Gurdwara Ber Sahib Beri Miracle Video | Reality Check | Surkhab TV
Gurdwara Ber Sahib Beri Miracle Video | Reality Check | Surkhab TV #BerSahib #SultanpurLodhi #BerShaibBlood ਗੁਰਬਾਣੀ ਕਰਾਮਾਤ ਨੂੰ ਕਹਿਰ ਮੰਨਦੀ ਹੈ। ਜਿਸ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਨੂੰ ਸਿੱਧੇ ਰਾਹ ਪਾਉਣ ਲਈ ਦੁਨੀਆ ਵਿਚ ਵੱਖ ਵੱਖ ਥਾਵਾਂ ਤੇ ਚਰਨ ਪਾਉਂਦੇ ਉਦਾਸੀਆਂ ਕੀਤੀਆਂ ਤੇ ਉਹਨਾਂ ਦਾ ਹੀ ਇੱਕ ਪਾਵਨ ਅਸਥਾਨ ਹੈ ਗੁਰਦਵਾਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਿਥੇ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੱਸਿਆ ਜਾ ਰਿਹਾ ਕਿ ਇਥੇ ਸਥਿਤ ਬੇਰੀ ਚੋਂ ਖੂਨ ਨਿਕਲਿਆ ਹੈ। ਵੀਡੀਓ ਵਿਚ ਦਿਸ ਰਿਹਾ ਕਿ ਇਤਿਹਾਸਕ ਬੇਰੀ ਚੋਂ ਲਾਲ ਰੰਗ ਦਾ ਕੋਈ ਤਰਲ ਸਿੱਮ ਰਿਹਾ ਜਿਸਨੂੰ ਖੂਨ ਸਮਝਕੇ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ। ਇੰਜ ਵੀ ਕਿਹਾ ਜਾ ਰਿਹਾ ਕਿ ਅਜਿਹਾ ਪਹਿਲਾਂ 1984 ਵਿਚ ਵੀ ਹੋਇਆ ਸੀ ਤੇ ਹੁਣ ਫਿਰ ਹੋਇਆ ਹੈ ਜੋ ਕਿ ਮਾੜੇ ਸਮੇਂ ਦੀ ਨਿਸ਼ਾਨੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਮਨੁੱਖਤਾ ਦੇ ਰਹਿਬਰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਵਹਿਮਾਂ ਭਰਮਾਂ ਚੋਂ ਕੱਢਿਆ ਹੈ , ਸੋ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਦੀਆਂ ਸਿਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਦੱਸਿਆ ਹੈ ਕਿ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸ਼ਸ਼ੋਬਿਤ ਪਾਵਨ ਬੇਰੀ ਜੋ ਸਦੀਆਂ ਪੁਰਾਣੀ ਹੈ,ਜਿਸਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਕਿ ਬੇਰੀ ਚੋਂ ਖੂਨ ਸਿੱਮ ਰਿਹਾ ਹੈ ਜਦੋਂ ਕਿ ਇਸ ਬੇਰੀ ਵਿੱਚੋਂ ਤਕਰੀਬਨ ਹਰ ਸਾਲ ਹੀ ਗਰਮੀਆਂ ਚ ਅਜਿਹਾ ਤਰਲ ਪਦਾਰਥ ਨਿੱਕਲਦਾ ਹੈ ਇਸ ਕਰਕੇ ਸਾਨੂੰ ਵਹਿਮ ਭਰਮ ਨਹੀ ਪਾਲਣਾ ਚਾਹੀਦਾ। ਮੈਨਜਰ ਸਾਹਿਬ ਅਨੁਸਾਰ ਅਜਿਹੀਆਂ ਅਫਵਾਹਾਂ ਤੋਂ ਬਚਿਆ ਜਾਵੇ। ਹੈਰਾਨਗੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੋਕਾ ਨੂੰ ਵਹਿਮ ਭਰਮ ਵਿੱਚੋ ਕੱਢਿਆ ਸੀ ਪਰ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਕਈ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਮੰਨ ਨਹੀ ਰਹੇ ਹਨ ਤੇ ਜਾਣੇ ਅਣਜਾਣੇ ਵਿੱਚ ਫੈਲਾਏ ਜਾ ਰਹੇ ਇਸ ਅੰਧ ਵਿਸ਼ਵਾਸ,ਇਸ ਝੂਠ ਵਿੱਚ ਯੋਗਦਾਨ ਪਾ ਰਹੇ ਹਨ। ਕਿਹਾ ਜਾ ਰਿਹਾ ਕਿ ਬੇਰੀ ਵਿੱਚੋਂ ਖ਼ੂਨ ਨਿਕਲ ਰਿਹਾ ਹੈ ਜੋ ਕਿਸੇ ਵੱਡੀ ਕੋਰੋਪੀ ਦੀ ਚਿਤਾਵਨੀ ਹੈ ਲੇਕਿਨ ਕਰਾਮਾਤਾ-ਸ਼ਕਤੀਆਂ ਦੀ ਸਿੱਖ ਧਰਮ ਵਿੱਚ ਕੋਈ ਜਗਾ ਨਹੀਂ ਹੈ ਤੇ ਨਾਲੇ ਜਿੱਥੇ 24 ਘੰਟੇ ਗੁਰਬਾਣੀ ਦਾ ਜਾਪ ਹੁੰਦਾ ਹੋਵੇ ਉਥੋ ਕੋਈ ਆਫਤ ਲਈ ਸਨੇਹਾਂ ਜਾ ਚਿਤਾਵਨੀ ਨਹੀਂ ਆ ਸਕਦੀ। ਘੱਟੋ ਘੱਟ ਇਸ ਗਲਤ ਅਫਵਾਹ ਦਾ ਹਿੱਸਾ ਨਾ ਬਣੋ ਤੇ ਬਾਬੇ ਨਾਨਕ ਜੀ ਦੇ ਇਸ ਪਵਿੱਤਰ ਪਾਵਨ ਅਸਥਾਨ ਨੂੰ ਵੀ ਅਫਵਾਹਾਂ ਦਾ ਹਿੱਸਾ ਨਾ ਬਣਾਉ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **