Jaggi Johal ਲਈ Sunny Malton ਨੇ ਉਠਾਈ ਆਵਾਜ਼ | ਕਿਹਾ-ਡਰਦੇ ਹਨ ਪੰਜਾਬ ਦੇ Singers | Surkhab TV
Jaggi Johal ਲਈ Sunny Malton ਨੇ ਉਠਾਈ ਆਵਾਜ਼ | ਕਿਹਾ-ਡਰਦੇ ਹਨ ਪੰਜਾਬ ਦੇ Singers | Surkhab TV ਜਿਥੇ ਇਹਨਾਂ ਦਿਨਾਂ ਵਿਚ ਪੰਜਾਬ ਦੇ ਕੁਝ ਗਾਇਕਾਂ ਜਿਨਾਂ ਵਿਚ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਚਕਾਰ ਸੋਸ਼ਲ ਮੀਡੀਆ ਵਲੋਂ ਸ਼ੁਰੂ ਕੀਤਾ ਵਿਵਾਦ ਚਰਚਾ ਵਿਚ ਹੈ ਓਥੇ ਹੀ ਸਿੱਧੂ ਮੂਸੇਵਾਲੇ ਦੇ ਸਾਥੀ ਰਹੇ ਸਨੀ ਮਾਲਟਨ ਨੇ ਆਪਣੇ ਤਾਜਾ ਇੰਸਟਾਗ੍ਰਾਮ Live ਵਿਚ ਇਸ ਮਸਲੇ ਸਮੇਤ ਇੱਕ ਵੱਡੇ ਮਸਲੇ ਬਾਰੇ ਗਲਬਾਤ ਕੀਤੀ ਹੈ ਜਿਸ ਬਾਰੇ ਪੰਜਾਬ ਦਾ ਕੋਈ ਵੀ ਗਾਇਕ ਕਲਾਕਾਰ ਬੋਲਣ ਨੂੰ ਤਿਆਰ ਨਹੀਂ ਹੈ। ਇਹ ਮਸਲਾ ਹੈ UK ਦਾ ਨਾਗਰਿਕ ਸਿੱਖ ਨੌਜਵਾਨ ਜੱਗੀ ਜੋਹਲ ਜੋ ਕਿ ਜੇਲ ਵਿਚ ਪਿਛਲੇ ਲੰਮੇ ਸਮੇਂ ਤੋਂ ਬੰਦ ਹੈ। ਉਸ ਬਾਰੇ ਪੰਜਾਬ ਦੇ ਨੌਜਵਾਨਾਂ ਨੂੰ ਸਨੀ ਮਾਲਟਨ ਨੇ ਇੱਕ ਅਪੀਲ ਕੀਤੀ ਹੈ ਕਿ ਪੰਜਾਬ ਦੇ ਨੌਜਵਾਨ ਗਾਇਕਾਂ ਪਿੱਛੇ ਲੜ ਰਹੇ ਹਨ,ਪਰ ਕੋਈ ਵੀ ਜੱਗੀ ਜੌਹਲ ਬਾਰੇ ਨਹੀਂ ਬੋਲਿਆ। ਇਸਤੋਂ ਪਹਿਲਾਂ ਸਨੀ ਮਾਲਟਨ ਇੱਕ ਇੰਟਰਵਿਊ ਵਿਚ ਵੀ FreeJaggiNow ਵਾਲੀ ਟੀ-ਸ਼ਰਟ ਪਾ ਕੇ ਪਹੁੰਚਿਆ ਸੀ। ਜੱਗੀ ਜੌਹਲ ਜਿਸਦਾ ਪੂਰਾ ਨਾਮ ਜਗਤਾਰ ਸਿੰਘ ਜੌਹਲ ਹੈ,ਜੋ ਕਿ 2017 ਵਿਚ ਪੰਜਾਬ ਆਇਆ ਸੀ, ਉਸਨੂੰ ਪੰਜਾਬ ਪੁਲਿਸ ਵਲੋਂ ਅਗਵਾ ਕਰ ਲਿਆ ਗਿਆ ਜਦੋਂ ਉਹ ਜਲੰਧਰ ਦੇ ਰਾਮਾ ਮੰਡੀ ਵਿਖੇ ਆਪਣੇ ਪਰਿਵਾਰ ਨਾਲ ਖਰੀਦੋ ਫਰੋਖਤ ਕਰ ਰਿਹਾ ਸੀ। ਵੱਖ ਵੱਖ ਠਾਣਿਆਂ ਵਿੱਚ ਰੱਖ ਕੇ ਉਸਤੇ ਭਾਰੀ ਤਸ਼ੱਦਦ ਕਰਨ ਮਗਰੋਂ ਦਸ ਕੇਸਾਂ ਵਿੱਚ ਗ੍ਰਿਫਤਾਰੀ ਪਾ ਦਿੱਤੀ ਗਈ। ਲੰਮਾ ਸਮਾਂ ਪੰਜਾਬ ਦੀ ਜੇਲ੍ਹਾਂ ਵਿਚ ਬੰਦ ਰੱਖਣ ਤੋਂ ਬਾਅਦ ਉਸਨੂੰ ਹੁਣ ਦਿੱਲੀ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/JncX6CVbZYyBWg2jVfILXT ** Subscribe and Press Bell Icon also to get Notification on Your Phone **