Video paused

ਬਚਾ ਲਓ ਸ਼ਹਿਦ ਦੀਆਂ ਮੱਖੀਆਂ | ਨਹੀਂ ਤਾਂ Human ਹੋ ਜਾਵੇਗਾ ਖਤਮ

Playing next video...

ਬਚਾ ਲਓ ਸ਼ਹਿਦ ਦੀਆਂ ਮੱਖੀਆਂ | ਨਹੀਂ ਤਾਂ Human ਹੋ ਜਾਵੇਗਾ ਖਤਮ

Surkhab Tv
Followers

#HoneyBees #Humanity #SaveNature ਬਚਾ ਲਓ ਸ਼ਹਿਦ ਦੀਆਂ ਮੱਖੀਆਂ | ਨਹੀਂ ਤਾਂ Human ਹੋ ਜਾਵੇਗਾ ਖਤਮ ਜਿਵੇਂ ਜਿਵੇਂ ਇਨਸਾਨ ਤਰੱਕੀ ਕਰ ਰਿਹਾ ਹੈ ਓਵੇਂ ਹੀ ਉਹ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸ਼ੁਰੂ ਤੋਂ ਹੀ ਇਨਸਾਨ ਖੁਦ ਜਿਉਂਦਾ ਰਹਿਣ ਲਈ ਬਾਕੀ ਜੀਵਾਂ ਨੂੰ ਮਾਰਦਾ ਰਿਹਾ ਹੈ ਤੇ ਏਸੇ ਦਾ ਹੀ ਨਤੀਜਾ ਹੈ ਅੱਜ ਬਹੁਤ ਸਾਰੇ ਜੀਵ ਜੰਤੂ,ਪੌਦੇ-ਬਨਾਸਪਤੀ ਆਦਿ ਲਗਾਤਾਰ ਮਨੁੱਖ ਤੋਂ ਦੂਰ ਹੁੰਦੇ ਜਾ ਰਹੇ ਹਨ ਜਾਂ ਖਤਮ ਹੁੰਦੇ ਜਾ ਰਹੇ ਹਨ। ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਆਖਰੀ ਵਾਰੀ ਚਿੜੀ ਕਦੋਂ ਦੇਖੀ ਸੀ,ਹਾਂ ਓਹੀ ਚਿੜੀ ਜਿਸ ਬਾਰੇ ਆਪਾਂ ਕਹਿੰਦੇ ਹੁੰਦੇ ਸੀ ਕਿ ਚਿੜੀ ਮਿੱਟੀ ਚ ਲਿਟਕੇ ਨਹਾ ਰਹੀ ਹੈ ਜਾਂ ਫਿਰ ਆਖਰੀ ਵਾਰੀ ਤੁਸੀਂ ਰਾਤ ਨੂੰ ਟਿਮ-ਟਿਮਾਉਂਦੇ ਜੁਗਨੂੰ ਜਾਂ ਟਹਿਣੇ ਕਦੋਂ ਦੇਖੇ ਸੀ ?? ਜਾਂ ਤੁਸੀਂ ਆਖਰੀ ਵਾਰੀ ਸ਼ਾਹਿਦ ਦੀਆਂ ਮੱਖੀਆਂ ਦਾ ਛੱਤਾ ਕਦੋਂ ਦੇਖਿਆ ਸੀ ?? ਹੋਵੇ ਨਾ ਹੋਵੇ ਇਹਨਾਂ ਦਾ ਅਲੋਪ ਹੋਣਾ ਕੁਦਰਤ ਦੀਆਂ ਉਹ ਘੜੀਆਂ ਹਨ ਜੋ ਸਾਨੂੰ ਦੱਸ ਰਹੀਆਂ ਹਨ ਕਿ ਕੁਦਰਤ ਦੇ ਨਾਲ ਨਾਲ ਮਨੁੱਖ ਕਿੰਨੇ ਖਤਰੇ ਵਿਚ ਹੈ ਤੁਸੀਂ ਕਦੇ ਸੋਚਿਆ ਕਿ ਜੋ ਆਪਾਂ ਫਲ-ਫਰੂਟ ਜਾਂ ਸਬਜ਼ੀਆਂ ਖਾਂਦੇ ਹਾਂ ਉਹ ਕਿਥੋਂ ਆਉਂਦੇ ਨੇ ?? ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਦੁਨੀਆ ਤੇ ਪੈਦਾ ਹੁੰਦੇ 90% ਫਲ ਤੇ ਸਬਜ਼ੀਆਂ ਪੈਦਾ ਹੋਣ ਵਿਚ ਸ਼ਾਹਿਦ ਦੀਆਂ ਮੱਖੀਆਂ ਯਾਨੀ ਮਧੂ ਮੱਖੀਆਂ ਦਾ ਬਹੁਤ ਯੋਗਦਾਨ ਹੈ। ਸ਼ਾਹਿਦ ਦੀਆਂ ਮੱਖੀਆਂ ਸਿਰਫ ਸ਼ਾਹਿਦ ਹੀ ਨਹੀਂ ਦਿੰਦਿਆਂ ਸਗੋਂ ਕਾਜੁ,ਬਦਾਮ,ਸੰਤਰਾ,ਪਪੀਤਾ,ਅੰਗੂਰ,ਟਮਾਟਰ,ਕਪਾਹ,ਕੌਫੀ ਤੇ ਹੋਰ ਵੀ ਬਹੁਤ ਸਾਰਿਆਂ ਸਬਜ਼ੀਆਂ ਤੇ ਫਲ ਦਿੰਦੀ ਹੈ। ਜੇ ਮਧੂ ਮੱਖੀ ਨਾ ਹੋਵੇ ਤਾਂ ਇਹ ਸਭ ਸਾਨੂੰ ਨਾ ਮਿਲੇ। ਅਸਲ ਵਿਚ ਇਸ ਸਭ ਦਾ ਪਰਾਗਣ ਸ਼ਾਹਿਦ ਦੀ ਮੁਖੀ ਦੁਆਰਾ ਹੀ ਹੁੰਦਾ ਹੈ। ਸ਼ਬਜੀਆਂ, ਫਲਦਾਰ ਬੂਟਿਆਂ 'ਤੇ ਜਦੋਂ ਫੁੱਲ ਆਉਂਦੇ ਹਨ ਤਾਂ ਉਹ ਨਰ-ਮਾਦਾ ਦਾ ਰੂਪ ਹੁੰਦੇ ਹਨ ਜਿੰਨਾਂ ਦਾ ਪਰਾਗਣ ਕਰਨ ਦੀ ਜ਼ੁੰਮੇਵਾਰੀ ਕੁਦਰਤ ਨੇ ਇਹਨਾਂ ਸ਼ਾਹਿਦ ਦੀਆਂ ਮੱਖੀਆਂ ਨੂੰ ਦਿੱਤੀ ਹੈ। ਅਜਿਹੀਆਂ ਵੀਹ ਤੋਂ ਉੱਪਰ ਕਿਸਮ ਦੀਆਂ ਮੱਖੀਆਂ ਹੁੰਦੀਆਂ ਹਨ ਜੋ ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਸਫ਼ਲ ਕਰਦੀਆਂ ਹਨ। ਇਹ ਕਦੇ ਨਰ ਫੁੱਲ ਅਤੇ ਕਦੇ ਮਾਦਾ ਫੁੱਲ 'ਤੇ ਬਹਿ ਕੇ ਜਿੱਥੇ ਰਸ ਚੂਸਦੇ ਹਨ ਉੱਥੇ ਉਹਨਾਂ ਦਾ ਸੁਮੇਲ ਵੀ ਕਰਾਉਂਦੇ ਹਨ ਜਿੱਥੋਂ ਫ਼ਲ ਪ੍ਰਾਪਤੀ ਦਾ ਰਾਹ ਖੁੱਲ੍ਹਦਾ ਹੈ। ਇਹ ਆਪਣਾ ਜੀਵਨ ਚੱਕਰ ਵੀ ਚਲਾਉਂਦੀਆਂ ਹਨ। ਇਹਨਾਂ ਮੱਖੀਆਂ ਦੇ ਬੱਚੇ ਤੇਲਾ ਖਾਣ ਦੀਆਂ ਮਸ਼ੀਨਾਂ ਹੁੰਦੀਆਂ ਹਨ। ਕੁਝ ਕੁ ਤਾਂ ਨੁਕਸਾਨਦਾਇਕ ਸੁੰਢੀਆਂ ਦੇ ਲਾਰਵੇ ਨੂੰ ਵੀ ਖਾ ਜਾਂਦੀਆਂ ਹਨ ਅਤੇ ਫ਼ਸਲ ਦੀ ਸੁਰੱਖਿਆ ਕਰਦੀਆਂ ਹਨ। ਉੱਪਰ ਦਸੇ ਫਲ,ਸਬਜ਼ੀਆਂ ਆਦਿ ਦਾ ਪਰਾਗਣ ਸ਼ਾਹਿਦ ਦੀਆਂ ਮੱਖੀਆਂ ਤੇ ਕੁਝ ਤਿਤਲੀ ਵਰਗੇ ਜੀਵ ਕਰਦੇ ਹਨ। ਕਣਕ,ਮੱਕੀ,ਝੋਨੇ ਆਦਿ ਦਾ ਪਰਾਗਣ ਹਵਾ ਦੁਆਰਾ ਹੁੰਦਾ ਹੈ। ਇਸ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਜੇਕਰ ਮਧੂ ਮੱਖੀਆਂ ਮਰ ਗਈਆਂ ਤਾਂ 100 ਵਿਚੋਂ 70 ਫਸਲਾਂ-ਸਬਜ਼ੀਆਂ ਤਾਂ ਸਿੱਧੇ ਤੌਰ ਤੇ ਖਤਮ ਹੋ ਜਾਣਗੀਆਂ। ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਵੀ ਕਿਹਾ ਸੀ ਕਿ ਜੇਕਰ ਧਰਤੀ ਤੋਂ ਸ਼ਹਿਦ ਦੀਆਂ ਮੱਖੀਆਂ ਖਤਮ ਹੋ ਗਈਆਂ ਤਾਂ ਮਨੁੱਖ ਧਰਤੀ ਤੇ ਜਿਆਦਾ ਤੋਂ ਜਿਆਦਾ 4 ਸਾਲ ਹੀ ਜਿਉਂਦਾ ਬਚ ਸਕੇਗਾ। ਕਿਉਂਕਿ ਸ਼ਹਿਦ ਦੀਆਂ ਮੱਖੀਆਂ ਜਿੰਨੀਆਂ ਘੱਟ ਹੋਣਗੀਆਂ,ਫਸਲ-ਸਬਜ਼ੀਆਂ ਵੀ ਉਹਨੀਆਂ ਹੀ ਘੱਟ ਹੋਣਗੀਆਂ। ਵਿਗਿਆਨਕ ਵੀ ਇਹ ਕਹਿੰਦੇ ਹਨ ਕਿ ਇਨਸਾਨ ਦਾ ਵਜੂਦ ਸ਼ਹਿਦ ਦੀ ਮੱਖੀ ਤੇ ਨਿਰਭਰ ਹੈ,ਮੱਖੀ ਖਤਮ ਤਾਂ ਮਨੁੱਖ ਖਤਮ। ਸ਼ਹਿਦ ਦੀ ਮੱਖੀ ਇਹਨੀਂ ਮਿਹਨਤੀ ਹੁੰਦੀ ਹੈ ਜੋ ਆਪਾਂ ਸੋਚ ਵੀ ਨਹੀਂ ਸਕਦੇ। ਇੱਕ ਕਿੱਲੋ ਸ਼ਹਿਦ ਬਣਾਉਣ ਲਈ ਪੂਰੇ ਛੱਤੇ ਦੀਆਂ ਮੱਖੀਆਂ ਨੂੰ 40 ਲੱਖ ਫੁੱਲਾਂ ਦਾ ਰਸ ਚੂਸਣਾ ਪੈਂਦਾ ਹੈ ਤੇ ਕਰੀਬ 90 ਹਜਾਰ ਮੀਲ ਤੱਕ ਉੱਡਣਾ ਪੈਂਦਾ ਹੈ। ਇਹ ਧਰਤੀ ਦੇ 3 ਚੱਕਰ ਲਾਉਣ ਦੇ ਬਰਾਬਰ ਹੈ। ਸ਼ਹਿਦ ਕਈ ਸਾਲਾਂ ਤੱਕ ਖਰਾਬ ਨਹੀਂ ਹੁੰਦਾ,ਇਹ ਇੱਕੋ ਇੱਕ ਅਜਿਹਾ ਭੋਜਨ ਹੈ ਜਿਸ ਵਿਚ ਜਿੰਦਗੀ ਜੀਣ ਦੇ ਸਾਰੇ ਤੱਤ ਮੌਜੂਦ ਹਨ। ਦੂਜੀ ਸੰਸਾਰ ਜੰਗ ਤੋਂ ਬਾਅਦ ਜਿਆਦਾ ਆਮਦਨ ਲੈਣ ਲਈ ਤੇ ਜਿਆਦਾ ਫਸਲ ਲੈਣ ਦੇ ਲਾਲਚ ਵਿਚ ਕੀੜੇਮਾਰ ਦਵਾਈਆਂ ਦੀ ਵਰਤੋਂ ਜਿਆਦਾ ਹੋਣ ਲੱਗੀ ਸੀ ਜੋ ਹੁਣ ਤੱਕ ਜਾਰੀ ਹੈ। ਇਹ ਦਵਾਈਆਂ ਸਿਰਫ ਵਾਤਾਵਰਨ ਨੂੰ ਹੀ ਨੁਕਸਾਨ ਨਹੀਂ ਪਹੁੰਚ ਰਹੀਆਂ ਸਗੋਂ ਮਨੁੱਖੀ ਜਿੰਦਗੀ ਨੂੰ ਵੀ ਘੱਟ ਕਰ ਰਹੀਆਂ ਹਨ। ਨਾਲ ਦੀ ਨਾਲ ਇਹ ਦਵਾਈਆਂ ਸ਼ਹਿਦ ਦੀਆਂ ਮੱਖੀਆਂ ਤੇ ਹੋਰ ਉਪਯੋਗੀ ਜੀਵਾਂ ਨੂੰ ਵੀ ਖਤਮ ਕਰ ਰਹੀਆਂ ਹਨ ਜੋ ਫਸਲਾਂ-ਸਬਜ਼ੀਆਂ-ਫਲਾਂ ਦੇ ਪਰਾਗਣ ਲਈ ਜਰੂਰੀ ਹਨ। ਜੇਕਰ ਇਹ ਜੀਵ ਮਰ ਗਏ ਤਾਂ ਮਨੁੱਖ ਦਾ ਭੋਜਨ ਖਤਮ ਹੋ ਜਾਵੇਗਾ ਤੇ ਜਿੰਦਗੀ ਵੀ ਖਤਮ ਹੋਣ ਦੀ ਕਗਾਰ ਤੇ ਪਹੁੰਚ ਜਾਵੇਗੀ। ਹਾਲਾਂਕਿ ਵਿਗਿਆਨੀ robot ਮਧੂ ਮੱਖੀਆਂ ਬਣਾਉਣ ਵਿਚ ਵੀ ਲੱਗੇ ਹੋਏ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਮੱਖੀਆਂ ਖਤਮ ਹੋਣ ਤੇ ਇਹ ਰੋਬੋਟ ਮੱਖੀਆਂ ਇਹਨਾਂ ਦੀ ਥਾਂ ਲੈ ਸਕਣਗੀਆਂ,ਇਹ ਵੀ ਵੱਡਾ ਸਵਾਲ ਹੈ। ਜਿਸ ਹਿਸਾਬ ਨਾਲ ਅਸੀਂ ਕੁਦਰਤ ਨਾਲ ਖਿਲਵਾੜ ਕਰਕੇ ਅਜਿਹੇ ਜੀਵਾਂ ਨੂੰ ਖਤਮ ਕਰਨ ਤੇ ਲੱਗੇ ਹੋਏ ਹਾਂ,ਹੋ ਸਕਦਾ ਅਸੀਂ ਇਹਨਾਂ ਸ਼ਹਿਦ ਦੀਆਂ ਮੱਖੀਆਂ ਦੇ ਡੰਗ ਦੀ ਪੀੜ੍ਹ ਤੋਂ ਬਚ ਜਾਈਏ ਪਰ ਜੇ ਇਹੀ ਨਾ ਰਹੀਆਂ ਤਾਂ ਸਾਡੀ ਪੀੜ੍ਹ ਵੀ ਕਿਥੋਂ ਰਹੇਗੀ ? ਆਓ ਅਸੀਂ ਕੁਦਰਤ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾਈਏ ਕਿਉਂਕਿ ਅਜਿਹਾ ਨਾ ਹੋਵੇ ਕਿ ਅਸੀਂ ਕੁਦਰਤ ਦੀ ਰਾਖੀ ਵੇਲੇ ਆਪਣੀਆਂ ਅੱਖਾਂ ਮੀਟ ਲਈਏ ਤੇ ਇੱਕ ਦਿਨ ਕੁਦਰਤ ਸਾਡੀ ਰਾਖੀ ਵੇਲੇ ਆਪਣੀਆਂ ਅੱਖਾਂ ਮੀਟ ਲਵੇ। ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ,ਆਪਣੇ ਪਰਿਵਾਰ ਨਾਲ ਸ਼ੇਅਰ ਕਰੋ ਤੇ ਕਾਦਰ ਦੀ ਕੁਦਰਤ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾਓ। ਵੀਡੀਓ ਚੰਗੀ ਲੱਗੀ ਹੋਵੇ ਤਾਂ Like ਜਰੂਰ ਕਰਿਓ ਤੇ ਨਾਲ ਸਾਡਾ ਚੈਨਲ ਵੀ Subscribe ਜਰੂਰ ਕਰਿਓ,ਧੰਨਵਾਦ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more