Video paused

Canada ਵਿਚ ਬਣੇਗੀ ਸਿੱਖਾਂ ਦੀ ਸਰਕਾਰ !! Justin Trudeau\'s Cabinet with Sikh Faces

Playing next video...

Canada ਵਿਚ ਬਣੇਗੀ ਸਿੱਖਾਂ ਦੀ ਸਰਕਾਰ !! Justin Trudeau\'s Cabinet with Sikh Faces

Surkhab Tv
Followers

#JustinTrudeau #CanadaGovernment #SikhsCanada Canada ਵਿਚ ਬਣੇਗੀ ਸਿੱਖਾਂ ਦੀ ਸਰਕਾਰ !! Justin Trudeau's Cabinet with Sikh Faces ਕੈਨੇਡਾ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਇੱਕ ਵਾਰ ਫੇਰ ਜਿੱਤ ਦੇ ਝੰਡੇ ਗੱਡਦਿਆਂ ਆਪਣੀ ਸਰਕਾਰ ਬਣਾਉਣ ਦੇ ਨਜ਼ਦੀਕ ਪਹੁੰਚ ਗਈ ਹੈ। ਪ੍ਰੰਤੂ ਇਸ ਵਾਰ ਲਿਬਰਲ ਪਾਰਟੀ ਨੂੰ ਭਾਵੇਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਸੀਟਾਂ ਉਤੇ ਜਿੱਤ ਪ੍ਰਾਪਤ ਹੋਈ ਹੈ ਪ੍ਰੰਤੂ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਹੁੰਦੀ ਹੈ ਪਰ ਬਹੁਮਤ ਨਾ ਮਿਲਣ ਕਰਕੇ ਹੁਣ ਲਿਬਰਲ ਪਾਰਟੀ ਨੂੰ ਦੂਜੀਆਂ ਪਾਰਟੀਆਂ ਵਿਚੋਂ ਕਿਸੇ ਇੱਕ ਪਾਰਟੀ ਨਾਲ ਗਠਜੋੜ ਕਰਨਾ ਪਵੇਗਾ। ਲਿਬਰਲ ਪਾਰਟੀ ਨੂੰ ਇਸ ਵਾਰ 2015 ਵਾਲਾ ਬਹੁਮਤ ਨਹੀਂ ਮਿਲਿਆ ਹੈ। ਕੈਨੇਡਾ ਦੀਆਂ 2019 ਦੀਆਂ ਆਮ ਚੋਣਾਂ ਲਈ ਕੁੱਲ 65.95 ਪ੍ਰਤੀਸ਼ਤ ਵੋਟਰ ਵੋਟ ਪਾਉਣ ਦੇ ਯੋਗ ਸਨ। ਪਰ ਉਨ੍ਹੇ ਜ਼ਿਆਦਾ ਨਹੀਂ ਕਿ ਜਿੰਨੇ 2015 'ਚ ਸਨ ਜਦੋਂ ਜਸਟਿਨ ਟਰੂਡੋ ਨੇ ਪਹਿਲੀ ਵਾਰ ਸੱਤਾ 'ਤੇ ਕਬਜ਼ਾ ਕੀਤਾ ਸੀ। ਪਰ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੋਟਾਂ ਜ਼ਿਆਦਾ ਪਈਆਂ। । ਇਹਨਾਂ ਵੋਟਾਂ ਵਿਚ ਸਰਦਾਰ ਜਗਮੀਤ ਸਿੰਘ ਦੀ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ NDP ਪਾਰਟੀ ਨੂੰ 24 ਸੀਟਾਂ ਮਿਲੀਆਂ ਹਨ। ਕੈਨੇਡਾ ਦੀ ਸਰਕਾਰ ਬਣਾਉਣ ਵਿਚ ਪੰਜਾਬੀਆਂ ਦੇ ਹਮੇਸ਼ਾਂ ਹੀ ਵੱਡੀ ਭੂਮਿਕਾ ਰਹੀ ਹੈ। ਇਸ ਵਾਰ ਵੀ ਪਾਰਲੀਮੈਂਟ ਚੋਣਾਂ ਵਿਚ 18 ਪੰਜਾਬੀਆਂ ਨੇ ਆਪਣੀ ਜਿੱਤ ਦਰਜ ਕਰਵਾਈ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਨਾਲ ਹੀ ਸਬੰਧਿਤ ਹਨ। ਗੱਲ ਕਰੀਏ ਸਿੱਖਾਂ ਦੀ ਤਾਂ ਦੁਮਾਲੇ ਵਾਲੇ ਤੇ ਦਸਤਾਰਾਂ ਵਾਲਿਆਂ ਨੇ ਇੱਕ ਵਾਰੀ ਫਿਰ ਤੋਂ ਕਨੇਡਾ ਵਿਚ ਸਿੱਖੀ ਦੀ ਸ਼ਾਨ ਨੂੰ ਬੁਲੰਦ ਕੀਤਾ ਹੈ। ਜਗਮੀਤ ਸਿੰਘ ਬਾਰੇ ਤਾਂ ਸਭ ਨੂੰ ਪਤਾ ਹੈ,ਇਸੇ ਕਤਾਰ ਵਿਚ ਸਰਦਾਰ ਹਰਜੀਤ ਸਿੰਘ ਸੱਜਣ ਜੋ ਕਿ ਕਨੇਡਾ ਦੇ ਸਾਬਕਾ ਰੱਖਿਆ ਮੰਤਰੀ ਸਨ,ਨਵਦੀਪ ਸਿੰਘ ਬੈਂਸ,ਰਣਦੀਪ ਸਿੰਘ ਸਰਾਏ,ਇਸਤੋਂ ਬਾਅਦ ਜਗਮੀਤ ਸਿੰਘ ਤੋਂ ਇਲਾਵਾ ਦੁਮਾਲੇ ਵਿਚ ਦੂਜੇ ਸਿੱਖ ਹਨ ਸਰਦਾਰ ਜਸਰਾਜ ਸਿੰਘ ਹੱਲਣ,ਟਿੱਮ ਸਿੰਘ ਉੱਪਲ, ਸ਼ਾਮਿਲ ਹਨ। ਇਸ ਵਾਰ 6 ਪਾਰਟੀਆਂ ਦੀਆਂ ਟਿਕਟਾਂ ਉੱਤੇ 62 ਪਰਵਾਸੀ ਪੰਜਾਬੀ ਭਾਰਤੀਆਂ ਨੇ ਚੋਣ ਲੜੀ ਸੀ, ਜਿਨ੍ਹਾਂ 'ਚ 54 ਪੰਜਾਬੀ ਸ਼ਾਮਲ ਸਨ। ਕੈਨੇਡਾ 'ਚ ਸਾਢੇ 3 ਕਰੋੜ ਵਸੋਂ 'ਚ ਪੰਜਾਬੀਆਂ ਦੀ ਗਿਣਤੀ ਦੋ ਫ਼ੀਸਦੀ ਦੇ ਕਰੀਬ ਹੈ। ਇਸ ਵਿਚ 16 ਪੰਜਾਬੀਆਂ ਦਾ ਸੰਸਦ ਲਈ ਚੁਣੇ ਜਾਣਾ ਬਹੁਤ ਅਹਿਮ ਜਾਪਦਾ ਹੈ। ਲਿਬਰਲ ਪਾਰਟੀ ਲਈ ਚੋਣ ਲੜਣ ਵਾਲੀ ਵਜ਼ਾਰਤ 'ਚ ਨਵਦੀਪ ਸਿੰਘ ਬੈਂਸ ਦਾ ਕੈਬਨਿਟ ਮੰਤਰੀ ਬਣਨਾ ਤੈਅ ਹੈ। ਸੁੱਖ ਧਾਲੀਵਾਲ ਜਾਂ ਹਰਜੀਤ ਸਿੰਘ ਸੱਜਣ ਨੂੰ ਵੀ ਅਹਿਮ ਅਹੁਦੇ ਮਿਲ ਸਕਦੇ ਹਨ। ਸੋ ਇਸ ਵਾਰੀ ਟਰੂਡੋ ਨੂੰ ਸਿੱਖਾਂ ਦੀ ਮਦਦ ਨਾਲ ਦੋਬਾਰਾ ਸਰਕਾਰ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਪਿਛਲੀ ਸਰਕਾਰ ਵਿਚ ਵੀ ਉਹਨਾਂ ਨੇ ਕਈ ਸਿੱਖ ਚਿਹਰੇ ਆਪਣੀ ਕੈਬਨਿਟ ਵਿਚ ਸ਼ਾਮਿਲ ਕੀਤੇ ਸਨ। ਇਸ ਵਾਰੀ ਕਿੰਗ ਮੇਕਰ ਵਜੋਂ ਸਰਦਾਰ ਜਗਮੀਤ ਸਿੰਘ ਦੀ NDP ਵਲੋਂ ਟਰੂਡੋ ਨੂੰ ਵੱਡੀ ਹਮਾਇਤ ਵੀ ਹਾਸਿਲ ਹੈ ਤੇ ਜਗਮੀਤ ਸਿੰਘ ਟਰੂਡੋ ਦੇ ਮਗਰ ਕਨੇਡਾ ਦੇ Deputy Prime Minister ਵੀ ਬਣ ਸਕਦੇ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more