ਚਮਕੌਰ ਦੀ ਜੰਗ ਦੀ ਆਖਰੀ ਸ਼ਹੀਦ | ਜਿਸਨੇ ਕੀਤਾ ਸਿੰਘਾਂ ਦਾ ਸਸਕਾਰ | Bibi Harsharan Kaur
ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਉਂ ਵੀ ਕਹਿ ਸਕਦੇ ਹਾਂ ਕਿ ਅੱਜ ਤੋਂ 300 ਕੁ ਸਾਲ ਪਹਿਲਾਂ ਬ੍ਰਹਿਮੰਡ ਦੇ ਪਾਰਲੇ ਗ਼ੈਬੀ ਅਨੁਭਵਾਂ ਨੇ ਆਪਣਾ ਜਾਹੋ-ਜਲਾਲ ਇੱਕ ਇਤਿਹਾਸ ਰਾਹੀਂ ਚਮਕੌਰ ਦੀ ਸਰਜ਼ਮੀਨ ’ਤੇ ਉਤਾਰਿਆ। ਇਸ ਜੰਗ ਵਿਚ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ 2 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਓਥੇ ਗੁਰੂ ਜੀ ਦੇ ਪਿਆਰੇ ਕਈ ਸਿੰਘ ਵੀ ਸ਼ਹੀਦ ਹੋ ਗਏ। ਜੰਗ ਸਮੇਂ ਪੰਜਾਂ ਸਿੰਘਾਂ ਦੇ ਹੁਕਮ ਤੇ ਗੁਰੂ ਸਾਹਿਬ ਜੀ ਤਾੜੀ ਮਾਰਕੇ,ਹਕੂਮਤੀ ਫੌਜਾਂ ਨੂੰ ਚੈਲੇਂਜ ਕਰਦਿਆਂ ਕੱਚੀ ਗੜੀ ਚੋਂ ਨਿਕਲੇ। ਇਸੇ ਸਮੇਂ ਦੌਰਾਨ ਹੀ ਇੱਕ ਸਿੱਖ ਬੀਬੀ ਦਾ ਜਿਕਰ ਇਤਿਹਾਸ ਵਿਚ ਮਿਲਦਾ ਹੈ ਜਿਸਨੇ ਇਹਨਾਂ ਚਮਕੌਰ ਦੇ ਸ਼ਹੀਦਾਂ ਦਾ ਸਸਕਾਰ ਕੀਤਾ। ਇਸ ਦਲੇਰ ਤੇ ਜਾਂਬਾਜ਼ ਸਿੰਘਣੀ ਦਾ ਨਾਮ ਬੀਬੀ ਹਰਸ਼ਰਨ ਕੌਰ ਵਜੋਂ ਮਿਲਦਾ ਹੈ। ਬੀਬੀ ਹਰਸ਼ਰਨ ਕੌਰ ਚਮਕੌਰ ਸਾਹਿਬ ਦੇ ਨੇੜੇ ਹੀ ਰਹਿੰਦੀ ਸੀ। ਜਦੋਂ ਬੀਬੀ ਨੂੰ ਪਤਾ ਲੱਗਿਆ ਕਿ ਵੱਡੇ ਸ਼ਹਿਬਜਾਦੇ ਅਤੇ ਸਿੰਘ ਗੜੀ ਵਿਚ ਸ਼ਹੀਦ ਹੋ ਗਏ ਹਨ ਅਤੇ ਇੱਧਰ ਯੁੱਧ ਦੀ ਸਮਾਪਤੀ ਤੋਂ ਬਾਅਦ ਥੱਕ ਟੁੱਟ ਕੇ ਜਦ ਮੁਗਲ ਸੈਨਾ ਆਪਨੇ ਤੰਬੂਆਂ ਚ ਆਰਾਮ ਫਰਮਾਉਣ ਲੱਗੀ ਤਾਂ ਬੀਬੀ ਜੀ ਨੇ ਬੜੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿਚ ਪੁੱਜ ਕੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਤਰ ਕਰਕੇ ਅੰਗੀਠਾ ਸਜਾਇਆ ਅਤੇ ਸ਼ਹੀਦਾਂ ਦਾ ਆਦਰ ਪੂ੍ਰਵਕ ਸੰਸਕਾਰ ਕਰਕੇ ਸ਼ਹੀਦਾਂ ਦੇ ਸਰੀਰਾਂ ਨੂੰ ਰੁਲਣ ਤੋਂ ਬਚਾ ਲਿਆ। ਗੁਰੂ ਦੀ ਦਲੇਰ ਧੀ ਨੇ ਪਹਿਲਾਂ ਸੈਨਾ ਦੀਆਂ ਸਾਰੀਆਂ ਲਕੜਾਂ ਨੂੰ ਚੁੱਕ ਕੇ ਇੱਕ ਵੱਡੀ ਚਿੱਖਾ ਤਿਆਰ ਕੀਤੀ ਅਤੇ ਉਸ ਚਿੱਖਾ ਤੇ ਇੱਕ ਇੱਕ ਕਰ ਕੇ ਸਾਰੇ ਸ਼ਹੀਦ ਸਿੰਘਾਂ ਦੇ ਸ਼ਹੀਦੀ ਸਰੀਰ ਅਦਬ ਤੇ ਮਰਿਆਦਾ ਨਾਲ ਟਿਕਾਏ ਤੇ ਫਿਰ ਆਪਣੇ ਹੱਥੀਂ ਸੰਸਕਾਰ ਲਈ ਲਾਂਬੂ ਲਾਇਆ। ਲਾਂਬੂ ਦੀ ਅੱਗ ਬੜੀ ਪਰਚੰਡ ਸੀ। ਦਲੇਰ ਸਿੰਘਣੀ ਤਲਵਾਰ ਮਿਆਂਨ ਵਿੱਚੋਂ ਬਾਹਰ ਖਿੱਚ ਕੇ ਚਿੱਖਾ ਦੀ ਰਾਖੀ ਕਰਦੀ ਖੜੀ ਸੀ। ਚਿਖਾ ਬਲਦੀ ਦੇਖ ਹਕੂਮਤੀ ਫੌਜ ਨੂੰ ਵੀ ਪਤਾ ਲੱਗ ਗਿਆ। ਰੋਲਾ ਪੈਣ ਤੇ ਸਾਰੇ ਜਾਗ ਗਏ ਅਤੇ ਬੀਬੀ ਨੂੰ ਚੁਫੇਰਿਉਂ ਘੇਰਾ ਪਾ ਲਿਆ। ਸਿੰਘਣੀ ਨੇ ਦਲੇਰੀ ਨਾਲ ਟਾਕਰਾ ਕੀਤਾ ਅਤੇ ਇਸੇ ਮੁੱਠਭੇੜ ਵਿਚ ਕੁਝ ਮੁਗਲ ਸੈਨਿਕ ਜਖਮੀ ਹੋਏ,ਕੁਝ ਮਾਰੇ ਗਏ। ਅਖੀਰ ਗੁਰੂ ਦੀ ਧੀ ਨੂੰ ਉਹਨਾਂ ਸਿਪਾਹੀਆਂ ਨੇ ਕਾਬੂ ਕਰ ਕੇ ਬਲਦੀ ਹੋਈ ਚਿਖਾ ਵਿਚ ਹੀ ਸੁੱਟ ਕੇ ਸ਼ਹੀਦ ਕਰ ਦਿੱਤਾ। ਸਿੱਖ ਰਵਾਇਤਾਂ ਤੋਂ ਪਤਾ ਚਲਦਾ ਹੈ ਕਿ ਬੀਬੀ ਹਰਸ਼ਰਨ ਕੌਰ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ ਭਾਈ ਪ੍ਰੀਤਮ ਸਿੰਘ ਦੀ ਸਿੰਘਣੀ ਸੀ। ਭਾਈ ਵੀਰ ਸਿੰਘ ਨੇ ‘ਕਲਗੀਧਰ ਚਮਤਕਾਰ’ ਦੇ ਪੰਜਵੇਂ ਪਾਠ ਵਿਚ ਇਸ ਬੀਬੀ ਦਾ ਨਾਮ ਸ਼ਰਨ ਕੌਰ ਲਿਖਿਆ ਹੈ। ਬੀਬੀ ਹਰਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸਸਕਾਰ ਕਰਕੇ ਇੱਕ ਬਹਾਦਰੀ ਭਰਿਆ ਕਾਰਨਾਮਾ ਕਰ ਦਿਖਾਇਆ ਜੋ ਸ਼ਾਇਦ ਮੁਗ਼ਲ ਫੌਜਾਂ ਦੇ ਹੁੰਦਿਆਂ ਕੋਈ ਪੁਰਸ਼ ਵੀ ਕਰਨ ਦਾ ਹੌਸਲਾ ਨਾ ਕਰ ਸਕਦਾ। ਇਹ ਹੀ ‘ਚਿੜੀਆਂ ਕੋਲੋਂ ਬਾਜ਼ ਤੁੜਾਉਣ’ ਦੀ ਕਰਾਮਾਤ ਸੀ ਜੋ ਦਸਮ ਗੁਰੂ ਦੇ ਅੰਮ੍ਰਿਤ ਨੇ ਕਰ ਦਿਖਾਈ। ਹੁਣ ਜਦੋਂ ਵੀ ਸਿੱਖ ਧਰਮ ਵਿੱਚ ਬੀਬੀ ਹਰਸ਼ਰਨ ਕੌਰ ਦਾ ਨਾਮ ਲਿਆ ਜਾਂਦਾ ਹੈ ਤਾਂ ਸਾਰਿਆਂ ਦਾ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਅੱਗੇ ਸੀਸ ਝੁੱਕ ਜਾਂਦਾ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **