Video paused

4 June 1984 | ਘੇਰ ਲਿਆ ਗੁਰੂ ਰਾਮਦਾਸ ਦਾ ਦਰ | Never Forget \'84

Playing next video...

4 June 1984 | ਘੇਰ ਲਿਆ ਗੁਰੂ ਰਾਮਦਾਸ ਦਾ ਦਰ | Never Forget \'84

Surkhab Tv
Followers

4 June 1984 | ਘੇਰ ਲਿਆ ਗੁਰੂ ਰਾਮਦਾਸ ਦਾ ਦਰ | Never Forget '84 4 ਜੂਨ 1984 ਦਾ ਦਿਨ ਆ ਗਿਆ,3 ਜੂਨ ਨੂੰ ਕਰਫਿਉ ਹੋਣ ਕਰਕੇ ਗੁਰੁ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰੂ ਪੁਰਬ ਮਨਾਂਉਣ ਆਈਆਂ ਸੰਗਤਾਂ ਘਰਾਂ ਨੂੰ ਵਾਪਸ ਨਾ ਜਾ ਸਕੀਆਂ ਜੋ ਗੁਰੁ ਰਾਮਦਾਸ ਸਾਹਿਬ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਵਿੱਚ ਠਹਿਰੀਆਂ ਹੋਈਆਂ ਸਨ। ਅਮ੍ਰਿਤ ਵੇਲਾ ਹੋਇਆ, ਸ੍ਰੀ ਦਰਬਾਰ ਸਾਹਿਬ ਅੰਦਰ ਸ਼੍ਰੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ, ਕੁਝ ਗੁਰਮੁੱਖ ਸ੍ਰੀ ਦਰਬਾਰ ਸਾਹਿਬ ਅੰਦਰ ਬੈਠ ਸਤਿਗੁਰਾਂ ਦੀ ਇਲਾਹੀ ਬਾਂਣੀ ਦਾ ਰਸ ਪਏ ਮਾਣਦੇ ਨੇ, ਕੁਝ ਪਾਵਨ ਪਵਿੱਤਰ ਅਮ੍ਰਿਤ ਸਰੋਵਰ ਵਿੱਚ ਇਸਨਾਨ ਪਏ ਕਰਦੇ ਸੀ। ਦਰਬਾਰ ਸਾਹਿਬ ਦੇ ਵਿੱਚ ਇਲਾਹੀ ਗੁਰਬਾਣੀ ਦੀਆਂ ਧੁਨਾਂ ਗੂੰਜਦੀਆਂ ਪਈਆਂ ਨੇ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਨੂੰ 15 ਹਜ਼ਾਰ ਭਾਰਤੀ ਫੌਜ਼ਾਂ ਨੇ ਘੇਰਾ ਪਾਇਆ ਹੋਇਆ ਹੈ। ਸਦੀਆਂ ਤੋਂ ਚੱਲੇ ਆਉਂਦੇ ਇਸ ਪਰੰਪਰਾਗਤ ਸੱਚਖੰਡੀ ਮਾਹੌਲ ਵਿੱਚ ਉਸ ਵੇਲੇ ਖਲਬਲੀ ਮੱਚ ਗਈ ਜਦ ਹਿੰਦੁਸਤਾਨੀ ਫੌਜਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਸੇਧ ਲਗਾ ਕੇ 4 ਵੱਜ ਕੇ 20 ਮਿੰਟ ਤੇ ਇੱਕ 25 ਪਾਓਂਡ ਦਾ ਪਹਿਲਾ ਗੋਲਾ ਦਾਗਿਆ ਗਿਆ ਜੋ ਲਾਗਲੀ ਇਮਾਰਤ ਤੇ ਡਿੱਗਿਆ। ਜਲਦ ਹੀ ਦੂਜੇ ਗੋਲੇ ਨਾਲ ਜ਼ੋਰਦਾਰ ਧਮਾਕਾ ਹੋਇਆ। ਅਚਾਨਕ ਹੋਏ ਦੋ ਧਮਾਕਿਆਂ ਦੇ ਬਾਅਦ ਗੋਲੀ ਚਲਣੀ ਸ਼ੁਰੂ ਹੋ ਗਈ। ਅੱਜ ਇੱਕ ਵਾਰ ਫੇਰ ਕਰੀਬ ਡੇੜ ਸੌ ਸਾਲ ਬਾਅਦ ਹਿੰਦ ਪੰਜਾਬ ਦਾ ਜੰਗ ਹੋਣ ਲੱਗਾ ਸੀ। ਤੋਪ ਦੇ ਗੋਲਿਆਂ ਨਾਲ ਕੀਤੀ ਸ਼ੁਰੂਆਤ ਨਾਲ ਹੁਣ ਫੌਜ ਦੀ ਨੀਅਤ ਤੇ ਕੋਈ ਸ਼ੱਕ ਨਹੀਂ ਰਹਿ ਗਿਆ ਸੀ ਕਿ ਉਹ ਆਪਣੇ ਹੀ ਦੇਸ਼ ਵਿਚ ਸਥਿਤ ਧਾਰਮਿਕ ਅਸਥਾਨ ਉੱਪਰ ਹਮਲੇ ਵਿਚ ਹਰ ਅਯੋਗ ਹੀਲਾ ਵਰਤਣ ਲਈ ਤਿਆਰ ਸਨ। ਵੱਡੀਆਂ ਅਤੇ ਭਾਰੀ 105 ਐਮ. ਐਮ. ਗੰਨਾਂ ਬੀੜੀ ਫ਼ੌਜ ਦੇ ਮੁੱਖ ਜੰਗੀ ਟੈਂਕ ਵਿਜੰਤਾ, ਭਾਰੀ ਜੰਗੀ ਤੋਪਖ਼ਾਨਾ ਅਤੇ ਬਖ਼ਤਰਬੰਦ ਗੱਡੀਆਂ ਕੰਪਲੈਕਸ ਦੇ ਦੁਆਲੇ ਇਉਂ ਬੀੜੇ ਗਏ ਸਨ ਜਿਵੇਂ ਫ਼ੌਜ ਨੇ ਕਿਸੇ ਦੁਸ਼ਮਣ ਦੇਸ਼ ਨਾਲ ਜੰਗ ਲੜਨੀ ਹੋਵੇ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੋਰਚਿਆਂ ਵਿਚ ਡੱਟੇ ਹੋਏ ਜੁਝਾਰੂ ਸਿੰਘਾਂ ਕੋਲ ਵੱਧ ਤੋਂ ਵੱਧ ਐਲ.ਐਮ.ਜੀ. ਰਾਈਫ਼ਲਾਂ ਅਤੇ ਕਾਰਬਾਈਨਾਂ ਜਿਹੇ ਸਧਾਰਨ ਹਥਿਆਰ ਹੀ ਸਨ। ਪਰ ਫਿਰ ਵੀ ਉਨ੍ਹਾਂ ਦਾ ਮਨੋਬਲ ਬਹੁਤ ਉੱਚਾ ਸੀ ਅਤੇ ਉਹ ਬਹਾਦਰ ਯੋਧੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ, ਗੁਰਸਿੱਖੀ ਅਣਖ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੇ ਆਖਰੀ ਸਾਹਾਂ ਤੱਕ ਡਟੇ ਰਹਿਣ ਲਈ ਵਚਨਬੱਧ ਸਨ। ਭਾਰੀ ਤੋਪਖ਼ਾਨਾ, ਜੋ ਕੇਵਲ ਖੁੱਲ੍ਹੀ ਮੈਦਾਨੀ ਲੜਾਈ ਵਿਚ ਹੀ ਵਰਤਿਆ ਜਾਂਦਾ ਹੈ, ਵੀ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਬਾਹ ਕਰਨ ਕਰਨ ਲਈ ਵਰਤੋਂ ਵਿਚ ਲਿਆਂਦਾ ਗਿਆ ਅਤੇ 25 ਦੇ ਕਰੀਬ ਮਾਰੂ ਪਾਊਂਡਰ ਗੋਲੇ ਉਨ੍ਹਾਂ ‘ਤੇ ਦਾਗੇ ਗਏ। ਨਤੀਜੇ ਵਜੋਂ ਕੰਪਲੈਕਸ ਦੇ ਦੁਆਲੇ ਦੀਆਂ ਇਮਾਰਤਾਂ ਢਹਿ-ਢੇਰੀ ਹੋ ਕੇ ਮਲਬਾ ਬਣ ਗਈਆਂ। ਬੁੰਗੇ ਅਤੇ ਪਾਣੀ ਦੀ ਟੈਂਕੀ ਨੂੰ ਉਨ੍ਹਾਂ ਉੱਪਰ ਮੌਜੂਦ ਸਿੰਘਾਂ ਸਮੇਤ ਉਡਾ ਦਿੱਤਾ ਗਿਆ ਅਤੇ ਉਨ੍ਹਾਂ ਸਿੰਘਾਂ ਦੇ ਸਰੀਰ ਟੁਕਡ਼ੇ-ਟੁਕਡ਼ੇ ਹੋ ਕੇ ਦੂਰ-ਦੂਰ ਤੱਕ ਖਿੱਲਰ ਗਏ। ਭਾਰਤੀ ਫ਼ੌਜ ਦੀ ਬੰਬਾਰੀ ਏਨੀ ਪ੍ਰਚੰਡ, ਕਰੂਰ ਅਤੇ ਵਹਿਸ਼ੀਆਨਾ ਸੀ ਕਿ ਇਹਨਾਂ ਇਮਾਰਤਾਂ ਵਿਚਲਾ ਕੋਈ ਇੱਕ ਵੀ ਜੁਝਾਰੂ ਸਿੰਘ ਤੇ ਕੋਈ ਵੀ ਯਾਤਰੂ ਜਿਊਂਦਾ ਨਾ ਬਚਿਆ। ਘਿਰੇ ਹੋਏ ਸਿੱਖ ਯਾਤਰੂਆਂ ਦੀ ਮੌਤ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਰਣਜੀਤ ਸਿੰਘ ਦਿਆਲ ਦੀ ਅਗਵਾਈ ਹੇਠ ਫ਼ੌਜ ਨੇ ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ, ਅਕਾਲ ਰੈਸਟ ਹਾਊਸ ਅਤੇ ਇਨ੍ਹਾਂ ਨਾਲ ਲਗਦੀਆਂ ਹੋਰ ਇਮਾਰਤਾਂ ਨੂੰ ਅੱਡ ਕਰਨ ਵਾਲੀ ਸਡ਼ਕ ‘ਤੇ ਇਸ ਤਰਤੀਬ ਨਾਲ ਵਿਜੰਤਾ ਟੈਂਕ ਅਤੇ ਬਖ਼ਤਰਬੰਦ ਗੱਡੀਆਂ ਤਾਇਨਾਤ ਕੀਤੀਆਂ ਕਿ ਸ੍ਰੀ ਦਰਬਾਰ ਸਾਹਿਬ ਅਤੇ ਪਰਕਰਮਾਂ ਵਾਲਾ ਖੇਤਰ ਇਨ੍ਹਾਂ ਨਾਲੋਂ ਪੂਰੀ ਤਰ੍ਹਾਂ ਕੱਟਿਆ ਗਿਆ। ਅਸਲ ਵਿਚ ਟੈਂਕਾਂ ਅਤੇ ਬਖ਼ਤਰਬੰਦ ਗੱਡੀਆਂ ਨੇ ਇਨ੍ਹਾਂ ਦੋਹਾਂ ਕੰਪਲੈਕਸਾਂ ਦਰਮਿਆਨ ਇੱਕ ਤਰ੍ਹਾਂ ਲੋਹੇ ਦੀ ਦੀਵਾਰ ਖਡ਼੍ਹੀ ਕਰ ਦਿੱਤੀ ਤਾਂ ਕਿ ਫ਼ੌਜ ਆਪਣਾ ਰਾਖ਼ਸ਼ੀ ਹਮਲਾ ਦੋਹਾਂ ਕੰਪਲੈਕਸਾਂ ਉੱਪਰ ਪੂਰੇ ਜ਼ੋਰ ਨਾਲ ਕੇਂਦਰਿਤ ਕਰ ਸਕੇ। ਫ਼ੌਜ ਨੇ ਤੋਪਾਂ ਦੀ ਗੋਲਾਬਾਰੀ ਨਾਲ ਸੈਂਕੜੇ ਸਿੱਖ ਮਾਰ ਮੁਕਾਏ ਅਤੇ ਉਨ੍ਹਾਂ ਨੂੰ ਖਿੰਡਾ ਦਿੱਤਾ। ਦਿਲਚਸਪ ਗੱਲ ਹੈ ਕਿ ਜਦੋਂ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਜੁਝਾਰੂ ਸਿੰਘ ਬਹਾਦਰੀ ਅਤੇ ਸਾਹਸ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਕਰ ਰਹੇ ਸਨ ਅਤੇ ਲੱਖਾਂ ਸਿੱਖ ਆਪਣੇ ਪਵਿੱਤਰ ਗੁਰਧਾਮਾਂ ਨੂੰ ਹਿੰਦੋਸਤਾਨੀ ਫ਼ੌਜ ਤੋਂ ਮੁਕਤ ਕਰਵਾਉਣ ਲਈ ਅੰਮ੍ਰਿਤਸਰ ਵੱਲ ਕੂਚ ਕਰ ਰਹੇ ਸਨ, ਉਦੋਂ ਗੁਰਚਰਨ ਸਿੰਘ ਟੋਹੜਾ ਆਪਣੇ ਦਫ਼ਤਰ ਵਿਚੋਂ ਪ੍ਰਗਟ ਹੋਏ ਅਤੇ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੂੰ ਮਿਲਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚੇ। ਸ਼ਾਇਦ ਉਹ ਸੰਤਾਂ ਦੇ ਆਤਮ-ਸਮਰਪਣ ਲਈ ਕੇਂਦਰ ਸਰਕਾਰ ਦੀ ਤਰਫ਼ੋਂ ਵਿਚੋਲਗੀ ਕਰ ਰਿਹਾ ਸੀ। ਇਸੇ ਕਾਰਨ ਹੀ ਪੂਰੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਾ ਪਾਈ ਬੈਠੀ ਫ਼ੌਜ ਨੇ ਟੌਹੜੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਦਫ਼ਤਰ ਵਾਪਸ ਪਰਤ ਆਉਣ ਤੱਕ ਗੋਲੀ ਨਹੀਂ ਸੀ ਚਲਾਈ। ਜਦੋਂ ਟੌਹੜੇ ਨੇ ਸੰਤਾਂ ਨੂੰ ਇਹ ਦਲੀਲ ਜਚਾਉਣੀ ਚਾਹੀ ਕਿ ਉਹ ਟੈਂਕਾਂ ਅਤੇ ਭਾਰੀ ਤੋਪਾਂ ਦਾ ਮੁਕਾਬਲਾ ਨਹੀ ਕਰ ਸਕਣਗੇ ਤਾਂ ਸੰਤਾਂ ਨੇ ਟੌਹੜੇ ਨੂੰ ਝਾੜ ਪਾਈ ਤੇ ਤਾੜਨਾ ਕੀਤੀ ਅਤੇ ਉਸ ‘ਤੇ ਭਾਰਤ ਸਰਕਾਰ ਦਾ ਏਜੰਟ ਹੋਣ ਦਾ ਦੋਸ਼ ਲਾਉਂਦਿਆਂ ਬਡ਼ੇ ਬੀਰ-ਰਸ ਵਿਚ ਆ ਕੇ ਉਸਦੀ ਸਲਾਹ ਨੂੰ ਰੱਦ ਕਰ ਦਿੱਤਾ। ਹਿੰਦੋਸਤਾਨੀ ਫ਼ੌਜਾਂ ਵੱਲੋਂ 4 ਜੂਨ ਨੂੰ ਕੀਤੇ ਗਏ ਰਾਖਸ਼ੀ ਹਮਲੇ ਨੂੰ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਤੇ ਉਨ੍ਹਾਂ ਦੇ ਜੁਝਾਰੂ ਸਾਥੀਆਂ ਨੇ ਬਹਾਦਰੀ ਅਤੇ ਸਫ਼ਲਤਾ ਨਾਲ ਪਛਾੜ ਦਿੱਤਾ ਅਤੇ ਲੜਾਈ ਫਿਰ ਬਿਨਾ ਫ਼ੈਸਲਾ ਰੁਕ ਗਈ। ਆਧੁਨਿਕ ਹਥਿਆਰਾਂ ਨਾਲ ਲੈਸ ਹਿੰਦੋਸਤਾਨੀ ਫ਼ੌਜ, ਫ਼ੌਜੀ ਜਰਨੈਲ ਅਤੇ ਹਿੰਦੋਸਤਾਨੀ ਸਰਕਾਰ ਆਪਣੇ ਪਵਿੱਤਰ ਗੁਰਧਾਮਾਂ ਦੀ ਰਾਖੀ ਕਰ ਰਹੇ ਗਿਣਤੀ ਦੇ ਜੁਝਾਰੂ ਸਿੰਘਾਂ ਦਾ ਅਸਾਧਾਰਨ ਹੌਸਲਾ ਦੇਖ ਕੇ ਬੌਂਦਲ ਗਏ। ਇਹ ਸੀ ਅੱਜ 4 ਜੂਨ 1984 ਦਾ ਇਤਿਹਾਸ ਜੋ ਸ੍ਰੀ ਦਰਬਾਰ ਸਾਹਿਬ ਦੀ ਰਕਹਿ ਖਾਤਿਰ ਜੂਝਦੇ ਸਿੰਘਾਂ ਨੇ ਸਿਰਜਿਆ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more