Diwali ਤੇ Sikh School ਵਿਚ Sikh ਬੱਚਿਆਂ ਤੋਂ ਕਰਵਾਈ Laxmi Puja !!
Diwali ਤੇ Sikh School ਵਿਚ Sikh ਬੱਚਿਆਂ ਤੋਂ ਕਰਵਾਈ Laxmi Puja !! ਜਗਨਨਾਥ ਪੂਰੀ ਵਿਖੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗਏ ਤਾਂ ਓਥੇ ਬ੍ਰਾਹਮਣਾਂ ਵਲੋਂ ਮੰਦਿਰ ਵਿਚ ਆਰਤੀ ਹੋ ਰਹੀ ਸੀ। ਗੁਰੂ ਸਾਹਿਬ ਨੇ ਓਥੇ ਮੂਰਤੀਆਂ ਦੀ ਆਰਤੀ ਨਾਲੋਂ ਕਣ ਕਣ ਵਿਚ ਮੌਜੂਦ ਪਰਮਾਤਮਾ ਦੀ ਆਰਤੀ ਦਾ ਹੋਕਾ ਦਿੱਤਾ ਤੇ ਸਿੱਖਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਅਖੌਤੀ ਭਗਵਾਨ ਦੇ ਰੂਪ ਵਿਚ ਮੂਰਤੀਆਂ ਨਹੀਂ ਪੂਜਣੀਆਂ। ਸਨਾਤਨੀ ਲੋਕ ਆਪਣੇ ਧਰਮ ਪ੍ਰੰਪਰਾ ਅਨੁਸਾਰ ਜੋ ਕਰਨ ਉਹ ਉਹਨਾਂ ਨੂੰ ਮੁਬਾਰਕ ਹੈ। ਅੱਜ ਸਿੱਖੀ ਵਿਚ ਵੜਿਆ ਬ੍ਰਾਹਮਣਵਾਦ ਕਿੰਨਾ ਡੂੰਘਾ ਚਲਾ ਗਿਆ ਹੈ ਕਿ ਸਾਡੇ ਬੱਚਿਆਂ ਕੋਲੋਂ ਜਿਨਾਂ ਨੇ ਸਿਰ ਤੇ ਦਸਤਾਰਾਂ ਕੇਸਕੀਆਂ ਬੰਨਿਆਂ ਹੋਈਆਂ ਹਨ ਉਹਨਾ ਕੋਲੋਂ ਸਕੂਲਾਂ ਵਿਚ ਦੇਵੀ ਦੀ ਆਰਤੀ ਕਰਵਾਈ ਜਾ ਰਹੀ ਹੈ। ਸਕੂਲ ਵੀ ਕੋਈ ਹੋਰ ਨਹੀਂ ਸਗੋਂ ਸਿੱਖੀ ਦੇ ਨਾਮ ਨਾਲ ਚਲਦੇ ਸਕੂਲ। ਇਹ ਵੀਡੀਓ ਦਿੱਲੀ ਦੇ ਅਸ਼ੋਕ ਵਿਹਾਰ ਦੇ ਮਾਤਾ ਜੈ ਕੌਰ ਪਬਲਿਕ ਸਕੂਲ ਦੀ ਹੈ ਜਿਥੇ ਬੱਚੇ ਦੀਵਾਲੀ ਤੇ so called ਮਾਤਾ ਲਕਸ਼ਮੀ ਦੀ ਆਰਤੀ ਕਰ ਰਹੇ ਹਨ। ਹੈਰਾਨਗੀ ਹੈ ਕਿ ਇਸ ਬਾਬਤ ਨਾ ਤਾਂ ਅਜੇ ਤੱਕ ਕਿਸੇ ਦਿੱਲੀ ਕਮੇਟੀ ਨੇ ਕਾਰਵਾਈ ਕੀਤੀ ਹੈ ਤਾਂ ਹੀ ਕਿਸੇ ਹੋਰ ਸਿੱਖ ਸੰਸਥਾ ਨੇ action ਲਿਆ ਹੈ। ਕੀ ਸਿੱਖ ਸਕੂਲਾਂ ਵਿਚ ਹੁਣ ਸਿੱਖ ਬੱਚੇ ਦੇਵੀ ਦੇਵਤਿਆਂ ਦੀ ਪੂਜਾ ਕਰਿਆ ਕਰਨਗੇ ? ਕੀ ਇਹ ਗੁਰਮਤਿ ਤੋਂ ਉਲਟ ਸਿੱਖਾਂ ਦੀ ਨਵੀਂ ਪਨੀਰੀ ਨੂੰ ਉਸ ਪਾਸੇ ਲਿਜਾਣ ਦੀ ਕੋਸ਼ਿਸ਼ ਨਹੀਂ ਜਿਥੋਂ ਗੁਰੂ ਸਾਹਿਬਾਨ ਨੇ ਸਾਨੂੰ ਕੱਢਿਆ ਸੀ ?? ਕੀ ਵਿਚਾਰ ਹੈ ਖਾਲਸਾ ਜੀ, ਬਚੀ ਹੈ ਕੋਈ ਕਸਰ ?? ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਬੰਧਿਤ ਸਕੂਲ ਤੇ ਕਾਰਵਾਈ ਹੋ ਸਕੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **