Video paused

USA ਦਾ ਸਭ ਤੋਂ ਛੋਟਾ ਸ਼ਹਿਰ,ਜਿਥੇ ਰਹਿੰਦਾ ਸਿਰਫ 1 ਜਣਾ | Monowi Nebraska

Playing next video...

USA ਦਾ ਸਭ ਤੋਂ ਛੋਟਾ ਸ਼ਹਿਰ,ਜਿਥੇ ਰਹਿੰਦਾ ਸਿਰਫ 1 ਜਣਾ | Monowi Nebraska

Surkhab Tv
Followers

USA ਦਾ ਸਭ ਤੋਂ ਛੋਟਾ ਸ਼ਹਿਰ,ਜਿਥੇ ਰਹਿੰਦਾ ਸਿਰਫ 1 ਜਣਾ | Monowi Nebraska ਦੁਨੀਆ ਵਿਚ ਬਹੁਤ ਕੁਝ ਅਜਿਹਾ ਹੈ ਜੋ ਜਾਣਕੇ ਸਾਨੂੰ ਅਜ਼ੀਬ ਜਿਹਾ ਲਗਦਾ ਹੈ। ਜੇ ਇਹ ਕਿਹਾ ਜਾਵੇ ਕਿ ਇਹ ਦੁਨੀਆ ਹੀ ਅਜ਼ੀਬ ਹੈ ਤਾਂ ਕੋਈ ਅਤਕਥਨੀ ਨਹੀਂ। ਇਸ ਦੁਨੀਆ ਵਿਚ ਪਰੇ ਤੋਂ ਪਰੇ ਲੋਕ ਵੱਸਦੇ ਹਨ। ਅਜਿਹੇ ਲੋਕਾਂ ਵਿਚ ਇੱਕ ਨਾਮ ਹੈ 84 ਸਾਲਾਂ ਦੀ ਮੈਡਮ ਐਲਸੀ ਆਇਲਰ (Elsie Eiler) ਜੋ ਕਿ ਅਮਰੀਕਾ ਦੇ ਸਭ ਤੋਂ ਛੋਟੇ ਸ਼ਹਿਰ 'ਮੋਨੋਵੀ ਨੈਬਰਾਸਕਾ' (Monowi, Nebraska) ਦੀ ਵਸਨੀਕ ਹੈ। ਇਸ ਸ਼ਹਿਰ ਦੀ ਖਾਸੀਅਤ ਇਹ ਹੈ ਕਿ ਇਹ ਸ਼ਹਿਰ ਅਮਰੀਕਾ ਦਾ ਹੀ ਨਹੀਂ ਸ਼ਾਇਦ ਦੁਨੀਆ ਦਾ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿਸਦੀ ਅਬਾਦੀ ਹੈ ਸਿਰਫ 1....ਜੀ ਹਾਂ 'ਮੋਨੋਵੀ' ਸ਼ਹਿਰ ਦੀ ਅਬਾਦੀ ਸਿਰਫ 1 ਹੈ ਤੇ ਉਹ ਵਸਨੀਕ ਹੈ ਮੈਡਮ ਐਲਸੀ ਆਇਲਰ। ਇਸ ਸ਼ਹਿਰ ਵਿਚ ਰੂਡੀ ਆਇਲਰ ਅਤੇ ਐਲਸੀ ਆਇਲਰ ਜੋੜਾ ਰਹਿੰਦਾ ਸੀ। ਸੰਨ 2004 ਵਿਚ ਰੂਡੀ ਆਇਲਰ ਦੀ ਮੌਤ ਹੋ ਗਈ ਸੀ ਤੇ ਉਦੋਂ ਤੋਂ ਐਲਸੀ ਆਇਲਰ ਹੀ ਇਸ ਸ਼ਹਿਰ ਦੀ ਇੱਕੋ ਇੱਕ ਵਸਨੀਕ ਹੈ। ਇਸ ਸ਼ਹਿਰ ਵਿਚ ਜੋ ਲਾਇਬ੍ਰੇਰੀ ਹੈ ਜਿਸਦੀ ਲਾਇਬ੍ਰੇਰੀਅਨ ਵੀ ਐਲਸੀ ਆਇਲਰ ਹੈ,ਸ਼ਹਿਰ ਦੀ ਮੇਅਰ ਵੀ ਐਲਸੀ ਆਇਲਰ ਹੈ,ਕਲਰਕ ਵੀ ਐਲਸੀ ਆਇਲਰ ਹੈ ਤੇ ਇਥੇ ਚਲਦੇ ਇੱਕ ਬਾਰ ਦੀ ਮਾਲਕ ਵੀ ਉਹ ਖੁਦ ਹੈ। ਇਸਤੋਂ ਵੱਡੀ ਗੱਲ ਕਿ ਉਹ ਇਸ ਬਾਰ ਨੂੰ ਲਾਇਸੈਂਸ ਵੀ ਖੁਦ ਹੀ ਜਾਰੀ ਕਰਦੀ ਹੈ,ਆਪਣੇ ਆਪ ਨੂੰ ਹੀ ਟੈਕਸ ਭਰਦੀ ਹੈ ਤੇ ਮਿਉਂਸਿਪਲ ਚੋਣਾਂ ਵਿਚ ਖੁਦ ਨੂੰ ਹੀ ਵੋਟ ਪਾਉਂਦੀ ਹੈ। ਦੱਸ ਦਈਏ ਕਿ 1930 ਵਿਚ ਇਸ ਸ਼ਹਿਰ ਦੀ ਅਬਾਦੀ 150 ਸੀ। ਇਹਨਾਂ 150 ਲੋਕਾਂ ਲਈ ਇਥੇ 3 ਕਰਿਆਨਾ ਸਟੋਰ ਸਨ,ਕੁਝ ਰੈਸਟੋਰੈਂਟ ਸਨ, 1 ਡਾਕ ਘਰ ਸੀ ਤੇ 1 ਜੇਲ ਸੀ। ਸ਼ਹਿਰ ਦੇ ਕੋਲ ਹੀ ਰੇਲ ਪਟੜੀ ਵੀ ਲੰਘਦੀ ਸੀ। ਸਮੇਂ ਦੇ ਨਾਲ ਇਥੋਂ ਦੇ ਸਾਰੇ ਲੋਕ ਇਥੋਂ ਹੋਰਨਾਂ ਥਾਵਾਂ ਤੇ ਚਲੇ ਗਏ ਜਿਸਦਾ ਕਰਕੇ ਕਰਿਆਨਾ ਸਟੋਰ,ਡਾਕ ਘਰ ਆਦਿ ਬੰਦ ਕਰਨੇ ਪਏ। ਮੈਡਮ ਐਲਸੀ ਆਇਲਰ ਦਾ ਜਨਮ ਇਥੇ ਹੀ ਹੋਇਆ ਤੇ ਉਹ ਇਥੇ ਹੀ ਜੰਮੀ-ਪਲੀ,ਆਪਣੇ ਸਕੂਲ ਦੋਸਤ ਰੂਡੀ ਆਇਲਰ ਨਾਲ ਵਿਆਹ ਕਰਵਾਇਆ। 2004 ਵਿਚ ਰੂਡੀ ਆਇਲਰ ਦੀ ਮੌਤ ਮਗਰੋਂ ਉਹ ਇਥੇ ਇਕੱਲੀ ਵੱਸਦੀ ਹੈ। ਉਹਨਾਂ ਦੇ ਬੱਚੇ ਹੋਰ ਸ਼ਹਿਰਾਂ ਵਿਚ ਰਹਿੰਦੇ ਹਨ। ਐਲਸੀ ਆਇਲਰ ਇਥੇ ਇੱਕ ਕੈਫੇ ਵੀ ਚਲਾਉਂਦੀ ਹੈ ਜਿਥੋਂ ਇਥੇ ਆਉਣ ਵਾਲੇ ਟੂਰਿਸਟਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਹੈ। ਜੋ ਮਰਜੀ ਕਹੀਏ ਇਹ ਮੈਡਮ ਐਲਸੀ ਆਇਲਰ ਦਾ ਹੌਂਸਲਾ ਹੀ ਹੈ ਕਿ ਬਜ਼ੁਰਗੀ ਦੀ ਉਮਰ ਵਿਚ ਵੀ ਉਹ ਪੂਰੇ ਜਜ਼ਬੇ ਨਾਲ ਇਸ ਸ਼ਹਿਰ ਵਿਚ ਇਕੱਲੀ ਰਹਿੰਦੀ ਹੈ ਤੇ ਜਾਂਦੇ ਜਾਂਦੇ ਦਿਲਚਸਪ ਗੱਲ ਦੱਸ ਜਾਈਏ ਕਿ ਮੈਡਮ ਐਲਸੀ ਆਇਲਰ ਇਸ ਸ਼ਹਿਰ ਦਾ ਬਿਜਲੀ ਅਤੇ ਪਾਣੀ ਦਾ 35 ਹਜਾਰ ਰੁਪਏ ਟੈਕਸ ਵੀ ਭਰਦੀ ਹੈ। ਸੋ ਕਿਸ ਤਰਾਂ ਲੱਗੀ ਇਹ ਜਾਣਕਾਰੀ,ਥੱਲੇ ਆਪਣੇ ਵਿਚਾਰ ਜਰੂਰ ਦਿਓ ਤੇ ਨਾਲ ਹੀ ਅਜਿਹੀ ਜਾਣਕਾਰੀ ਭਰਪੂਰ ਹੋਰ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਓ,ਧੰਨਵਾਦ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more