Video paused

Jathedar ਨੇ ਦਿੱਤਾ ਦਿਨਕਰ ਗੁਪਤਾ ਨੂੰ ਕਰਾਰਾ ਜਵਾਬ | Dinkar Gupta | Surkhab TV

Playing next video...

Jathedar ਨੇ ਦਿੱਤਾ ਦਿਨਕਰ ਗੁਪਤਾ ਨੂੰ ਕਰਾਰਾ ਜਵਾਬ | Dinkar Gupta | Surkhab TV

Surkhab Tv
Followers

Jathedar ਨੇ ਦਿੱਤਾ DGP ਨੂੰ ਕਰਾਰਾ ਜਵਾਬ | Dinkar Gupta | Surkhab TV ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇੰਡੀਅਨ ਐਕਸਪ੍ਰੈੱਸ ਨਾਲ ਸ਼ੁੱਕਰਵਾਰ ਨੂੰ ਗੱਲਬਾਤ ਕਰਦਿਆਂ ਕਿਹਾ ਸੀ ਕਿ ਕਰਤਾਰਪੁਰ ਦਾ ਇਹ ਖਤਰਾ ਹੈ ਕਿ ਜੇਕਰ ਤੁਸੀਂ ਸਵੇਰੇ ਕਿਸੇ ਆਮ ਬੰਦੇ ਨੂੰ ਉੱਥੇ ਭੇਜੋ ਤਾਂ ਸ਼ਾਮ ਨੂੰ ਉਹ ਇੱਕ ਸਿਖਲਾਈ ਹਾਸਲ ਦਹਿਸ਼ਤਗਰਦ ਬਣ ਕੇ ਵਾਪਸ ਆ ਸਕਦਾ ਹੈ। ਉਸ ਨੇ ਅੱਗੇ ਕਿਹਾ ਸੀ ਕਿ ਤੁਸੀਂ ਉੱਥੇ ਛੇ ਘੰਟੇ ਲਈ ਹੁੰਦੇ ਹੋ ਅਤੇ ਤੁਹਾਨੂੰ ਹਥਿਆਰ ਚਲਾਉਣੇ ਸਿਖਾਏ ਜਾ ਸਕਦੇ ਹਨ ਅਤੇ ਬੰਬ ਬਣਾਉਣੇ ਸਿਖਾਏ ਜਾ ਸਕਦੇ ਹਨ। DGP ਨੇ ਸਾਫ ਸ਼ਬਦਾਂ ਵਿਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਿੱਖ ਕਰਤਾਰਪੁਰ ਸਾਹਿਬ ਤੋਂ ਅੱਤਵਾਦੀ ਬਣਕੇ ਆ ਸਕਦੇ ਹਨ। DGP ਦੇ ਇਸ ਬਿਆਨ ਦੀ ਵਿਦਿਆਰਥੀ ਜਥੇਬੰਦੀਆਂ ਤੋਂ ਲੈ ਕੇ ਸਿਆਸੀ ਤੇ ਧਾਰਮਕ ਜਥੇਬੰਦੀਆਂ ਤੱਕ ਸਖਤ ਨਿੰਦਾ ਕੀਤੀ ਜਾ ਰਹੀ ਹੈ ਤੇ ਡੀਜੀਪੀ ਨੂੰ ਬਰਖਾਸਤ ਕਰਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਤੇ ਤੁਰੰਤ ਜਵਾਬ ਦਿੰਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਸਿੱਖ ਵਲੋਂ ਪਾਵਨ ਅਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਉਹ ਅੱਤਵਾਦੀ ਬਣ ਜਾਂਦਾ ਹੈ ਤਾਂ ਉਹ ਅਜਿਹੇ ਅੱਤਵਾਦੀ ਬਣਨ ਨੂੰ ਤਿਆਰ ਹਨ। ਓਧਰ ਪੰਜਾਬ ਦੇ ਪੁਲਸ ਮੁਖੀ ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ 'ਅੱਤਵਾਦੀ ਟ੍ਰੇਨਿੰਗ ਕੈਂਪ' ਕਹਿਣ ਦੇ ਵਿਵਾਦਤ ਬਿਆਨ ਨਾਲ ਪੰਜਾਬ ਦੀ ਸਿਆਸਤ ਵਿਚ ਸੱਤਾਧਾਰੀ ਧਿਰ ਕਾਂਗਰਸ ਬੁਰੀ ਫਸਦੀ ਨਜ਼ਰ ਆ ਰਹੀ ਹੈ। ਉਪਰੋਂ ਵਿਧਾਨ ਸਭਾ ਦਾ ਇਜਲਾਸ ਚਲ ਰਿਹਾ ਹੈ ਤੇ ਸੋਮਵਾਰ ਨੂੰ ਵਿਧਾਨ ਸਭਾ ਵਿਚ ਇਹ ਮਸਲਾ ਵੱਡੇ ਪੱਧਰ 'ਤੇ ਗੂੰਜਣ ਦੇ ਅਸਾਰ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਡੀਜੀਪੀ ਦੇ ਇਸ ਬਿਆਨ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਗਈ ਹੈ। ਨਾਲ ਹੀ ਇਸ ਵਿਰੋਧ ਨੂੰ ਦੇਖਦਿਆਂ ਵੀ ਡੀਜੀਪੀ ਨੇ ਮੁਆਫੀ ਮੰਗਣ ਦੀ ਬਜਾਏ ਆਪਣੇ ਬਿਆਨ ਦੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਡੀਜੀਪੀ ਨੇ ਬੀਤੇ ਕੱਲ੍ਹ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਸਮਝਿਆ ਗਿਆ ਹੈ ਜਾਂ ਜਾਣ-ਬੁਝ ਕੇ ਗਲਤ ਪੇਸ਼ ਕੀਤਾ ਜਾ ਰਿਹਾ ਹੈ। ਗੁਪਤਾ ਨੇ ਬਿਆਨ ਜਾਰੀ ਕਰਦਿਆਂ ਕਿਹਾ, "ਮੈਂ ਕੇਵਲ ਭਾਰਤ ਨਾਲ ਦੁਸ਼ਮਣੀ ਦੇ ਮੱਦੇਨਜ਼ਰ ਸ਼ਰਾਰਤੀ ਅਨਸਰਾਂ ਵੱਲੋਂ ਦੇਸ਼ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਢਾਹ ਲਾਉਣ ਲਈ ਹਰ ਮੌਕੇ ਦੀ ਦੁਰਵਰਤੋਂ ਕਰ ਸਕਣ ਦੀ ਸੰਭਾਵੀ ਸਮਰੱਥਾ ਬਾਰੇ ਚਿਤਾਵਨੀ ਦਿੱਤੀ ਸੀ। ਇਥੋਂ ਤਕ ਕਿ ਸ਼ਰਾਰਤੀ ਅਨਸਰ ਸੱਚੇ-ਸੁੱਚੇ ਅਤੇ ਪਵਿੱਤਰ ਮੌਕਿਆਂ ਨੂੰ ਵੀ ਆਪਣੇ ਹੱਕ ਵਿਚ ਭੁਗਤਾਉਣ ਲਈ ਵਰਤਦੇ ਹਨ।" ਖੈਰ ਭਾਵੇਂ ਕਿ DGP ਵਲੋਂ ਆਪਣੇ ਇਸ ਬਿਆਨ ਨੂੰ ਹੁਣ ਤੋੜ ਮਰੋੜ ਕੇ ਪੇਸ਼ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਸਿੱਖ ਹਲਕਿਆਂ ਵਿਚ ਇਹ ਸਮਝਿਆ ਜਾ ਰਿਹਾ ਹੈ ਕਿ DGP ਦਾ ਇਹ ਬਿਆਨ ਸਿੱਖ ਵਿਰੋਧੀ ਸੋਚ ਚੋਂ ਹੀ ਨਿਕਲਿਆ ਹੈ। ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ? ਕੀ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂ ਅੱਤਵਾਦੀ ਬਣਕੇ ਮੁੜਦੇ ਹਨ ? ਆਪਣੇ ਵਿਚਾਰ ਜਰੂਰ ਕਮੈਂਟ ਵਿਚ ਦਿਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **

Show more