Video paused

ਹੁਣ ਅਸਲੇ ਦਾ License ਲੈਣਾ ਤਾਂ ਰੁੱਖ ਲਾਉਣੇ ਪੈਣਗੇ | Patiala DC | Surkhab TV

Playing next video...

ਹੁਣ ਅਸਲੇ ਦਾ License ਲੈਣਾ ਤਾਂ ਰੁੱਖ ਲਾਉਣੇ ਪੈਣਗੇ | Patiala DC | Surkhab TV

Surkhab Tv
Followers

ਹੁਣ ਅਸਲੇ ਦਾ License ਲੈਣਾ ਤਾਂ ਰੁੱਖ ਲਾਉਣੇ ਪੈਣਗੇ | Patiala DC | Surkhab TV ਇੱਕ ਪਾਸੇ ਜਿਥੇ ਪੂਰੀ ਦੁਨੀਆ ਵਿਚ ਵਾਤਾਵਰਨ ਬਚਾਉਣ ਲਈ ਉਪਰਾਲੇ ਹੋ ਰਹੇ ਹਨ ਤੇ ਪੰਜਾਬ ਵਿਚ ਵੀ ਇਸ ਬਾਬਤ ਕਾਫੀ ਜਾਗਰੂਕਤਾ ਆਈ ਹੈ ਤੇ ਲੋਕ ਹੁਣ ਰੁੱਖ ਲਗਾਉਣ ਵਿਚ ਦਿਲਸਚਸਪੀ ਦਿਖਾ ਰਹੇ ਹਨ। ਅਜਿਹੇ ਵਿਚ ਵਾਤਾਵਰਨ ਦੀ ਸੰਭਾਲ ਲਈ ਇੱਕ ਅਜਿਹਾ ਅਫਸਰ ਵੀ ਹੈ ਜਿਹੜਾ ਰੁੱਖ ਲਗਾਉਣ ਲਈ ਇੱਕ ਵੱਖਰਾ ਤਰੀਕਾ ਵਰਤ ਰਿਹਾ ਹੈ। ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਪੱਧਰ ਅਤੇ ਜੰਗਲਾਂ ਹੇਠ ਘਟਦੇ ਰਕਬੇ ਖ਼ਿਲਾਫ਼ ਪਟਿਆਲਾ ਵਾਸੀਆਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ੍ਰੀ ਚੰਦਰ ਗੈਂਦ ਨੇ ਅਸਲਾ ਲਾਇਸੈਂਸ ਬਣਵਾਉਣ/ਨਵਿਆਉਣ ਵਾਲਿਆਂ ਲਈ ਇੱਕ ਦਿਲਚਸਪ ਅਤੇ ਚੰਗੀ ਪਹਿਲ ਕੀਤੀ ਹੈ। ਇਸ ਮੁਹਿੰਮ ਨੂੰ 'ਟ੍ਰੀਜ਼ ਫ਼ਾਰ ਗੰਨ' ਦਾ ਨਾਮ ਦਿੰਦਿਆ ਕਮਿਸ਼ਨਰ ਸ੍ਰੀ ਗੈਂਦ ਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪਾਸੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੁਹਿੰਮ ਦਾ ਅਗਾਜ਼ ਕਰਵਾਉਂਦੇ ਹੋਏ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ ਹੈ ਅਤੇ ਰੁੱਖਾਂ ਨੂੰ ਪਾਲਣ ਲਈ ਪਾਬੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਵਾਉਣਾ ਚਾਹੁੰਦਾ ਹੈ ਤਾਂ ਉਸ ਲਈ ਉਸਨੂੰ 10 ਰੁੱਖ ਲਾਉਣੇ ਲਾਜਮੀ ਹਨ। ਜੇਕਰ ਪੁਰਾਣੇ ਲਾਇਸੈਂਸ ਨੂੰ Renew ਕਰਵਾਉਣਾ ਚਾਹੁੰਦਾ ਹੈ ਤਾਂ ਉਸ ਲਈ 5 ਰੁੱਖ ਲਗਾਉਣੇ ਲਾਜ਼ਮੀ ਹੋਣਗੇ। ਉਸਨੂੰ ਲਾਇਸੈਂਸ ਦੀ ਫਾਈਲ ਜਮਾਂ ਕਰਵਾਉਣ ਸਮੇਂ ਰੁੱਖ ਲਗਾਉਣ ਦੀ ਸੈਲਫ਼ੀ ਨਾਲ ਦੇਣੀ ਹੋਵੇਗੀ, ਇਕ ਮਹੀਨੇ ਬਾਅਦ ਜਦ ਦਰਖਾਸਤ ਪੁਲਿਸ ਵੈਰੀਫਿਕੇਸ਼ਨ ਅਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਰੁੱਖ ਨਾਲ ਦੁਬਾਰਾ ਸੈਲਫ਼ੀ ਦੀਆਂ ਫ਼ੋਟੋਆਂ ਜਮਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਅਸਲਾ ਲੈਣ ਦੇ ਚਾਹਵਾਨਾਂ ਲਈ ਰੁੱਖ ਲਗਾਉਣੇ ਲਾਜ਼ਮੀ ਹੋਣਗੇ ਉਥੇ ਹੀ ਆਪਣੇ ਆਪ ਰੁੱਖ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਜੰਗਲਾਂ ਹੇਠ ਰਕਬਾ ਵਧੇਗਾ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ 'ਚ ਹੁਣ ਤੱਕ 42 ਹਜ਼ਾਰ ਤੋਂ ਅਸਲਾ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰੇਕ ਮਹੀਨੇ 200 ਦੇ ਕਰੀਬ ਅਸਲਾ ਲਾਇਸੈਂਸ ਨਵੀਨੀਕਰਨ ਲਈ ਆਉਂਦੇ ਹਨ, ਜੇਕਰ ਹਰੇਕ ਬਿਨੈਕਾਰ 5 ਰੁੱਖ ਲਗਾਉਂਦਾ ਹੈ ਤਾਂ ਇਕ ਮਹੀਨੇ 'ਚ ਹਜ਼ਾਰ ਰੁੱਖ ਲੱਗਣਗੇ ਅਤੇ ਸਾਲ ਵਿੱਚ ਪਟਿਆਲਾ ਜ਼ਿਲ੍ਹੇ ਅੰਦਰ 12 ਹਜ਼ਾਰ ਰੁੱਖ ਲੱਗ ਸਕਣਗੇ ਅਤੇ ਜੇਕਰ ਇਹ ਮੁਹਿੰਮ ਸੂਬੇ 'ਚ ਚਲਾਈ ਜਾਵੇ ਤਾਂ ਰੁੱਖਾਂ ਦਾ ਅੰਕੜਾ ਸਾਲਾਨਾ 2 ਲੱਖ 64 ਹਜ਼ਾਰ ਹੋ ਜਾਵੇਗਾ। ਸ੍ਰੀ ਚੰਦਰ ਗੈਂਦ ਨੇ ਸ਼ਰਮ ਦੇ ਘੇਰੇ 'ਚ ਆਉਣ ਵਾਲੇ ਬਿਨੈਕਾਰਾਂ ਨੂੰ ਰਾਹਦ ਦਿੰਦਿਆ ਕਿਹਾ ਕਿ ਜਿਨ੍ਹਾਂ ਕੋਲ ਰੁੱਖ ਲਗਾਉਣ ਲਈ ਸਥਾਨ ਨਹੀਂ ਹੈ ਉਹ ਰੁੱਖ ਜਨਤਕ ਸਥਾਨਾਂ 'ਤੇ, ਸਿੱਖਿਆ ਸੰਸਥਾਵਾਂ, ਧਾਰਮਿਕ ਸਥਾਨ ਜਾ ਫੇਰ ਸੜਕਾਂ ਕਿਨਾਰੇ ਵੀ ਲਗਾ ਸਕਦੇ ਹਨ ,ਪਰ ਉਨ੍ਹਾਂ ਨੂੰ ਰੁੱਖ ਦੀ ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ 'ਚ 732 ਜ਼ਿਲ੍ਹੇ ਹਨ ਅਤੇ ਜੇਕਰ ਹਰੇਕ ਜ਼ਿਲ੍ਹੇ 'ਚ 200 ਅਸਲਾ ਲਾਈਸੈਂਸ ਫਾਈਲ ਆਉਂਦੀ ਹੈ ਅਤੇ ਉਨ੍ਹਾਂ ਵੱਲੋਂ ਰੁੱਖ ਲਗਾਏ ਜਾਦੇ ਹਨ ਤਾਂ ਸਾਲ 'ਚ ਹੀ ਦੇਸ਼ 'ਚ ਇਕ ਕਰੋੜ ਨਵੇਂ ਰੁੱਖ ਲਗਾਏ ਜਾ ਸਕਣਗੇ ਜੋ ਵਾਤਾਵਰਣ ਸ਼ੁੱਧਤਾ ਵੱਲ ਇਕ ਵੱਡਾ ਕਦਮ ਹੋਵੇਗਾ। ਇਸ ਮੌਕੇ ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਰੁੱਖ ਅਜਿਹੇ ਲਗਾਏ ਜਾਣ ਜੋ ਪਾਣੀ ਘੱਟ ਲੈਂਦੇ ਹੋਣ ਜਿਨ੍ਹਾਂ ਵਿੱਚ ਆਮਲਾ, ਨੀਮ, ਬਬੂਲ, ਟਾਹਲੀ ਆਦਿ ਰੁੱਖਾਂ ਨੂੰ ਤਰਜੀਹ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਿਨੈਕਾਰ ਵੱਲੋਂ ਲਗਾਏ ਗਏ ਰੁੱਖਾਂ ਦੀ ਬਾਅਦ ਵਿੱਚ ਵੀ ਨਿਗਰਾਨੀ ਰੱਖਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਸੋ ਇਹ ਇੱਕ ਚੰਗਾ ਉੱਦਮ ਹੈ ਜੇਕਰ ਇਸਤੇ ਇਮਾਨਦਾਰੀ ਨਾਲ ਲੋਕ ਤੇ ਪ੍ਰਸ਼ਾਸ਼ਨ ਆਪਣਾ ਫਰਜ਼ ਨਿਭਾਉਣ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/KhpC96UIQyXGse9hviiPdb ** Subscribe and Press Bell Icon also to get Notification on Your Phone **

Show more