21 ਦਿਨਾਂ ਬਾਅਦ ਦਾ India | ਕੋਰੋਨਾ ਪ੍ਰਭਾਵ | Surkhab TV
21 ਦਿਨਾਂ ਬਾਅਦ ਦਾ India | ਕੋਰੋਨਾ ਪ੍ਰਭਾਵ | Surkhab TV ਭਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਵਲੋਂ ਜੋ 21 ਦਿਨ ਦਾ Lockdown ਕੀਤਾ ਗਿਆ ਹੈ ਤਾਂ ਲੋਕਾਂ ਦੇ ਮਨ ਵਿਚ ਸਵਾਲ ਆ ਰਹੇ ਹਨ ਕਿ Lockdown 21 ਦਿਨ ਦਾ ਹੀ ਕਿਉਂ ? ਕੀ 21 ਦਿਨ ਤੋਂ ਜਿਆਦਾ ਵੀ Lockdown ਵਧਾਇਆ ਜਾ ਸਕਦਾ ਹੈ ? ਕੀ 21 ਬਾਅਦ ਕੋਰੋਨਾ ਖਤਮ ਹੋ ਜਾਵੇਗਾ ? ਕੋਰੋਨਾ ਦੇ ਚਲਦੇ ਸਭ ਤੋਂ ਪਹਿਲਾਂ Lockdown ਦੀ ਸ਼ੁਰੂਆਤ ਚੀਨ ਨੇ ਕੀਤੀ,ਇਸਤੋਂ ਬਾਅਦ ਇਟਲੀ,ਅਮਰੀਕਾ,ਬਰਤਾਨੀਆ ਤੇ ਹੋਰ ਦੇਸ਼ਾਂ ਨੇ ਵੀ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਧਣ ਤੇ Lockdown ਕਰ ਦਿੱਤੇ। ਪਹਿਲਾਂ ਸਾਫ ਜਿਹੀ ਬੋਲੀ ਚ ਦੱਸੀਏ ਕਿ ਅਖੀਰ Lockdown ਹੁੰਦਾ ਕੀ ਹੈ ? Lockdown ਵਿਚ ਸਰਕਾਰ ਵਲੋਂ ਕਿਸੇ ਐਮਰਜੈਂਸੀ ਹਾਲਤ ਨਾਲ ਨਿਪਟਣ ਲਈ ਸਿਰਫ ਕੁਝ ਜਰੂਰੀ ਅਦਾਰਿਆਂ ਨੂੰ ਛੱਡਕੇ,ਪਬਲਿਕ ਆਵਾਜਾਈ,ਨਿੱਜੀ ਸੰਸਥਾਵਾਂ,ਬਜਾਰ ਤੇ ਹੋਰ ਸੇਵਾਵਾਂ ਨੂੰ ਬੰਦ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿਚ Health Emergency ਕਰਕੇ ਭਾਰਤ ਵਿਚ Lockdown ਲਾਇਆ ਗਿਆ ਹੈ। ਇਸ ਸਮੇਂ ਦੀ Health Emergency ਹੈ ਕੋਰੋਨਾ। ਕੋਰੋਨਾ ਨੂੰ ਵਧਣ ਤੋਂ,ਫੈਲਣ ਤੋਂ ਰੋਕਣ ਲਈ ਇਹ Health Emergency Lockdown ਲਾਇਆ ਗਿਆ ਹੈ ਜਿਸ ਨਾਲ ਲੋਕਾਂ ਨੂੰ ਬਾਹਰ ਨਿਕਲ ਦੀ ਮਨਾਹੀ ਹੈ। ਹੁਣ ਸਵਾਲ ਹੈ ਕਿ Lockdown 21 ਦਿਨ ਦਾ ਹੀ ਕਿਉਂ ? ਦਰਅਸਲ 21 ਦਿਨ ਦੇ Lockdown ਦਾ ਕਾਰਨ ਹੈ ਕੋਰੋਨਾ ਵਾਇਰਸ ਦਾ Character । ਹੁਣ ਤੱਕ ਦੇ ਪ੍ਰਯੋਗਾਂ ਅਨੁਸਾਰ ਕੋਰੋਨਾ ਵਾਇਰਸ ਦਾ Incubation Period 14 ਦਿਨ ਦਾ ਹੈ ਯਾਨੀ ਕੋਰੋਨਾ ਵਾਇਰਸ ਦਾ ਪਤਾ 14 ਦਿਨਾਂ ਤੱਕ ਲੱਗ ਜਾਂਦਾ ਹੈ ਕਿ ਕਿਸੇ ਨੂੰ ਕੋਰੋਨਾ ਹੋਇਆ ਹੈ ਜਾਂ ਨਹੀਂ ? ਇਸਤੋਂ ਬਾਅਦ 5 ਤੋਂ 7 ਦਿਨ ਤੱਕ ਇਹ ਦੂਸਰਿਆਂ ਨੂੰ ਹੋ ਸਕਦਾ ਹੈ। ਕੋਰੋਨਾ ਵਾਇਰਸ ਦੇ ਇਸ Lifecycle ਨੂੰ ਤੋੜਨ ਲਈ ਸਰਕਾਰ ਨੇ 21 ਦਿਨ ਦਾ Lockdown ਕੀਤਾ ਹੈ। ਸੋ ਹੋ ਸਕਦਾ ਹੈ ਕਿ ਡਾਕਟਰਾਂ ਤੇ ਵਿਗਿਆਨੀਆਂ ਦੀ ਸਲਾਹ ਨਾਲ ਹੀ ਇਹ ਦਿਨਾਂ ਦੀ ਗਿਣਤੀ 21 ਰੱਖੀ ਗਈ ਹੋਵੇ। ਅਗਲਾ ਸਵਾਲ ਕਿ ਕੀ 21 ਦਿਨ ਤੋਂ ਜਿਆਦਾ ਵੀ Lockdown ਵਧਾਇਆ ਜਾ ਸਕਦਾ ਹੈ ? ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਭਾਰਤ ਵਿਚ ਕੋਰੋਨਾ ਦੇ ਮਰੀਜ ਕਿੰਨੇ ਵਧਦੇ ਹਨ ਜਾਂ ਫਿਰ ਘਟਦੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਅਜੇ 3rd stage ਤੱਕ ਨਹੀਂ ਗਿਆ ਕਿਉਂਕਿ ਜਿਥੇ ਰੋਜ ਕਈ ਮਰੀਜਾਂ ਦੇ ਟੈਸਟ ਕੀਤੇ ਜਾ ਰਹੇ ਹਨ ਓਥੇ ਬਹੁਤ ਸਾਰੇ ਲੋਕਾਂ ਦੇ ਟੈਸਟ ਨੈਗੇਟਿਵ ਵੀ ਆ ਰਹੇ ਹਨ। ਸੋ ਕਿਹਾ ਜਾ ਸਕਦਾ ਹੈ ਕਿ ਜੇਕਰ ਲੋਕ ਆਪਸੀ Social Distancing ਦੀ ਸਹੀ ਤਰੀਕੇ ਨਾਲ ਪਾਲਣਾ ਕਰਦੇ ਹਨ ਤਾਂ ਕੋਰੋਨਾ ਦੇ ਪ੍ਰਭਾਵ ਨੂੰ ਵਧਣ ਤੋਂ ਰੋਕਿਆ ਜਾ ਸਕੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ Lockdown ਵਧਾਇਆ ਨਹੀਂ ਜਾ ਸਕਦਾ ਪਰ ਜੇਕਰ ਮਰੀਜਾਂ ਦੀ ਗਿਣਤੀ ਵਧਦੀ ਹੈ ਤਾਂ ਫਿਰ ਅਗਲਾ ਫੈਸਲਾ ਸਰਕਾਰ ਦਾ ਹੀ ਹੋਵੇਗਾ। ਓਥੇ ਹੀ ਇਹ ਵੀ ਗੱਲ ਨਾਲ ਹੈ ਕਿ ਸਿਰਫ Lockdown ਹੀ ਕੋਰੋਨਾ ਨੂੰ ਰੋਕਣ ਦਾ ਹੱਲ ਨਹੀਂ ਹੈ। ਨਾਲ ਦੀ ਨਾਲ ਸਰਕਾਰ ਵਲੋਂ ਸ਼ੱਕੀ ਲੋਕਾਂ ਦੇ ਟੈਸਟ ਵੀ ਓਹਨੇ ਹੀ ਜਰੂਰੀ ਹਨ। ਸੋ ਜੇਕਰ ਸਰਕਾਰ ਇਸ ਮਾਮਲੇ ਵਿਚ ਪੂਰੀ ਤਰਾਂ ਨਹੀਂ ਚਲਦੀ ਜਾਂ ਢਿੱਲ ਵਰਤਦੀ ਹੈ ਤਾਂ ਇਕੱਲਾ Lockdown ਵੀ ਕੁਝ ਨਹੀਂ ਕਰ ਸਕਦਾ। ਅਗਲੀ ਗੱਲ ਕਿ ਕੀ 21 ਬਾਅਦ ਕੋਰੋਨਾ ਖਤਮ ਹੋ ਜਾਵੇਗਾ ? ਇਸਦਾ ਜਵਾਬ ਕਿਸੇ ਕੋਲ ਨਹੀਂ ਹੈ। ਜਿਵੇਂ ਕੁ ਪਹਿਲਾਂ ਦੱਸਿਆ ਹੈ ਕਿ ਸਿਰਫ Lockdown ਇਕਲੌਤਾ ਹੱਲ ਨਹੀਂ ਹੈ। ਵੱਖ ਵੱਖ ਮੁਲਕਾਂ ਵਿਚ Lockdown ਕੀਤੇ ਗਏ ਹਨ ਤੇ ਸਭ ਮੁਲਕਾਂ ਚ ਕੋਰੋਨਾ ਦਾ ਪ੍ਰਭਾਵ ਵੀ ਵੱਖ ਵੱਖ ਹੈ। ਸੋ ਇਹ ਪੱਖ ਵੀ ਵਿਚਾਰਨਯੋਗ ਹੈ ਕਿ ਜੇਕਰ ਇਸ Lockdown ਵਿਚ ਸਰਕਾਰਾਂ ਵਲੋਂ ਲੋਕਾਂ ਦੀ ਸਹੀ ਟੈਸਟਿੰਗ ਨਹੀਂ ਕੀਤੀ ਜਾਂਦੀ ਤਾਂ ਵੀ ਖਤਰਾ ਬਣਿਆ ਰਹੇਗਾ। ਕਿਉਂਕਿ ਜੇਕਰ ਸਰਕਾਰ ਇਹ Lockdown ਹਟਾਉਂਦੀ ਹੈ ਪਰ ਟੈਸਟਿੰਗ ਸਹੀ ਨਾ ਹੋਣ ਕਰਕੇ ਜਦੋਂ ਲੋਕ ਦੋਬਾਰਾ ਇੱਕ ਦੂਜੇ ਦੇ ਸੰਪਰਕ ਵਿਚ ਆਉਣਗੇ ਤਾਂ ਕੋਰੋਨਾ ਹੋਰ ਵੀ ਤੇਜੀ ਨਾਲ ਫੈਲੇਗਾ। ਹੁਣ ਤੱਕ ਦੇ ਅਧਿਐਨਾਂ ਅਨੁਸਾਰ ਭਾਰਤ ਵਲੋਂ Lockdown ਕਰਕੇ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਧਣ 60 ਤੋਂ 90 ਫੀਸਦੀ ਤੱਕ ਘੱਟ ਕਰ ਸਕਦਾ ਹੈ ਬਸ਼ਰਤੇ ਕਿ ਨਾਲੋਂ ਨਾਲ ਟੈਸਟਿੰਗ ਵੀ ਹੁੰਦੀ ਰਹੇ। ਭਾਰਤ ਵਿਚ ਹੁਣ ਤੱਕ ਕੋਰੋਨਾ ਦੇ ਮਰੀਜਾਂ ਦੀ ਗਿਣਤੀ 900 ਤੋਂ ਟੱਪ ਚੁੱਕੀ ਹੈ ਤੇ ਮੌਤਾਂ ਦੀ ਗਿਣਤੀ ਵੀ 15 ਤੋਂ ਟੱਪ ਚੁੱਕੀ ਹੈ। ਜੇਕਰ ਇਹ ਗਿਣਤੀ ਵਧਦੀ ਰਹੀ ਤਾਂ ਭਾਰਤ ਵਿਚ ਮੁਸ਼ਕਿਲ ਹੋ ਸਕਦੀ ਹੈ ਕਿਉਂਕਿ ਅਬਾਦੀ ਦੇ ਹਿਸਾਬ ਨਾਲ ਭਾਰਤ ਵਿਚ ਸਹੂਲਤਾਂ ਨਾ-ਮਾਤਰ ਹੀ ਹਨ। ਇਸਤੋਂ ਇਲਾਵਾ ਭਾਰਤ ਵਿਚ Lockdown ਵੀ ਪੂਰੀ ਤਰਾਂ ਸਫਲ ਨਹੀਂ ਹੋ ਸਕਦਾ ਜਿਵੇਂ ਕਿ ਜਨਤਾ ਕਰਫਿਊ ਵਾਲੇ ਦਿਨ ਹੀ ਹਿਸਾਬ ਲਾ ਸਕਦੇ ਹੋ ਕਿ ਸਾਰਾ ਦਿਨ ਘਰਾਂ ਵਿਚ ਰਹਿਣ ਮਗਰੋਂ ਵੀ ਲੋਕ ਸ਼ਾਮ ਨੂੰ ਲਾਪਰਵਾਹ ਹੋ ਕੇ ਘਰਾਂ ਚੋਂ ਬਾਹਰ ਨਿਕਲੇ ਸਨ। ਇਹੀ ਵਰਤਾਰਾ ਭਾਰਤ ਵਿਚ ਅਜੇ ਵੀ ਚਲ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਹੈ। ਅਖੀਰ ਅਸੀਂ ਵੀ ਸਭ ਨੂੰ ਇਹ ਜਰੂਰ ਕਹਾਂਗੇ ਕਿ ਆਪਣੀ ਬੇਹਤਰੀ ਲਈ,ਜਿੰਦਗੀ ਦੀ ਬਿਹਤਰੀ ਲਈ Lockdown ਨੂੰ ਪੂਰੀ ਤਰਾਂ ਨਿਭਾਇਆ ਜਾਵੇ। ਜਰੂਰੀ ਕੰਮ ਤੋਂ ਇਲਾਵਾ ਘਰਾਂ ਚੋਂ ਬਾਹਰ ਨਾ ਨਿਕਲਿਆ ਜਾਵੇ, ਕਿਸੇ ਵੀ ਥਾਂ ਤੇ ਜਿਆਦਾ ਗਿਣਤੀ ਵਿਚ ਭੀੜ ਨਾ ਬਣਾਈ ਜਾਵੇ ਤੇ ਸਰਕਾਰੀ ਹੁਕਮਾਂ ਤਹਿਤ ਇਹਨਾਂ ਹੁਕਮਾਂ ਨੂੰ ਅਨੁਸ਼ਾਸ਼ਨ ਵਿਚ ਰਹਿਕੇ ਮੰਨਿਆ ਜਾਵੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **