Sealand -- Smallest Country in the World | ਅਬਾਦੀ ਹੈ ਸਿਰਫ 27 | Surkhab TV
Sealand -- Smallest Country in the World | ਅਬਾਦੀ ਹੈ ਸਿਰਫ 27 | Surkhab TV ਭਾਰਤ ਦੀ ਅਬਾਦੀ ਹੈ 138 ਕਰੋੜ ਦੇ ਆਸ ਪਾਸ,ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਅਬਾਦੀ ਹੈ ਕਰੀਬ 3 Crores ਦੇ ਆਸ ਪਾਸ,ਪੰਜਾਬ ਵਿਚ ਜੇ ਨਿੱਕੇ ਤੋਂ ਨਿੱਕਾ ਪਿੰਡ ਵੀ ਦੇਖੀਏ ਤਾਂ ਓਹਦੇ ਚ ਵੀ ਘੱਟੋ ਘੱਟ 100 ਲੋਕਾਂ ਦੀ ਵਸੋਂ ਤਾਂ ਹੁੰਦੀ ਹੀ ਹੈ ਪਰ ਦੁਨੀਆ ਵਿਚ ਇੱਕ ਅਜਿਹਾ ਦੇਸ਼ ਹੈ ਜਿਥੋਂ ਦੀ ਅਬਾਦੀ ਹੈ 27 । ਜੀ ਹਾਂ,27 ਲੱਖ, 27 ਹਜਾਰ ਜਾਂ 2700 ਨਹੀਂ,ਸਿਰਫ 27 Only 27 । ਵੈਟੀਕਲ ਸਿਟੀ ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਵਜੋਂ ਮਾਨਤਾ ਪ੍ਰਾਪਤ ਹੈ, 200 ਦੀ ਆਬਾਦੀ ਅਤੇ 0.44 ਵਰਗ ਕਿਲੋਮੀਟਰ ਦੇ ਖੇਤਰਫਲ ਦੇ ਨਾਲ ਵੈਟੀਕਨ ਸਭ ਤੋਂ ਛੋਟਾ ਦੇਸ਼ ਮੰਨਿਆ ਜਾਂਦਾ ਹੈ ਪਰ ਇਕ ਅਜਿਹਾ ਦੇਸ਼ ਵੀ ਹੈ ਜਿਸ ਦੀ ਆਬਾਦੀ ਵੈਟੀਕਨ ਸਿਟੀ ਨਾਲੋਂ ਵੀ ਘੱਟ ਹੈ। ਇਸ ਫੋਟੋ ਵਿਚ ਇੱਕ ਜਹਾਜ ਜਿਹਾ ਖੜਾ ਜੋ ਕਿ ਕੰਕਰੀਟ ਦੇ 2 ਪਿੱਲਰਾਂ ਤੇ ਖੜ੍ਹਾ ਹੈ। ਆਮ ਬੰਦਾ ਤਾਂ ਇਹੀ ਸੋਚਦਾ ਕਿ ਇਹ ਜਹਾਜ ਹੈ ਤੇ ਥੱਲੇ ਥਮਲੇ ਖੜੇ ਪਰ ਅਸਲ ਵਿਚ ਇਹ ਜਹਾਜ ਇੱਕ ਦੇਸ਼ ਹੈ। ਇੱਕ ਆਜ਼ਾਦ ਦੇਸ਼ ਤੇ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਜਿਸਦੀ ਅਬਾਦੀ 2002 ਦੀ ਕਰਾਈ ਮਰਦਮਸ਼ੁਮਾਰੀ ਅਨੁਸਾਰ ਸਿਰਫ 27 ਹੈ। ਸੀਲੈਂਡ ਨਾਮ ਦਾ ਇਹ ਦੇਸ਼ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਹੈ ਜੋ ਅੱਜ ਦੇ ਸਮੇਂ 300 ਲੋਕਾਂ ਦੀ ਆਬਾਦੀ ਦੇ ਹਿਸਾਬ ਨਾਲ ਬਣਿਆ ਹੈ। ਇੱਥੇ ਦੇ ਲੋਕ ਆਉਣ ਜਾਣ ਦੇ ਲਈ ਹੇਲੀਕਾਪਟਰ ਦੀ ਵਰਤੋਂ ਕਰਦੇ ਹਨ। ਸੀਲੈਂਡ ਨੂੰ ਦੂਜੀ ਵਿਸ਼ਵ ਜੰਗ ਦੌਰਾਨ ਬ੍ਰਿਟੇਨ ਨੇ ਬਣਾਇਆ ਸੀ। ਇਹ ਇਸ ਸਮੇਂ ਇੰਗਲੈਂਡ ਦੇ ਸਫੋਲਕ ਬੀਚ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ 'ਤੇ ਹੈ। ਭਾਵੇਂ ਕਿ ਸਿਲੈਂਡ ਨੂੰ ਅਜੇ ਤੱਕ ਇੱਕ ਦੇਸ਼ ਵਜੋਂ ਮਾਨਤਾ ਨਹੀਂ ਮਿਲੀ, ਫਿਰ ਵੀ ਇਸਨੂੰ ਵਿਸ਼ਵ ਦਾ ਸਭ ਤੋਂ ਛੋਟਾ ਦੇਸ਼ ਕਿਹਾ ਜਾਂਦਾ ਹੈ। ਦਰਅਸਲ 1967 ਵਿਚ, ਰਾਏ ਬੇਟਸ ਨਾਮ ਦੇ ਇਕ ਮੇਜਰ ਨੇ ਇਸ ਜਗ੍ਹਾ 'ਤੇ ਕਬਜ਼ਾ ਕਰ ਲਿਆ ਅਤੇ ਬ੍ਰਿਟੇਨ ਤੋਂ ਵੱਖ ਹੋ ਕੇ ਇਸ ਨੂੰ ਇਕ ਸੁਤੰਤਰ ਪ੍ਰਭੂਸੱਤਾ ਰਾਜ ਘੋਸ਼ਿਤ ਕੀਤਾ। ਫਿਰ ਰਾਏ ਬੇਟਸ ਆਪਣੇ ਪਰਿਵਾਰ ਨਾਲ ਇਥੇ ਰਹਿਣ ਲੱਗ ਗਿਆ। ਰਾਏ ਬੇਟਸ ਨੇ 9 ਅਕਤੂਬਰ 2012 ਨੂੰ ਆਪਣੇ ਆਪ ਨੂੰ ਸੀਲੈਂਡ ਦਾ ਰਾਜਕੁਮਾਰ ਘੋਸ਼ਿਤ ਕੀਤਾ ਸੀ। ਇਸ ਦੇਸ਼ ਦਾ ਆਪਣਾ ਪਾਸਪੋਰਟ ਹੈ,ਲਾਲ-ਚਿੱਟੇ ਤੇ ਕਾਲੇ ਰੰਗ ਦਾ ਝੰਡਾ ਹੈ,ਰਾਸ਼ਟਰੀ ਗੀਤ ਹੈ ,ਟਿਕਟ ਅਤੇ ਅਲੱਗ ਕਰੰਸੀ ਵੀ ਹੈ। ਕਰੰਸੀ ਉੱਤੇ ਰਾਏ ਬੇਟਸ ਦੀ ਪਤਨੀ ਜੌਹਨ ਬੇਟਸ ਦੀ ਤਸਵੀਰ ਹੈ। ਰਾਏ ਬੇਟਸ ਦੀ ਮੌਤ ਤੋਂ ਬਾਅਦ ਇਸ ਦੇਸ਼ ਉੱਤੇ ਉਸਦੇ ਪੁੱਤਰ ਮਾਈਕਲ ਬੇਟਸ ਦੁਆਰਾ ਸ਼ਾਸਨ ਕੀਤਾ ਜਾ ਰਿਹਾ ਹੈ। ਮਾਈਕਲ ਬੇਟਸ ਆਪਣੀ ਪਤਨੀ ਲੌਰੇਨ ਅਤੇ ਬੇਟੀ ਕੈਲੋਲਟ ਦੇ ਨਾਲ ਸੀਲੈਂਡ ਵਿਚ ਰਹਿੰਦੇ ਹਨ। ਸੀਲੈਂਡ ਦਾ ਖੇਤਰਫਲ ਬਹੁਤ ਘੱਟ ਹੋਣ ਕਾਰਨ,ਸਮੁੰਦਰ ਦੇ ਵਿਚਕਾਰ ਹੋਣ ਕਾਰਨ ਇਸ ਦੇਸ਼ ਦੇ ਲੋਕਾਂ ਕੋਲ ਰੋਜ਼ੀ-ਰੋਟੀ ਦਾ ਕੋਈ ਖ਼ਾਸ ਸਾਧਨ ਨਹੀਂ ਹੈ। ਜਦੋਂ ਲੋਕਾਂ ਨੂੰ ਪਹਿਲੀ ਵਾਰ ਇੰਟਰਨੈਟ ਰਾਹੀਂ ਇਸ ਮੁਲਕ ਬਾਰੇ ਪਤਾ ਲੱਗਿਆ ਤਾਂ ਇਸ ਮੁਲਕ ਨੂੰ ਬਹੁਤ ਲੋਕਾਂ ਵਲੋਂ ਦਾਨ ਵਜੋਂ ਪੈਸੇ ਮਿਲਿਆ। ਕੁਝ ਸਮਾਂ ਪਹਿਲਾਂ ਇਸ ਦੇਸ਼ ਦੇ ਰਾਜਕੁਮਾਰ ਮਾਈਕਲ ਬੇਟਸ ਨੇ 19.5 ਕਰੋੜ ਡਾਲਰ ਵਿੱਚ ਇਸ ਦੇਸ਼ ਨੂੰ ਵੇਚਣ ਦਾ ਇਸ਼ਤਿਹਾਰ ਦਿੱਤਾ ਸੀ। ਵੈਸੇ ਕਿਸੇ ਵੀ ਦੇਸ਼ ਨੇ ਹਾਲੇ ਤੱਕ ਇਸ ਦੇਸ਼ ਨੂੰ ਸਵੀਕਾਰ ਨਹੀਂ ਕੀਤਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਚਾਰਟਰ ਦੇ ਹਿਸਾਬ ਨਾਲ, ਨਕਲੀ ਬਣਤਰ ਦਾ ਨਾ ਤਾਂ ਆਪਣਾ ਕਿਨਾਰਾ ਹੋ ਸਕਦਾ ਹੈ ਅਤੇ ਨਾ ਹੀ ਸਮੁੰਦਰ, ਇਸ ਲਈ ਇਸ ਤਰਾਂ ਦੇ ਨਕਲੀ ਬਣਤਰ ਨੂੰ ਦੇਸ਼ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਫਿਰ ਵੀ ਬੇਟਸ ਫੈਮਲੀ, ਜੋ ਇਸ ਦੇਸ਼ ਅਤੇ ਜਨਤਾ ਦੀ ਸ਼ਾਸਕ ਵੀ ਹੈ, ਉਸਦਾ ਦਾਅਵਾ ਹੈ ਕਿ ਬ੍ਰਿਟੇਨ ਅਤੇ ਜਰਮਨੀ ਨੇ ਇਸ ਦੇਸ਼ ਨੂੰ ਸਵੀਕਾਰ ਕਰ ਲਿਆ ਹੈ। ਸੋ ਜੇਕਰ ਇਸ ਦੇਸ਼ ਵਿਚ ਜਾਣਾ ਹੋਇਆ ਤਾਂ ਜਾਇਆ ਵੀ ਜਾ ਸਕਦਾ,ਖਾਸ ਕਰਕੇ UK ਰਹਿੰਦੇ ਲੋਕ ਇਥੇ ਜਾ ਸਕਦੇ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/JncX6CVbZYyBWg2jVfILXT ** Subscribe and Press Bell Icon also to get Notification on Your Phone **