3 June 1984 | ਪਾਇਆ ਗਿਆ ਹਰਿਮੰਦਿਰ ਸਾਹਿਬ ਨੂੰ ਘੇਰਾ
3 June 1984 | ਪਾਇਆ ਗਿਆ ਹਰਿਮੰਦਿਰ ਸਾਹਿਬ ਨੂੰ ਘੇਰਾ ਫੌਜ ਵੱਲੋਂ “ਬਲਿਊ ਸਟਾਰ” ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। 3 ਜੂਨ 1984 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਇਹ ਦਿਹਾੜਾ ਮਨਾਉਣ ਖ਼ਾਤਰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਇਕੱਠੀਆਂ ਹੁੰਦੀਆਂ ਆਈਆਂ ਸਨ ਤੇ 3 ਜੂਨ ’84 ਨੂੰ ਵੀ ਆਈਆਂ। ਜਿਨ੍ਹਾਂ ’ਚੋਂ ਵਧੇਰੇ ਗਿਣਤੀ ਵਿੱਚ ਦੂਰ-ਦੁਰਾਡਿਓਂ ਆਉਣ ਵਾਲੀਆਂ ਸੰਗਤਾਂ ਹੁੰਦੀਆਂ ਸਨ ਤੇ ਉਹ ਰਾਤ ਵੀ ਦਰਬਾਰ ਸਾਹਿਬ ਵਿੱਚ ਹੀ ਬਿਤਾਉਂਦੀਆਂ ਆਈਆਂ ਸਨ। ਇਸ ਗੱਲ ਦਾ ਫੌਜ, ਖੂਫ਼ੀਆ ਏਜੰਸੀਆਂ ਤੇ ਸਰਕਾਰ ਸਮੇਤ ਸਭ ਨੂੰ ਇਲਮ ਸੀ ਕਿ ਇਸ ਦਿਨ ਕੀਤੇ ਗਏ ਫੌਜੀ ਹਮਲੇ ਵਿੱਚ ਹਜ਼ਾਰਾਂ ਬੇਗੁਨਾਹ ਬੱਚੇ, ਬੁੱਢੇ ਤੇ ਔਰਤਾਂ ਮਾਰੇ ਜਾ ਸਕਦੇ ਹਨ। ਇਸ ਦੇ ਬਾਵਜੂਦ ਵੀ ਇਹ ਦਿਨ ਹੀ ਕਿਉਂ ਚੁਣਿਆ ਗਿਆ। ?? 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ ਛੇ ਵਜੇ ਤੋਂ ਦਸ ਵਜੇ ਤਕ ਅਚਾਨਕ ਹੀ ਲੱਗੇ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ। ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਦਰਸ਼ਨ-ਇਸ਼ਨਾਨ ਕਰਨ ਆਈ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰੁਕਣਾ ਪੈ ਗਿਆ। 3 ਜੂਨ 1984 ਨੂੰ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਦਾ ਟੈਲੀਫੋਨ ਅਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਤਾਂ ਕਿ ਅੰਮ੍ਰਿਤਸਰ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਬਾਕੀ ਪੰਜਾਬ ਜਾਂ ਦੇਸ਼ ਵਿਚ ਪਤਾ ਨਾ ਲੱਗ ਸਕੇ। ਪੰਜਾਬ ਵਿੱਚ ਇਸ ਦੌਰਾਨ 7 ਡਵੀਜ਼ਨ ਫੌਜ ਦੀ ਤਾਇਨਾਤੀ ਕੀਤੀ ਗਈ ਸੀ। ਜੋ ਕਿ ਜ਼ਿਆਦਾਤਰ ਪੰਜਾਬ ਦੇ ਬਾਹਰੋਂ ਢੋਈ ਗਈ। ਇਹ ਸੜਕਾਂ ਰਾਹੀਂ ਹੀ ਆਈ। ਜੋ ਕਿ ਹਰੇਕ ਜਣੇ-ਖਣੇ ਨੂੰ ਨਜ਼ਰ ਪੈਂਦੀ ਸੀ। ਪੰਜਾਬ ਅਤੇ ਦੇਸ਼ ਦੇ ਹੋਰ ਸਾਰੇ ਅਖ਼ਬਾਰਾਂ ਨੇ ਪੰਜਾਬ ਵਿੱਚ ਆ ਰਹੀ ਫੌਜ ਬਾਰੇ ਕੋਈ ਖ਼ਬਰ ਨਸ਼ਰ ਨਹੀਂ ਕੀਤੀ। ਉਨੀ ਦਿਨੀਂ ਤਾਰਾਂ ਵਾਲੇ ਟੈਲੀਫੋਨ ਵੀ ਟਾਵੇਂ ਟੱਲੇ ਕੀ ਹੁੰਦੇ ਸਨ। ਕੋਈ ਮੋਬਾਈਲ ਫੋਨ ਨਹੀਂ ਸੀ ਹੁੰਦਾ। ਕੋਈ ਪ੍ਰਾਈਵੇਟ ਟੀ.