ਸਿੰਕਹੋਲ ਪੰਜਾਬ ਲਈ ਬਣ ਸਕਦਾ ਵੱਡਾ ਖਤਰਾ | Know About sinkhole In Punjabi |
#Sinkhole #Punjabwater #Savewater ਸਿੰਕਹੋਲ, ਸ਼ਾਇਦ ਪੰਜਾਬੀਆਂ ਨੇ ਇਹ ਨਾਮ ਪਹਿਲਾਂ ਕਦੀ ਨਾ ਸੁਣਿਆ ਹੋਵੇ, ਪਰ ਅੱਜ ਤਹਾਨੂੰ ਇਸ ਬਾਰੇ ਜਾਣ ਕੇ ਵੱਡੀ ਹੈਰਾਨੀ ਹੋਵੇਗੀ.. ਸਿੰਕ ਹੋਲ ਬਾਰੇ ਜਾਨਣ ਤੋਂ ਪਹਿਲਾਂ ਪੰਜਾਬ ਦੇ ਪਾਣੀ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ .. ਪੰਜਾਬ ਵਿਚ ਧਰਤੀ ਹੇਠਲਾ ਪਾਣੀ ਬਹੁਤ ਹੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਗਲਤੀਆਂ ਸਰਕਾਰ ਦੀਆਂ ਵੀ ਹਨ ਤੇ ਲੋਕਾਂ ਦੀਆਂ ਵੀ ਜੋ ਪਾਣੀ ਦੀ ਸੰਭਾਲ ਵੱਲ ਬਹੁਤ ਘੱਟ ਧਿਆਨ ਦੇ ਰਹੇ ਹਨ .. ਕਈ ਆਪੇ ਬਣੇ ਬੁੱਧੂਜੀਵੀ ਵਿਦਵਾਨ ਕਹਿੰਦੇ ਨੇ ਕਿ ਪੰਜਾਬ ਚ ਪਾਣੀ ਬਹੁਤ ਆ, ਦੁਨੀਆਂ ਤੇ ਪਾਣੀ ਬਥੇਰਾ !!!!!! ਫਿਕਰ ਨਾ ਕਰੋ। ਪਰ ਉਨ੍ਹਾਂ ਨੂੰ ਇਹ ਨਹੀਂ ਸਮਝ ਰਹੇ ਕਿ ਜ਼ਮੀਨ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ। ਅਸੀਂ ਧਰਤੀ ਦੀ ਤੀਜੀ ਜਾਨੀਕਿ ਆਖਰੀ ਪਰਤ ਦਾ ਪਾਣੀ ਵਰਤ ਰਹੇ ਹਾਂ ਜੋ ਬਸ ਕੁੱਝ ਕੁ ਸਾਲ ਹੀ ਹੋਰ ਚੱਲੇਗਾ ਜਦੋਂ ਪਾਣੀ ਦਾ ਸਤਰ ਹੋਰ ਹੇਠਾਂ ਚਲਾ ਗਿਆ ਤਾਂ ਫੇਰ ਕੁਦਰਤੀ ਆਫ਼ਤ ਦਾ ਅਸਲੀ ਖੇਡਾ ਸ਼ੁਰੂ ਹੋਵੇਗਾ । ਹੁਣ ਅਗਲੀ ਗੱਲ ਤੇ ਆਓਂਦੇ ਹਾਂ ਕਿ ਪੰਜਾਬ ਦੇ ਪਾਣੀ ਨਾਲ ਸਿੰਕ ਹੋਲ ਦਾ ਕੀ ਸਬੰਧ ਹੈ ਤੇ ੳਸਲ ਵਿੱਚ ਇਹ Sinkhole ਕਿਵੇਂ ਬਣਦੇ ਨੇ ?? ਜਦੋਂ ਜ਼ਮੀਨ ਹੇਠਲਾ ਪਾਣੀ ਖਤਮ ਹੋ ਜਾਂਦਾ ਹੈ ਤਾਂ ਜ਼ਮੀਨ ਦੀ ਹੇਠਲੀ ਤਹਿ ਖਾਲ਼ੀ ਹੋਣ ਕਾਰਨ ਖੋਖਲ਼ੀ ਹੋ ਜਾਂਦੀ ਹੈ ..ਤੇ ਜਦੋਂ ਧਰਤੀ ਦੀਆਂ ਟਾਈਟੈਨਕ ਪਲੇਟਾਂ ਵਿੱਚ ਹਲਚਲ ਹੁੰਦੀ ਹੈ ਤਾਂ ਉਸ ਨਾਲ ਭੂਚਾਲ ਆਉਂਦਾ ਤੇ ਉਸ ਹਿਲ-ਜੁਲ ਨਾਲ ਖੋਖਲ਼ੀ ਹੋਈ ਧਰਤੀ ਥੱਲੇ ਖਿਸਕ ਜਾਂਦੀ ਹੈ ਉਸ ਨੂੰ sinkhole ਕਹਿੰਦੇ ਹਨ। ਜਿਸ ਤਰਾਂ ਅਸੀਂ ਅੰਨ੍ਹੇ ਵਾਹ ਦਰਖ਼ਤ ਵੱਢ ਰਹੇ ਹਾਂ ਉਸ ਨਾਲ ਵੀ ਧਰਤੀ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਕੁਦਰਤੀ ਤੌਰ ਤੇ ਧਰਤੀ ਆਪਣੇ ਆਪ ਨੂੰ ਠੀਕ ਕਰਨ ਦੇ ਸਮਰੱਥ ਹੈ ਪਰ ਜਿੰਨਾਂ ਕੁ ਧਰਤੀ ਆਪਣੇ ਆਪ ਨੂੰ ਠੀਕ ਕਰਦੀ ਹੈ ਉਸ ਤੋਂ ਕਈ ਗੁਣਾਂ ਜਿਆਦਾ ਨੁਕਸਾਨ ਅਸੀਂ ਇਸਨੂੰ ਪਹੁੰਚਾ ਰਹੇ ਹਾਂ। ਅਜੇ ਵੀ ਸਮਝ ਜਾਓ, ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰ ਦਿਓ। ਅਜੇ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਮੁਸ਼ਕਲਾਂ ਭਰਿਆ ਹੋ ਸਕਦਾ ਹੈ। ਸਰਕਾਰਾਂ ਨੇ ਤਾਂ ਪੰਜਾਬ ਨੂੰ ਉਜਾੜ ਬਣਾਉਣ ਦਾ ਰਾਹ ਫੜਿਆ ਹੋਇਆ ਹੈ ਤਾਹੀਂ ਪੰਜਾਬ ਦੇ ਬਾਹਰ ਜਾਂਦੇ ਪਾਣੀਆਂ ਦਾ ਮੁੱਲ ਵੀ ਮੰਗਣ ਦੀ ਕਿਸੇ ਦੀ ਹਿੰਮਤ ਨਹੀਂ। ਇਹ ਧਰਤੀ ਸਾਡੀ ਹੈ ਤੇ ਇਸਨੂੰ ਬਚਾਉਣ ਦਾ ਜ਼ਿੰਮਾ ਵੀ ਸਾਡਾ ਹੈ ਨਹੀਂ ਤਾਂ ਸੁਨਾਮੀ-ਭੁਚਾਲ ਵਰਗੀਆਂ ਆਫ਼ਤਾਂ ਤਾਂ ਆਮ ਹੋ ਜਾਣਗੀਆਂ,ਇਹ ਸਿੰਕਹੋਲ ਸਾਡੀ ਬਰਬਾਦੀ ਦਾ ਰਾਹ ਪੱਧਰਾ ਕਰਨਗੇ। ਇਹ ਵੀਡੀਓ ਹਰ ਪੰਜਾਬ ਤੱਕ ਪਹੁੰਚ ਜਾਵੇ ਕਿਉਂਕਿ ਇਹ ਜਾਣਕਾਰੀ ਹਰ ਪੰਜਾਬੀ ਨੂੰ ਪਤਾ ਹੋਣੀ ਜਰੂਰੀ ਹੈ। ਅਗਲੀਆਂ ਪੀੜੀਆਂ ਲਈ ਪੈਸੇ ਤਾਂ ਜੋੜ ਲਵਾਂਗੇ ਪਰ ਅਗਲੀਆਂ ਪੀੜੀਆਂ ਦੇ ਬਚਣ ਲਈ ਜੇ ਧਰਤ ਹੀ ਨਾ ਬਚੀ,ਪਾਣੀ ਨਾ ਬਚਿਆ,ਸਾਫ ਵਾਤਾਵਰਨ ਹੀ ਨਾ ਬਚਿਆ ਤਾਂ ਫਿਰ ਪੈਸੇ ਕਿਸ ਕੰਮ ਆਉਣਾ ?? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **