Video paused

ਆਓ ਜਿੰਦਗੀ ਨੂੰ ਤੰਦਰੁਸਤ ਬਣਾਈਏ , ਵੈਦ ਸ਼ਿਵ ਕੁਮਾਰ ਜੀ ਦੇ ਅਨਮੋਲ ਨੁਸਖਿਆਂ ਨਾਲ | Vaid Shiv Kumar Sood

Playing next video...

ਆਓ ਜਿੰਦਗੀ ਨੂੰ ਤੰਦਰੁਸਤ ਬਣਾਈਏ , ਵੈਦ ਸ਼ਿਵ ਕੁਮਾਰ ਜੀ ਦੇ ਅਨਮੋਲ ਨੁਸਖਿਆਂ ਨਾਲ | Vaid Shiv Kumar Sood

Vaid Shiv Kumar
Followers

ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਆਯੁਰਵੇਦ ਨੂੰ ਬਹੁਤ ਸਰਲ ਅਰਥਾ ਵਿਚ ਕਹਿਣਾ ਹੋਵੇ ਤਾਂ ਆਯੁਰਵੇਦ ਨੂੰ ਤੰਦਰੁਸਤ ਜਿੰਦਗੀ ਜੀਣ ਦਾ ਗਿਆਨ ਕਹਿ ਸਕਦੇ ਹਾਂ , ਆਯੂ ਸ਼ਬਦ ਤੋਂ ਉਮਰ ਅਰਥ ਲਿਆ ਜਾ ਸਕਦਾ ਹੈ , ਵੇਦ ਸ਼ਬਦ ਸੰਸਕ੍ਰਿਤ ਦੀ ਵਿਦ ਧਾਤੂ ਤੋਂ ਬਣਿਆ ਹੈ ਜਿਸਦਾ ਅਰਥ ਹੈ ਗਿਆਨ ਭਾਵ ਜਿੰਦਗੀ ਦਾ ਗਿਆਨ, ਫਿਰ ਇਹ ਗਿਆਨ ਜੋ ਹਜਾਰਾਂ ਸਾਲ ਪਹਿਲਾਂ ਸਾਡੇ ਰਿਸ਼ੀਆਂ ਨੇ ਆਯੁਰਵੇਦ ਰਾਹੀਂ ਆਮ ਅਵਾਮ ਲਈ ਪੇਸ਼ ਕੀਤਾ, ਕਈ ਵਾਰ ਤਾਂ ਆਯੁਰਵੇਦ ਨੂੰ ਪੜ੍ਹਦਿਆਂ ਵਾਚਦਿਆਂ ਜ਼ਹਿਨ ਵਿਚ ਆਉਂਦਾ ਹੈ ਕੇ ਕਿੰਨੀ ਕਮਾਲ ਦੀ ਸਾਇੰਸ ਹੈ ਜੋ ਹਜਾਰਾਂ ਸਾਲ ਬਾਅਦ ਵੀ ਓਸੇ ਗੁਣਵੱਤਾ ਨਾਲ ਕੰਮ ਕਰ ਰਹੀ ਹੈ ਬਸ਼ਰਤੇ ਕਿ ਔਸ਼ਧੀਆਂ ਦਾ ਪ੍ਰਯੋਗ, ਨਿਰਮਾਣ, ਪਹਿਚਾਣ ਸਹੀ ਸਹੀ ਪਤਾ ਹੋਵੇ, ਓਹਨਾਂ ਰਿਸ਼ੀਆਂ ਨੇ ਆਯੁਰਵੇਦ ਨੂੰ ਇਹਨਾਂ ਵਿਆਪਕ ਰੂਪ ਦਿੱਤਾ ਕੇ ਇਹ ਗਿਆਨ ਭਾਰਤ ਦੇ ਜਨ ਸਮਾਨਿਆ ਨੂੰ ਸਹਿਜ ਹੀ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਚੋਂ ਮਿਲਦਾ ਰਹਿੰਦਾ ਸੀ ਅਤੇ ਸਾਡਾ ਸਮਾਜ, ਬੱਚੇ, ਨੌਜਵਾਨ, ਮਾਤਾਵਾਂ, ਭੈਣਾਂ, ਬਜ਼ੁਰਗ ਸਭ ਤੰਦਰੁਸਤ ਜੀਵਨ ਜੀਓੰਦੇ ਸੀ, ਫਰੰਗੀਆਂ ਦੇ ਸ਼ਾਸਨ ਤੋਂ ਬਾਅਦ ਮੇਰੇ ਭਾਰਤ ਨੂੰ ਭੈੜੀਆਂ ਚਾਲਾਂ ਨੇ ਖਾ ਲਿਆ ਨਹੀਂ ਤਾਂ ਭਾਰਤੀ ਰਿਸ਼ੀਆਂ ਨੇ ਜਿਵੇਂ ਮੈਂ ਜਿਕਰ ਕੀਤਾ ਇਸ ਵਿਗਿਆਨ ਨੂੰ ਇਸ ਤਰੀਕੇ ਨਾਲ ਘਰ ਘਰ ਪਹੁੰਚਦਾ ਕੀਤਾ ਕਿ ਤੰਦਰੁਸਤੀ ਸਾਡੀਆਂ ਰਸੋਈਆਂ ਚੋ ਹੀ ਮਿਲ ਜਾਂਦੀ ਸੀ ਪਰ ਜੇਕਰ ਮੈਂ ਹੁਣ ਕਹਾਂ ਕਿ ਹੁਣ ਸਾਡੀਆਂ ਰਸੋਈਆਂ ਹੀ ਸਾਨੂ ਬਿਮਾਰ ਕਰਨ ਲੱਗੀਆਂ ਹਨ ਤਾਂ ਕੋਈ ਅਤ ਕਥਨੀ ਨਹੀਂ ਹੋਵੇਗੀ, ਮਾਂ ਤੋਂ ਧੀ ਤਕ ਸਹਿਜੇ ਹੀ ਇਹ ਗਿਆਨ ਪਹੁੰਚਦਾ ਸੀ ਕਿ ਜੇਕਰ ਬੱਚੇ ਨੂੰ ਦਸਤ (ਲੂਜ਼ ਮੋਸ਼ਨ) ਲੱਗੇ ਹਨ ਤਾਂ ਨਾਸ ਫ਼ਲ ਘਸਾ ਕੇ (ਅਨਾਰ ਦਾ ਛਿੱਲੜ) ਦੇ ਦੇਣਾ ਚਾਹੀਦਾ ਹੈ , ਜੇ ਪੇਟ ਗੈਸ ਹੈ ਤਾਂ ਅਜਵਾਇਣ ਉਬਾਲ ਕੇ ਪੀਣੀ ਹੈ , ਜੇਕਰ ਕਬਜ਼ ਹੈ ਤਾਂ ਸੌਂਫ , ਈਸਬਗੋਲ ਦਾ ਬੁਰਾਦਾ ਅਤੇ ਜੰਗ ਹਰੜ ਦੀ ਫੱਕੀ ਬਣਾਕੇ ਖਾਣੀ ਹੈ ਜਾਂ ਸਿਆਲ ਦੀ ਰੁੱਤ ਚ ਪੰਜੀਰੀ ਚ ਕਿਹੜੀਆਂ ਔਸ਼ਧੀਆਂ ਪਾਕੇ ਬਣਾਉਣੀ ਹੈ, ਜਣੇਪੇ ਤੋਂ ਬਾਅਦ ਕਿਹੜੀਆਂ ਔਸ਼ਧੀਆਂ ਦੀ ਪੰਜੀਰੀ ਬਣਾਉਣੀ ਹੈ, ਜੇਕਰ ਬੈ-ਵਾਦੀ ਵੱਧ ਗਈ ਹੈ ਤਾਂ ਦਾਲਾਂ ਸਬਜ਼ੀਆਂ ਚ ਕਾਲੀ ਮਿਰਚ ਦਾ ਪ੍ਰਯੋਗ ਵਧਾਉਣਾ ਹੈ, ਪੇਸ਼ਾਬ ਦਾ ਬੰਨ ਲੱਗਾ ਹੈ ਤਾਂ ਜੌਂ-ਖਾਰ ਨਾਲ ਠੀਕ ਹੋ ਜਾਂਦਾ ਸੀ ਮੇਰੇ ਕਹਿਣ ਦਾ ਭਾਵ ਹੈ ਕੇ ਇਹ ਗਿਆਨ ਸਾਨੂੰ ਵੱਡੇ ਬਜ਼ੁਰਗਾਂ ਤੋਂ ਪੀੜ੍ਹੀ ਦਰ ਪੀੜ੍ਹੀ ਸਹਿਜੇ ਹੀ ਮਿਲਦਾ ਰਹਿੰਦਾ ਸੀ ਇਸ ਅਣਮੁੱਲੇ ਗਿਆਨ ਨੂੰ ਅਸੀਂ ਦੋ ਕੌਡੀ ਦੀਆਂ ਕੀਮਤ ਵਾਲੀਆਂ ਅਨੇਕਾਂ ਦੁਸ਼ ਪ੍ਰਭਾਵ ਯੁਕਤ ਅੰਗਰੇਜ਼ੀ ਦਵਾਈਆਂ ਦੇ ਚੱਕਰ ਚ ਵਿਸਾਰ ਕੇ ਜਿੰਦਗੀ ਦੇ ਤੰਦਰੁਸਤ ਆਨੰਦ ਨੂੰ ਖਤਮ ਕਰ ਲਿਆ ਹੈ , ਕਿੰਨੀਆਂ ਮਾਤਾਵਾਂ ਭੈਣਾਂ ਜਦੋਂ ਦਵਾਖਾਨੇ ਤੇ ਆਕੇ ਗੋਡਿਆਂ ਦੀ ਤਕਲੀਫ ਦੱਸਦੀਆਂ ਨੇ ਤਾਂ ਮਨ ਸੋਚਦਾ ਹੈ ਕਿ ਖੜ ਕੇ ਰੋਟੀ ਪਕਾਉਣ ਦਾ ਉਲਾਮ੍ਹਾ ਕਿਸਨੂੰ ਦੇਵਾਂ........... ਤੇ ਕਿਵੇਂ ਸਮਝਾਵਾਂ ਕੇ ਚੁੱਲ੍ਹਾ ਚੋਂਕਾਂ ਫਿਰ ਸੁਰਜੀਤ ਕਰ ਲਓ ਕਿਓਂਕਿ ਫੱਟੀ ਤੇ ਬੈਠ ਕੇ ਰੋਟੀ ਪਕਾਉਣ ਨਾਲ ਗੋਡਿਆਂ ਦੀ ਐਕਸਰਸਾਈਜ਼ ਬਰਕਰਾਰ ਰਹਿੰਦੀ ਸੀ ਤੇ ਪੂਰਾ ਪਰਿਵਾਰ ਜਦੋਂ ਰਲਕੇ ਚੋਂਕੇ ਦੇ ਚੋਗਿਰਦੇ ਬੈਠ ਕੇ ਖਾਣਾ ਖਾਂਦਾ ਸੀ ਤਾ ਪਿਆਰ ਤੇ ਤੰਦਰੁਸਤੀ ਬਣੀ ਰਹਿੰਦੀ ਸੀ ਸਵੇਰੇ ਸਵੇਰੇ ਹਾਜਤ ਹੋਣ ਲਈ ਵੀ ਪੈਰਾਂ ਭਾਰ ਬੈਠਦੇ ਸੀ ....ਪਰ ਚਲੋ ਤੰਦਰੁਸਤੀ ਦਾ ਕੀ ਹੈ ਇਹ ਤਾਂ ਫਿਰ ਵੀ ਮਿਲਜੂ ਪਰ ਕਿਤੇ ਅਸੀਂ ਮਾਡਰਨ ਜ਼ਿੰਦਗੀ ਵਾਲੀ ਦੌੜ ਚੋਂ ਪਿੱਛੇ ਨਾ ਰਹਿ ਜਾਈਏ, "ਦੋਸਤੋ ਵਿਚਾਰੋ ਜਰੂਰ ਹਾਲੇ ਵੀ ਵਕਤ ਹੈ ਆਓ ਘਰਾਂ ਨੂੰ ਪਰਤੀਏ" ਬਾਕੀ ਅਗਲੇ ਲੇਖ ਚ........ ਧੰਨਵਾਦ ਸਹਿਤ ਵੈਦ ਸ਼ਿਵ ਕੁਮਾਰ ਸੂਦ, ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine

Show more