ਵੀ. ਚੈਨਲ ਦੀ ਹੋਂਦ ਨਹੀਂ ਸੀ। ਗੈਰ ਸਰਕਾਰੀ ਖ਼ਬਰ ਦਾ ਇੱਕੋ ਇੱਕ ਸਾਧਨ ਅਖ਼ਬਾਰ ਹੀ ਹੁੰਦੇ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਆ ਰਹੀ ਫੌਜ ਦੀ ਜਾਣਕਾਰੀ ਨੂੰ ਲੋਕਾਂ ਤੋਂ ਜਾਣਬੁੱਝ ਕੇ ਲਕੋ ਕੇ ਰੱਖਿਆ। ਜੇ ਇਸ ਗੱਲ ਦੀ ਜਾਣਕਾਰੀ ਮਿਲ ਜਾਂਦੀ ਤਾਂ ਸ਼ਹੀਦੀ ਪੁਰਬ ’ਤੇ ਸੰਗਤਾਂ ਦਾ ਇਕੱਠ ਬਹੁਤ ਥੋੜ੍ਹਾ ਹੋਣਾ ਸੀ। ਸੋ ਇਸ ਤਰਾਂ 3 ਜੂਨ ਨੂੰ ਫੌਜ ਵਲੋਂ ਖੁੱਲੇ ਰੂਪ ਵਿਚ ਸਿੱਖਾਂ ਅਤੇ ਸਿੱਖੀ ਤੇ ਹਮਲਾ ਕੀਤਾ ਗਿਆ ਤੇ ਦਿਨ ਵੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ਗਿਆ ਜਦੋਂ ਬਹੁਤਾਤ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਆਈ ਤੇ ਇਸ ਕਰਕੇ ਵੱਧ ਤੋਂ ਵੱਧ ਸਿੱਖ ਸੰਗਤ ਵੀ ਫੌਜ ਨੇ ਮਾਰ ਘੱਤੀ। ਇਸ ਸਾਰੇ ਵਿਚ ਅਸੀਂ ਸੰਤ ਜਰਨੈਲ ਸਿੰਘ ਬਾਰੇ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕਿ ਜਸਪਾਲ ਸਿੰਘ ਸਿੱਧੂ ਦੀ ਕਿਤਾਬ ਜੂਨ 1984 ਦੀ ਪੱਤਰਕਾਰੀ ਚੋਂ ਹੈ ਜਿਸ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਤੀਜੀ ਮੰਜ਼ਲ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਸੰਤ ਭਿੰਡਰਾਂਵਾਲੇ ਫਰਸ਼ ਤੇ ਵਿਛੀ ਦਰੀ ਤੇ ਬੈਠੇ ਸੀ। ਸਿਰ ਤੇ ਕੇਸਰੀ ਦਸਤਾਰ ਬੰਨ੍ਹੀ ਹੋਈ ਸੀ,ਕਛਿਹਰੇ ਉੱਪਰ ਹਲਕੀ ਮਲਮਲ ਦੀ ਫਤੂਹੀ ਪਹਿਨੀ ਹੋਈ ਸੀ। ਚਾਰ ਚੁਫੇਰਿਉਂ ਬੰਦ ਕਮਰੇ ਵਿਚ ਬੜਾ ਹੁੰਮਸ,ਘੁਟਣ ਸੀ,ਕੋਈ ਬਿਜਲੀ ਦਾ ਪੱਖਾ ਨਹੀਂ ਚੱਲ ਰਿਹਾ ਸੀ। ਅਸੀਂ ਫਤਹਿ ਬੁਲਾ ਕੇ ਫਰਸ਼ ਤੇ ਸੰਤਾਂ ਦੇ ਸਾਹਮਣੇ ਜਾ ਬੈਠੇ ਸਾਂ। ਅਸੀ ਸਭ ਸਵਾਲੀਆ ਨਜ਼ਰਾਂ ਨਾਲ ਸੰਤਾਂ ਵੱਲ ਬਿਟ ਬਿਟ ਤੱਕਣ ਲੱਗੇ ਸਾਂ। ਉਸ ਗੰਭੀਰ ਚੁੱਪ,ਡੂੰਘੀ ਖਾਮੋਸ਼ੀ ਨੂੰ ਤੋੜਨ ਦੀ ਸਾਡੇ ਪੱਤਰਕਾਰਾਂ ਚੋਂ ਕਿਸੇ ਵਿੱਚ ਹਿੰਮਤ ਨਹੀਂ ਸੀ ਜਾਪਦੀ। ਸਾਡੇ ਮਨਾ ਅੰਦਰ ਚੱਲਦੀ ਤੇਜ਼ ਹਲਚਲ ਨੇ ਕਮਰੇ ਦੀ ਅੰਦਰਲੀ ਗਰਮਾਹਟ ਅਤੇ ਘੁਟਣ ਨੂੰ ਮਾਨੋ ਭੁਲਾ ਹੀ ਦਿੱਤਾ ਸੀ। ਅਖੀਰ,ਆਪਣੀਆਂ ਤਿੱਖੀਆਂ,ਘੋਖਵੀਆਂ ਨਜ਼ਰਾਂ ਨਾਲ ਸੰਤਾਂ ਨੇ ਸਾਡੇ ਸਾਰਿਆਂ ਦੇ ਚਿਹਰਿਆਂ ਨੂੰ ਪੜ੍ਹਦਿਆਂ ਉਹ ਪਥਰਾਈ ਖਾਮੋਸ਼ੀ ਤੋੜੀ ,”ਭਾਈਉ,ਅਸੀਂ ਤਾਂ ਮਾਤਲੋਕ ਛੱਡਣ ਲਈ ਤਿਆਰ ਬੈਠੇ ਹਾਂ.... ਹੁਣ ਸਾਡਾ ਸਿਰ ਦਿੱਤਿਆਂ ਬਾਝ ਨਈਂ ਸਰਨਾ।” (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **