Video paused

ਸ਼ੇਰਾਂ ਦਾ ਬਾਦਸ਼ਾਹ | Maharaja Ranjit Singh | Daku Maan Singh

Playing next video...

ਸ਼ੇਰਾਂ ਦਾ ਬਾਦਸ਼ਾਹ | Maharaja Ranjit Singh | Daku Maan Singh

Surkhab Tv
Followers

ਸ਼ੇਰਾਂ ਦਾ ਬਾਦਸ਼ਾਹ | Maharaja Ranjit Singh | Daku Maan Singh 1815-16 ਦੇ ਦੁਆਲੇ ਦੀ ਗੱਲ ਐ , ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀI ਮਾਝੇ ਦੇ ਇਲਾਕੇ ਵਿਚ ਇੱਕ ਡਾਕੂ ਮਾਨ ਸਿੰਘ ਉੱਠਿਆI ਬੜੇ ਡਾਕੇ ਧਾੜਾਂ ਮਾਰੀਆਂI ਲਹੌਰ ਦੇ ਆਲੇ ਦੁਆਲੇ ਡਾਕਿਆਂ ਦੀ ਅੱਤ ਕਰ ਛੱਡੀI ਡਾਕੂ ਮਾਨ ਸਿੰਘ ਬੜਾ ਮਸ਼ਹੂਰ ਹੋਇਆI ਡਾਕੇ ਮਾਰਨੇ , 60 ਕੁ ਸਾਥੀਆਂ ਦਾ ਜਥਾ ਬੜੀ ਦਹਿਸ਼ਤI ਲੋਕੀ ਆਮ ਕਹਿਣ ਲੱਗ ਪਏ, ਦਿਨੇ ਰਾਜ ਕਾਣੇ ਦਾ ਰਾਤੀਂ ਰਾਜ ਮਾਹਣੇ ਦਾ ਈ ਭਾਵ ਕਿ ਮਹਾਰਾਜੇ ਨੂੰ ਇੱਕ ਅੱਖ ਤੋਂ ਨਹੀਂ ਸੀ ਦਿਸਦਾ ਤਾਂ ਕਾਣਾ ਸ਼ਬਦ ਵਰਤਿਆ ਜਾਣ ਲੱਗਾ ਤੇ ਮਾਹਣਾ ਯਾਨੀ ਡਾਕੂ ਮਾਨ ਸਿੰਘI ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਕੀਤਾ ਕੇ ਉਸ ਨੂੰ ਜਿਉਂਦਾ ਫੜਨਾ, ਜਿਵੇਂ ਮਰਜੀ ਹੋਵੇI ਪਰ ਹੁਣ ਕੌਣ ਫੜੇ ਮਾਨ ਸਿੰਘ ਨੂੰ ?? ਮਾਨ ਸਿੰਘ ਬੜਾ ਚੁਸਤ, ਉਸਦੀ ਜਸੂਸੀ ਬੜੀ ਤਕੜੀI ਜਿਧਰ ਫੌਜ ਦੀ ਟੁਕੜੀ ਜਾਵੇ ਉਧਰ ਉਹ ਮੂੰਹ ਨਾ ਕਰੇ ਹੋਰ ਪਾਸੇ ਅੱਤ ਕਰਾ ਦੇਵ I ਅੱਕ ਕੇ ਰਣਜੀਤ ਸਿੰਘ ਨੇ ਢੰਡੋਰਾ ਫੇਰਿਆ, ਇੱਕ ਇਸ਼ਤਿਹਾਰ ਕੱਢਿਆ- ਕੀਂ ਇਸ਼ਤਿਹਾਰ ? ਕਿ ਜਿਹੜਾ ਮਾਨ ਸਿੰਘ ਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਉਸ ਨੂੰ ਦੋ ਪਿੰਡ ਇਨਾਮ ਚ ਦਿੱਤੇ ਜਾਣਗੇI ਥੋੜੇ ਕੁ ਦਿਨਾਂ ਬਾਦ ਇੱਕ ਇਸ਼ਤਿਹਾਰ ਡਾਕੂ ਮਾਨ ਸਿੰਘ ਵਲੋਂ ਲਾਹੌਰ ਦੀਆਂ ਕੰਧਾਂ ਤੇ ਲੱਗਾ ਦੇਖਿਆ ਜਿਸਤੇ ਲਿਖਿਆ ਸੀ ਕਿ ਜਿਹੜਾ ਮੈਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਮੈ ਉਸ ਨੂੰ ਲਾਹੌਰ ਦਾ ਰਾਜ ਦੇ ਦਿਆਂਗਾI ਸਿਰਾ ਕਰ ਦਿੱਤਾ, ਰਣਜੀਤ ਸਿੰਘ ਬੜਾ ਤਪਿਆ, ਗੁੱਸਾ ਲੱਗਾ, ਇੱਕ ਡਾਕੂ ਦੀ ਏਨੀ ਹਿੰਮਤ ਕਿ ਮੇਰੇ ਬਰਾਬਰ ਆਪਣਾ ਇਸ਼ਤਿਹਾਰ ਲਵਾ ਦਵੇ !! ਇੱਕ ਰਾਤ ਚੰਨ ਦੀ ਚਾਨਣੀ, ਖਬਰ ਮਿਲੀ ਕਿ ਮਾਨ ਸਿੰਘ ਲਾਹੌਰ ਦੇ ਆਲੇ ਦੁਆਲੇ ਤਾਕ ਵਿਚ ਫਿਰ ਰਿਹਾ ਕੋਈ ਕਾਰਾ ਕਰੇਗਾI ਸ਼ੇਰੇ ਪੰਜਾਬ ਨੇ ਆਪਣੇ ਨਾਲ 12 ਕੁ ਘੋੜਸਵਾਰ ਜਵਾਨ ਚੋਟੀ ਦੇ ਲਏ, ਲਾਹੌਰੋਂ ਬਾਹਰ ਜੰਗਲ ਵਲ ਨਿੱਕਲ ਗਿਆI ਕੁਝ ਦੇਰ ਬਾਦ 60 ਕੁ ਘੋੜਸਵਾਰਾਂ ਦਾ ਜਥਾ ਚੰਨ ਦੀ ਚਾਨਣੀ ਚ ਨਜਰੀ ਪਿਆ,ਇਹ ਮਾਨ ਸਿੰਘ ਹੀ ਸੀ I ਮਾਨ ਸਿੰਘ ਨੇ ਦੇਖ ਕੇ ਦਬਕਾ ਮਾਰਿਆ, ਕਿਹੜਾ ਉਏ ! ਠਹਿਰ ਜਰਾ... ਰਣਜੀਤ ਸਿੰਘ ਹੋਰੀਂ ਰੁਕ ਗਏI ਮਾਨ ਸਿੰਘ ਆਇਆ ,ਸੋਚਿਆ ਕਿ ਇਹ ਵੀ ਕੋਈ ਛੋਟਾ ਮੋਟਾ ਡਾਕੂਆਂ ਦਾ ਜਥਾ ਈ ਆI ਰਣਜੀਤ ਸਿੰਘ ਦੇਖ ਕੇ ਕਹਿਣ ਲੱਗਾ ਕਿਉਂ ! ਬਹੁਤੇ ਸਾਥੀਆਂ ਦਾ ਰੋਹਬ ਦੱਸਦਾਂ.. ਅੱਗੋਂ ਮਾਨ ਸਿੰਘ ਕਿਹੜਾ ਘੱਟ ਸੀ, ਕਹਿੰਦਾ ਕੋਈ ਗੱਲ ਨੀ, ਬੰਦਿਆਂ ਦਾ ਰੋਹਬ ਕਾਹਦਾ, ਤੂੰ ਆ ਜਾ ਕੱਲੇ ਨਾਲ ਕੱਲਾI ਇਹੀ ਰਣਜੀਤ ਸਿੰਘ ਚਾਹੁੰਦਾ ਸੀI ਫੈਸਲਾ ਹੋਇਆ ਸਾਥੀ ਬਾਹਰ ਖੜ ਕੇ ਦੇਖਣਗੇI ਲੱਗੀ ਤਲਵਾਰ ਬਾਜ਼ੀ ਹੋਣ ਚੰਨ ਦੀ ਚਾਨਣੀ ਵਿਚI ਕਹਿੰਦੇ ਨੇ ਘੰਟਿਆਂ ਤੱਕ ਦਾਅ ਪੇਚ ,ਪਲੱਥੇਬਾਜ਼ੀ ਹੁੰਦੀ ਰਹੀ ਕੋਈ ਫੈਸਲਾ ਨਾ ਹੋਇਆI ਅੰਤ ਜਦ ਮਾਨ ਸਿੰਘ ਵਾਰ ਕਰੇ ,ਰਣਜੀਤ ਸਿੰਘ ਹੱਸਿਆ ਕਰੇ, ਮਾਨ ਸਿੰਘ ਤਪ ਗਿਆ ਲੱਗਾ ਗੁੱਸੇ ਚ ਵਾਰ ਤੇ ਵਾਰ ਕਰਨ ਤੇ ਹਫ ਗਿਆI ਰਣਜੀਤ ਸਿੰਘ ਨੇ ਮੌਕਾ ਦੇਖ ਕਾਂ ਦੀ ਝਪਟ ਮਾਰੀ ਤੇ ਡਾਕੂ ਮਾਨ ਸਿੰਘ ਹੱਥੋਂ ਤਲਵਾਰ ਛੁਡਾ ਲਈI ਇਹ ਕਾਂ ਦੀ ਝਪਟ ਗੱਤਕੇ ਦਾ ਇੱਕ ਦਾਅ ਹੈ ਜੋ ਬਹੁਤ ਘੱਟ ਲੋਕੀ ਜਾਣਦੇ ਨੇI ਖੈਰ ਡਾਕੂ ਨੂੰ ਮਹਾਰਾਜੇ ਨੇ ਜੱਫਾ ਮਾਰ ਕੇ ਡੇਗ ਲਿਆ ਤੇ ਛਾਤੀ ਤੇ ਬੈਠ ਗਿਆI ਰਣਜੀਤ ਸਿੰਘ ਤੇ ਕਿਹਾ ਚੱਲ ਦੇਹ ਮੈਨੂੰ ਲਾਹੌਰ ਦੀ ਬਾਦਸ਼ਾਹੀI ਮਾਨ ਸਿੰਘ ਹੱਕਾਂ ਬੱਕਾ,ਪਰ ਬਹਾਦੁਰ ਸੀ ,ਕਹਿੰਦਾ ਠੀਕ ਹੈ, ਪਰ ਕਾਣੇ ਦਾ ਰਾਜ ਬੜਾ ਪੱਕਾ ਹੈ,ਐਵੇਂ ਤਾ ਲਾਹੌਰ ਨਹੀਂ ਮਿਲਦਾ ਪਰ ਆਪਣੇ ਸ਼ਹੀਦ ਹੋਣ ਦਾ ਸਮਾਂ ਆ ਗਿਆI ਚਲੋ ਲਾਹੌਰ ਕਿਲੇ ਵੱਲ ਨੂੰ ਦੋ ਦੋ ਹੱਥ ਦਿਖਾ ਕੇ ਮਰਨ ਦਾ ਸੁਆਦ ਈ ਹੋਰ ਹੁੰਦਾ I ਦੋਵੇਂ ਜਥੇ ਚੱਲ ਪਏI ਲਾਹੌਰ ਕਿਲੇ ਲਾਗੇ ਪਹੁੰਚ ਕੇ ਰਣਜੀਤ ਸਿੰਘ ਦੇ ਸਿਪਾਹੀ ਨੇ ਪਹਿਰੇ ਤੇ ਖੜੇ ਸੀ ਤੇ ਮਹਾਰਾਜੇ ਨੇ ਡਿਉੜੀ ਬਰਦਾਰ ਨੂੰ ਰਾਤ ਦਾ code word ਦੱਸਿਆI ਉਸ ਨੇ ਦੌੜ੍ਹ ਕੇ ਕਿਲ੍ਹੇ ਦਾ ਦਰਵਾਜਾ ਖੋਲ ਦਿੱਤਾI ਮਾਨ ਸਿੰਘ ਨੇ ਸਮਝਿਆ ਕੇ ਇਹ ਕੋਈ ਬਾਹਲਾ ਈ ਚਾਲੂ ਚਾਲਬਾਜ਼ ਆ, ਪਹਿਰੇਦਾਰ ਨਾਲ ਗੰਢ ਤੁੱਪ ਕੀਤੀ ਹੋਣੀ ਆI ਜਦ ਅੰਦਰ ਦਾਖਲ ਹੋਇਆ, ਕੀ ਦੇਖਦਾ, ਕੋਈ ਸਮਝ ਨਾ ਆਵੇI ਸਿਪਾਹੀਆਂ ਨੇ ਫੜ ਕੇ ਕੈਦ ਕਰ ਲਿਆI ਸਵੇਰੇ ਦਰਬਾਰ ਚ ਪੇਸ਼ ਕੀਤਾ ਗਿਆ I ਰਣਜੀਤ ਸਿੰਘ ਕਹਿਣ ਲੱਗਾ , ਦੇਖ ਮਾਨ ਸਿਆਂ ਤੇਰਾ ਐਲਾਨ ਝੂਠਾ ਨਹੀਂ ਹੋਇਆ,ਲਾਹੌਰ ਦਾ ਰਾਜ ਤਾ ਮੈ ਲੈ ਲਿਆ ਆਪੇ I ਤੂੰ ਸ਼ਰਮਿੰਦਾ ਨਹੀਂ ਤੇਰਾ ਬਚਨ ਸੱਚਾ ਹੋਇਆ I ਹੁਣ ਦੱਸ ਤੇਰੀ ਸਲਾਹ ਕੀ ਹੈ ?? ਇਹ ਜਿੰਦਗੀ ਭੰਗ ਦੇ ਭਾੜੇ ਗੁਆਉਣੀ ਹੈ ਜਾਂ ਕੌਮ ਧਰਮ ਦੇ ਕੰਮ ਆਉਣਾ ਹੈ ?? ਕਹਿੰਦੇ ਨੇ ਕੇ ਓਹੀ ਡਾਕੂ ਮਾਨ ਸਿੰਘ ਖਾਲਸਾਈ ਫੌਜ ਚ ਭਰਤੀ ਹੋ ਗਿਆ, ਬਹਾਦੁਰ ਬੜਾ ਸੀ ਤੇ ਸਿਰਦਾਰ ਹਰੀ ਸਿੰਘ ਨਲੂਆ ਦੀ ਫੌਜ ਵਿਚ ਰਿਹਾ ਤੇ ਹਜ਼ਾਰੇ ਦੀ ਲੜਾਈ ਵਿਚ ਲੜਦਾ ਹੋਇਆ ਅੰਤ ਸਿੱਖ ਰਾਜ ਦੇ ਸੂਰਜ ਨੂੰ ਬੁਲੰਦ ਕਰਦਾ ਹੋਇਆ ਸ਼ਹੀਦ ਹੋਇਆI ਕਿਸੇ ਨੇ ਕਹਾਣੀ ਸੁਣਾਉਣ ਵਾਲੇ ਬਾਬੇ ਨੂੰ ਪੁੱਛਿਆ, ਬਾਬਾ, ਰਣਜੀਤ ਸਿੰਘ ਸਚੀ ਹੀ ਇੰਨਾ ਬਹਾਦੁਰ ਸੀ ?? ਬਾਬਾ ਅੱਗੋਂ ਅੱਖਾਂ ਲਾਲ ਕਰਕੇ ਕਹਿਣ ਲੱਗਾ ਪੁੱਤ, ਰਣਜੀਤ ਸਿੰਘ ਸ਼ੇਰਾਂ ਦਾ ਬਾਦਸ਼ਾਹ ਸੀ ਕੋਈ ਨੰਦਨ (ਲੰਡਨ) ਦੀ ਰੰਨ ਨਹੀਂ ਸੀ ਤਖਤ ਤੇ ਬਿਠਾਈ ਹੋਈ ਤੇ ਇੰਝ ਮਹਾਰਾਜੇ ਨੇ ਆਪਣੀ ਸਿਆਣਪ ਨਾਲ ਇੱਕ ਡਾਕੂ ਨੂੰ ਸਿੱਧੇ ਰਾਹ ਪਾਇਆ... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **

Show more