\"ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ,ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ\" | Arsh Benipal | Yaar Mere
"ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ,ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ" | Arsh Benipal | Yaar Mere ਲੁੱਚੀਆਂ ਹੋ ਚੁੱਕੀਆਂ ਗੀਤਕਾਰੀਆਂ ਤੇ ਗਾਇਕੀ ਬਾਰੇ ਸੱਤੇ ਵੈਰੋਵਾਲੀਏ ਨੇ ਇਹ ਗੀਤ ਲਿਖਿਆ ਤੇ ਗਾਇਆ ਸੀ। ਪੰਜਾਬੀ ਗਾਇਕੀ ਵਿਚ ਆਇਆ ਨਿਗਾਰ ਤੇ ਇਸ ਖਿਲਾਫ ਉੱਠਦੀ ਆਵਾਜ਼ ਸ਼ਾਇਦ ਕਿਸੇ ਤੇ ਅਸਰ ਨਹੀਂ ਕਰਦੀ ਕਿ ਇਹ ਲੁੱਚੀਆਂ ਗੀਤਕਾਰੀਆਂ ਹੋਰ ਲੁੱਚੀਆਂ ਹੁੰਦੀਆਂ ਜਾ ਰਹੀਆਂ ਹਨ। ਅਜਿਹੀਆਂ ਲੁੱਚੀਆਂ ਗੀਤਕਾਰੀਆਂ ਦਾ ਹੀ ਨਮੂਨਾ ਹੈ ਗਾਇਕ ਅਰਸ਼ ਬੈਨੀਪਾਲ ਦਾ ਗੀਤ 'ਯਾਰ ਮੇਰੇ' ਜੋ ਕਿ ਉਸਨੇ ਗੁਰਲੇਜ਼ ਅਖਤਰ ਨਾਲ ਗਾਇਆ ਹੈ ਅਤੇ ਇਹ ਗੀਤ ਲਿਖਿਆ ਹੈ ਮਨੀ ਰੇੜੂ ਨੇ। ਗੀਤ ਦੇ ਬੋਲ ਗਾਇਕੀ ਤੇ ਗੀਤਕਾਰੀ ਵਿਚ ਆਏ ਨਿਗਾਰ ਦੀ ਗਵਾਹੀ ਭਰਦੇ ਹਨ। ਹਾਲਾਂਕਿ ਇਹ ਗਾਇਕ ਕਲਾਕਾਰ ਕਹਿੰਦੇ ਹਨ ਕਿ ਲੋਕ ਇਹ ਸਭ ਪਸੰਦ ਕਰਦੇ ਹਨ ਤੇ ਨਾਲ ਇਨ੍ਹਾਂ ਦੇ ਵੀ ਫੈਨ ਹੋਣਗੇ, ਜਿਨ੍ਹਾਂ ਕਹਿਣਾ "ਬੋਲਣ-ਗਾਉਣ ਦੀ ਆਜ਼ਾਦੀ ਆ"। 'ਜਦੋਂ ਸੇਫ ਜਗਾਹ ਨੀ ਕੋਈ ਕਮਾਦ ਵਰਗੀ' ਵਰਗੇ ਗੀਤ ਭੈਣ-ਭਰਾ ਗਾਉਣਗੇ,ਜਦੋਂ 'ਤੇਰੇ ਨਾਲ ਹੱਸ ਕੀ ਲਿਆ ਮੁੰਡਿਆਂ' ਵਰਗੇ ਗੀਤ ਦਾਦਾ-ਪੋਤੀ ਗਾਉਣਗੇ ਤਾਂ ਫਿਰ ਅਜਿਹੇ ਪੱਟ ਲੈਣ ਵਾਲੇ ਗੀਤ ਵੀ ਇਹਨਾਂ ਮੁਤਾਬਿਕ ਜਾਇਜ ਹੋਣਗੇ। ਪਰ ਇਹ ਗੀਤ ਤੇ ਇਹਨਾਂ ਦਾ ਅਸਰ ਜਦੋਂ ਰੰਗ ਦਿਖਾਉਗਾ ਫਿਰ ਸਾਡੇ ਪੱਲੇ ਉਦੋਂ ਤੱਕ ਬਚਣਾ ਕੱਖ ਨਹੀਂ। ਫਿਰ ਅਖੀਰ ਪਤਾ ਲੱਗਦਾ ਕਿ ਕਿਸੇ ਦਾ ਮਹਿਸਮਪੁਰ ਅਖਾੜਾ ਲਾ ਦਿੱਤਾ। ਜੇ ਇਹ ਗਾਇਕ ਅੱਜ ਇਹ ਸਭ ਗੰਦ ਗਾਉਣ ਦਾ ਹੀਆ ਕਰ ਰਹੇ ਹਾਂ ਇਸ ਵਿਚ ਲੋਕਾਂ ਦੀ ਸੋਚ ਦਾ ਵੀ ਕਸੂਰ ਹੈ ਤੇ ਜਿਸ ਦਿਨ ਇਸ ਸਭ ਨੂੰ ਬੰਦ ਕਰਨ ਵਾਲੇ ਆ ਗਏ ਫਿਰ ਕਹਿਣਾ ਵਿਚਾਰਾਂ ਦੀ ਆਜ਼ਾਦੀ,ਬੋਲਣ ਦੀ ਆਜ਼ਾਦੀ ਤੇ ਹਮਲਾ...!! ਅਖੀਰ ਫਿਰ ਇਹੀ ਕਹਾਂਗੇ....ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ,ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ....ਹੁਣ ਤਾਂ ਲੁੱਚੀਆਂ ਤੋਂ ਵੀ ਅੱਗੇ ਗੱਲ ਚਲੀ ਗਈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **