S.Ravi Singh ਦੀ Iraq ਦੇ ਨੋਟ ਤੇ ਫੋਟੋ !! ਦੇਖੋ ਅਸਲ ਸਚਾਈ !
S.Ravi Singh ਦੀ Iraq ਦੇ ਨੋਟ ਤੇ ਫੋਟੋ !! ਦੇਖੋ ਅਸਲ ਸਚਾਈ ! ਇਹਨਾਂ ਦਿਨਾਂ ਵਿਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਬਹੁਤ ਘੁੰਮ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਇਰਾਕ ਸਰਕਾਰ ਨੇ ਸਰਦਾਰ ਰਵੀ ਸਿੰਘ ਦੇ ਨਾਮ ਤੇ ਇਰਾਕ ਦੀ ਕਰੰਸੀ ਤੇ ਉਹਨਾਂ ਦੀ ਫੋਟੋ ਛਾਪੀ ਹੈ। ਅਣਜਾਣੇ ਵਿਚ ਤੇ Like-Share ਲੈਣ ਦੇ ਚੱਕਰ ਵਿਚ ਬਹੁਤ ਸਾਰੇ ਪੰਜਾਬੀ ਫੇਸਬੁੱਕ ਪੇਜਾਂ ਤੇ ਇਸ ਫੋਟੋ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਤੇ ਲੋਕ ਵੀ ਬਿਨਾਂ ਜਾਂਚੇ-ਪਰਖੇ ਇਸਨੂੰ ਸ਼ੇਅਰ ਕਰੀ ਜਾ ਰਹੇ ਹਨ। ਕੀ ਹੈ ਇਸ ਫੋਟੋ ਦਾ ਸੱਚ ? ਕੀ ਸੱਚਮੁੱਚ ਇਰਾਕ ਨੇ ਸਰਦਾਰ ਰਵੀ ਸਿੰਘ ਦੇ ਸਨਮਾਨ ਵਿਚ ਆਪਣੇ ਕਰੰਸੀ ਨੋਟ ਤੇ ਰਵੀ ਸਿੰਘ ਫੋਟੋ ਛਾਪੀ ਹੈ ?? ਆਓ ਦਸਦੇ ਹਾਂ ਇਸ ਵਾਇਰਲ ਖਬਰ ਦਾ ਸੱਚ.... ਸੋਸ਼ਲ ਮੀਡੀਆ ਤੇ ਘੁੰਮ ਰਹੀ ਇਸ ਫੋਟੋ ਵਿਚ ਜਿਸ ਵਿੱਚ ਰਵੀ ਸਿੰਘ ਹੋਰਾਂ ਦੇ ਸਾਹਮਣੇ ਇਸ ਨੋਟ ਨੂੰ ਹੱਥ ਵਿੱਚ ਫੜਿਆ ਹੋਇਆ ਹੈ, ਜਿਸ ਵਿੱਚ ਇਕ ਦਸਤਾਰਧਾਰੀ ਦੀ ਤਸਵੀਰ ਉਕਰੀ ਹੋਈ ਹੈ। ਰਵੀ ਸਿੰਘ ਵਾਲੀ ਪੋਸਟ ਸਿਰਫ ਇੱਕ ਮਜ਼ਾਕ ਦੇ ਤੌਰ 'ਤੇ ਹੈ, ਜਿਸ ਵਿੱਚ ਨੋਟ ਫੜਿਆ ਹੋਇਆ ਹੈ, ਤੇ ਉਹਨੂੰ ਰਵੀ ਸਿੰਘ ਹੋਰਾਂ ਨਾਲ ਮਿਲਾਈ ਗਈ ਹੈ। ਪਰ ਸਾਡੇ ਲੋਕਾਂ ਦਾ ਐਸਾ ਬੁਰਾ ਹਾਲ ਹੈ ਕਿ ਬਿਨਾਂ ਸੋਚੇ ਸਮਝੇ ਸ਼ੇਅਰ ਕਰਣ ਲੱਗ ਜਾਂਦੇ ਨੇ। ਕੁਝ ਪੇਜਾਂ ਨੇ ਤਾਂ ਮਜਾਕੀਆ ਤੌਰ 'ਤੇ ਇਸ ਵਿਸ਼ੇ 'ਤੇ ਇਸ ਪੋਸਟ ਪਾਈ, ਪਰ ਬਹੁਤ ਸਾਰੇ ਫੇਸਬੁੱਕ ਪੇਜਾਂ ਨੇ ਇਸ ਪੋਸਟ ਨੂੰ ਅਸਲ ਵਿਚ ਰਵੀ ਸਿੰਘ ਦੀ ਫੋਟੋ ਕਹਿਕੇ ਪ੍ਰਚਾਰਿਆ ਤੇ ਵਾਇਰਲ ਕੀਤਾ। ਬਹੁਤ ਸਾਰੇ ਸਿੱਖ ਪੇਜਾਂ ਨੇ ਵੀ ਇਸੇ ਵਾਇਰਲ ਪਰ ਗਲਤ ਜਾਣਕਾਰੀ ਨੂੰ ਸ਼ੇਅਰ ਕੀਤਾ। ਪਤਾ ਨਹੀਂ ਲੋਕ ਅਕਲ ਪੱਖੋਂ ਐਨੇ ਹੌਲ਼ੇ ਹੋ ਰਹੇ ਹਨ ਕਿ ਇਨ੍ਹਾਂ ਨੂੰ ਅੱਜ ਦੇ ਜ਼ਮਾਨੇ ਵਿੱਚ ਵੀ ਜਿੱਥੇ ਹਰ ਇੱਕ ਚੀਜ਼ ਦੀ ਸੱਚਾਈ ਪਤਾ ਕਰਨੀ ਔਖੀ ਨਹੀਂ, ਪਰ ਸੱਚ ਜਾਨਣ ਤੇ ਨਾ ਪੜ੍ਹਨ ਸੋਚਣ ਦੀ ਬਿਰਤੀ ਕਾਰਣ ਇਹ ਅਕਲੋਂ ਹੀਣੇ ਹੋ ਚੁਕੇ ਹਨ। ਇਸਤੋਂ ਬਾਅਦ ਖੁਦ ਰਵੀ ਸਿੰਘ ਨੇ instagram ਤੇ ਇਸ ਫੋਟੋ ਨੂੰ ਪੋਸਟ ਕਰਕੇ ਲੋਕਾਂ ਨੂੰ ਕਿਹਾ ਕਿ ਨੋਟ ਤੇ ਛਾਪੀ ਇਹ ਫੋਟੋ ਉਹਨਾਂ ਦੀ ਨਹੀਂ ਹੈ। ਰਵੀ ਸਿੰਘ ਅਨੁਸਾਰ ਇਰਾਕ ਉਹਨਾਂ ਦੀ ਫੋਟੋ ਨੂੰ ਨਾਪਣੇ ਨੋਟ ਤੇ ਕਿਉਂ ਛਾਪੇਗਾ ?? ਉਹਨਾਂ ਨੇ ਲਿਖਿਆ I am not that special or well known here. Please stop circulating this news ! Thank you 🙏🏻🙏🏻🙏🏻🙏🏻 ਭਾਵ ਕਿ ਮੈਂ ਕੋਈ ਖਾਸ ਇਨਸਾਨ ਨਹੀਂ ਹਾਂ ਤੇ ਨਾਂ ਹੀ ਕੋਈ ਬਹੁਤ ਮਸ਼ਹੂਰ ਹਾਂ,ਇਸ ਕਰਕੇ ਅਜਿਹੀ ਗਲਤ ਖਬਰ ਨੂੰ ਨਾ ਫੈਲਾਓI ਜੇਕਰ ਇਸੀ ਨੋਟ ਵਾਲੀ ਫੋਟੋ ਵਾਲੇ ਇਨਸਾਨ ਨੂੰ ਜੇ ਤੁਸੀਂ ਗੂਗਲ 'ਤੇ ਲੱਭੋ ਤਾਂ ਸਹਿਜੇ ਹੀ ਲੱਭ ਜਾਂਦਾ ਹੈ ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਇਹ ਨੋਟ ਇਰਾਕ ਦਾ 10,000 ਦਾ ਨੋਟ ਹੈ ਜਿਸ ਵਿੱਚ ਛਪੀ ਤਸਵੀਰ "ਅਬੂ ਅਲੀ ਹਸਨ ਅਲ-ਹੈਥਮ" ਦੀ ਹੈ ਜੋ ਬਸਰਾ ਸ਼ਹਿਰ ਵਿੱਚ 965 ਸੀ.ਈ. ਵਿੱਚ ਪੈਦਾ ਹੋਇਆ ਸੀ। ਉਸਨੇ ਲਗਭਗ 200 ਕਿਤਾਬਾਂ ਲਿਖੀਆਂ ਸਨ। ਹੁਣ ਆਪ ਅੰਦਾਜ਼ਾ ਲਗਾਓ ਕਿ ਗਲਤ ਖਬਰ ਨੂੰ ਬਿਨਾ ਸੋਚੇ-ਬਿਨਾ ਪੜਤਾਲ ਕੀਤੇ ਬੱਸ ਸ਼ੇਅਰ ਕਰੀ ਜਾਣ ਦੀ ਲੋਕਾਂ ਦੀ ਬਿਰਤੀ ਕੀ ਗੁਲ ਖਿਲਾ ਸਕਦੀ ਹੈ ?? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **