Video paused

ਚੀਨ ਚੜਾਵੇਗਾ ਆਪਣਾ \'ਚੰਦ\' | China to launch world\'s First Man-Made Moon by 2020

Playing next video...

ਚੀਨ ਚੜਾਵੇਗਾ ਆਪਣਾ \'ਚੰਦ\' | China to launch world\'s First Man-Made Moon by 2020

Surkhab Tv
Followers

ਚੀਨ ਚੜਾਵੇਗਾ ਆਪਣਾ 'ਚੰਦ' | China to launch world's First Man-Made Moon by 2020 ਚੀਨ ਬਾਰੇ ਲੋਕਾਂ ਨੂੰ ਇੱਕ ਭੁਲੇਖਾ ਹੈ ਕਿ ਚੀਨ ਦਾ ਬਣਿਆ ਸਾਜੋ-ਸਮਾਨ ਨਕਲੀ ਹੁੰਦਾ ਹੈ। ਖਾਸ ਕਰਕੇ ਭਾਰਤ ਦੇ ਲੋਕ ਇਸ ਮਿੱਥ ਨੂੰ ਕੁਝ ਜਿਆਦਾ ਹੀ ਮੰਨਦੇ ਹਨ ਤੇ ਕਹਿੰਦੇ ਹਨ ਕਿ ਚੀਨ ਦਾ ਸਮਾਨ ਮਤਲਬ ਕਿ ਨਕਲੀ ਸਮਾਨ। ਪਰ ਅੱਜ ਅਸੀਂ ਦਸਾਂਗੇ ਚੀਨ ਦੀ ਇੱਕ ਅਜਿਹੀ ਖੋਜ ਜਿਸ ਬਾਰੇ ਜਾਣਕੇ ਤੁਹਾਡੇ ਹੋਸ਼ ਉੱਡ ਜਾਣਗੇ। ਦੁਨੀਆ ਦੇ TOP 20 ਦੇਸ਼ਾਂ ਵਿਚ ਚੀਨ ਇਸ ਸਮੇਂ ਆਪਣੀ ਜਗਾਹ ਬਣਾ ਚੁੱਕਾ ਹੈ ਹਾਲਾਂਕਿ ਭਾਰਤ ਇਹਨਾਂ ਮੁਲਕਾਂ ਦੀ ਸੂਚੀ ਵਿਚ ਅਜੇ ਤੱਕ ਨਹੀਂ ਪਹੁੰਚ ਸਕਿਆ। ਚੀਨ ਦੀਆਂ ਖੋਜਾਂ ਵਿਚ ਵੱਡੀ ਖੋਜ ਕਹੀ ਜਾ ਸਕਦੀ ਹੈ ਚੀਨ ਵਲੋਂ ਬਣਾਇਆ ਜਾ ਰਿਹਾ ਆਪਣਾ ਚੰਦ। ਜੀ ਹਾਂ ਚੰਦ ਭਾਵ moon ਬਾਰੇ ਤਾਂ ਸਭ ਨੂੰ ਪਤਾ ਹੈ ਪਰ ਚੀਨ ਵਲੋਂ ਖੁਦ ਦੇ ਬਣਾਏ ਜਾ ਰਹੇ ਚੰਦ ਬਾਰੇ ਕੋਈ ਨਹੀਂ ਜਾਣਦਾ। ਦਰਅਸਲ ਚੀਨ ਦੇ ਇਕ ਸ਼ਹਿਰ ਚੇਂਗਲੂ ਦੀਆਂ ਸਟਰੀਟ ਲਾਈਟਾਂ ਦਾ ਬਿਲ ਢਾਈ ਕਰੋੜ ਮਹੀਨਾ ਸੀ। ਇਹ ਖਰਚਾ ਬਚਾਉਣ ਲਈ ਉਨ੍ਹਾਂ ਆਪਣਾ ਇਕ ਚੰਦ ਚੜਾਉਣ ਦਾ ਫੈਸਲਾ ਕੀਤਾ ਹੈ ਜਿਸ ਦਾ ਨਾਂ "ਮੈਨ ਮੇਡ ਮੂਨ" ਹੈ। ਇਹ ਧਰਤੀ ਤੋਂ 500 ਕਿਲੋਮੀਟਰ ਆਕਾਸ਼ ਵਿਚ ਸੂਰਜ ਦੀ ਰੌਸ਼ਨੀ ਨੂੰ ਰਿਫਲੈਕਟ ਕਰਕੇ ਸ਼ਹਿਰ ਤੇ ਪਾਵੇਗਾ। ਇਹ ਨਕਲੀ ਚੰਦ ਐਨਾ ਚਮਕੀਲਾ ਹੋਵੇਗਾ ਕਿ ਅਸਲੀ ਚੰਦ ਤੋਂ 8 ਗੁਣਾ ਜਿਆਦਾ ਰੌਸ਼ਨੀ ਦੇਵੇਗਾ। ਜੋ ਕਿ ਸਟਰੀਟ ਲਾਈਟਾਂ ਦੀ ਵਰਤੋਂ ਨੂੰ ਖਤਮ ਕਰੇਗਾ। ਦੱਸ ਦਈਏ ਕਿ ਚੀਨ ਸੰਨ 2020 ਤੱਕ ਇਸ ਨਕਲੀ ਚੰਦ ਨੂੰ ਆਪਣੇ ਸ਼ਹਿਰ ਤੇ ਚੜਾਵੇਗਾ ਅਤੇ ਚੀਨ ਦਾ 2025 ਤੱਕ ਹਰ ਸ਼ਹਿਰ ਤੇ ਇਸ ਤਰਾਂ ਦੇ ਨਕਲੀ ਚੰਦ ਚੜਾਉਣ ਦਾ ਟੀਚਾ ਹੈ। ਇਹ ਨਕਲੀ ਚੰਦ ਸੂਰਜ ਦੀ ਰੌਸ਼ਨੀ ਨੂੰ ਇੱਕ ਸ਼ੀਸ਼ੇ ਵਾਂਗ ਮੋੜਕੇ ਪਰਛਾਵੇਂ ਵਾਂਗ ਧਰਤੀ ਤੇ ਸੁੱਟੇਗਾ। ਵੈਸੇ ਕੁਦਰਤੀ ਚੰਦ ਵੀ ਬਿਲਕੁਲ ਅਜਿਹਾ ਹੀ ਕਰਦਾ ਹੈ ਜੋ ਸੂਰਜ ਦੀ ਰੌਸ਼ਨੀ ਨੂੰ reflect ਕਰਕੇ ਧਰਤੀ ਤੇ ਉਹ ਰੌਸ਼ਨੀ ਭੇਜਦਾ ਹੈ। ਕੁਦਰਤੀ ਚੰਦ ਦੀ ਦੂਰੀ ਧਰਤੀ ਤੋਂ ਕਰੀਬ 3 ਲੱਖ 80 ਹਜ਼ਾਰ ਕਿਲੋਮੀਟਰ ਹੈ। ਲੋਕ ਜੋ ਮਰਜੀ ਕਹੀ ਜਾਣ ਪਰ ਇਸ ਸਮੇਂ ਤਰੱਕੀ ਦੀਆਂ ਪੌੜੀਆਂ ਚੜ ਰਿਹਾ ਚੀਨ ਆਪਣੀਆਂ ਖੋਜਾਂ ਨਾਲ ਦੁਨੀਆ ਵਿਚ ਤਹਿਲਕਾ ਮਚਾ ਰਿਹਾ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Pages --- www.facebook.com/SurkhabTV ** Subscribe and Press Bell Icon also to get Notification on Your Phone **

Show more