Video paused

ਕਿੰਝ ਹੋਈ \'ਦੁਮਾਲੇ\' ਦੀ ਸ਼ੁਰੂਆਤ ? Sahibzada Baba Fateh Singh started Dumala

Playing next video...

ਕਿੰਝ ਹੋਈ \'ਦੁਮਾਲੇ\' ਦੀ ਸ਼ੁਰੂਆਤ ? Sahibzada Baba Fateh Singh started Dumala

Surkhab Tv
Followers

ਕਿੰਝ ਹੋਈ 'ਦੁਮਾਲੇ' ਦੀ ਸ਼ੁਰੂਆਤ ? Sahibzada Baba Fateh Singh started Dumala ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਜਿਨਾਂ ਦਾ ਅੱਜ ਜਨਮ ਦਿਹਾੜਾ ਹੈ, ਬਾਬਾ ਫਤਿਹ ਸਿੰਘ ਬਾਰੇ ਕਿਹਾ ਜਾਂਦਾ ਕਿ ਸਿੰਘ ਸਿੰਘਣੀਆਂ ਜੋ ਦੁਮਾਲਾ ਸਜਾਉਂਦੇ ਹਨ ਉਸਨੂੰ ਬਾਬਾ ਫਤਿਹ ਸਿੰਘ ਜੀ ਨੇ ਸ਼ੁਰੂ ਕੀਤਾ ਸੀ। ਦੁਮਾਲਾ ਫਾਰਸੀ ਭਾਸ਼ਾ ਦਾ ਸ਼ਬਦ ਹੈ। ਸਿੱਖ ਜਗਤ ਵਿੱਚ ਨਿਹੰਗ ਸਿੰਘ ਪੱਗ ਜਾਂ ਦਸਤਾਰ ਨਹੀ ਬਲਕਿ ਦੁਮਾਲਾ ਹੀ ਸਜਾਉਦੇ ਹਨ। ਹੁਣ ਸਭ ਦੇ ਮਨ ਵਿੱਚ ਸਵਾਲ ਹੋਵੇਗਾ ਕਿ ਸਾਹਿਬਜਾਦਾ ਫਤਿਹ ਸਿੰਘ ਨੇ ਦੁਮਾਲੇ ਦੇ ਖੋਜ ਕਿਵੇਂ ਕੀਤੀ ? ਇੱਕ ਵਾਰ ਵੱਡੇ ਸਾਹਿਬਜਾਦਿਆਂ ਨੂੰ ਗਤਕਾ ਖੇਡਦੇ ਤੇ ਜੰਗੀ ਕਰਤਬ ਕਰਦਾ ਦੇਖ ਬਾਬਾ ਫਤਿਹ ਸਿੰਘ ਨੇ ਵੀ ਗਤਕਾ ਖੇਡਣ ਤੇ ਜੰਗੀ ਕਰਤਬ ਸਿੱਖਣ ਦੀ ਚਾਹਨਾ ਕੀਤੀ ਤਾਂ ਵੱਡੇ ਸਾਹਿਬਜਾਦਿਆਂ ਨੇ ਕਿਹਾ "ਕਿ ਤੁਸੀਂ ਛੋਟੇ ਹੋ,ਜਰਾ ਵੱਡੇ ਹੋ ਜਾਓ,ਫਿਰ ਖੇਡਾਵਾਂਗੇ ਤੁਹਾਨੂੰ ਵੀ ਗਤਕਾ"। ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਅੰਦਰ ਗਏ ਤੇ ਦਸਤਾਰਾਂ ਦੇ ਉੱਪਰ ਦਸਤਾਰਾਂ ਆਦਿ ਸਜਾ ਆਏ ਤੇ ਕਿਹਾ ਕਿ "ਲਓ ਹੁਣ ਮੈਂ ਵੀ ਵੱਡਾ ਹੋ ਗਿਆਂ"। ਇਸ ਤਰਾਂ ਇਹ ਦੁਮਾਲਾ ਸਜਾਉਣ ਦੀ ਰੀਤ ਸ਼ੁਰੂ ਹੋਈ। ਦਸਮ ਪਾਤਸ਼ਾਹ ਵੀ ਇਹ ਸਭ ਦੇਖ ਰਹੇ ਸਨ। ਓਹਨਾ ਨੇ ਬਾਬਾ ਫਤਿਹ ਸਿੰਘ ਨੂੰ ਗੋਦ ਵੀ ਵਿੱਚ ਬਿਠਾਕੇ ਕੇ ਫੁਰਮਾਇਆ ਕਿ ਖਾਲਸੇ ਦੀ ਨਿਹੰਗ ਫੌਜ ਬਣੇਗੀ ਜਿਸਦੀ ਅਗਵਾਈ ਬਾਬਾ ਫਤਿਹ ਸਿੰਘ ਕਰਨਗੇ। ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਲੈ ਕੇ ਸਿੱਖ ਮਿਸਲਾਂ ਦੇ ਰਾਜ ਤਕ, ਮੁਗ਼ਲ ਸਰਕਾਰ ਵੱਲੋਂ ਦਸਮੇਸ਼ ਜੀ ਦੇ ਸਿਰਜੇ ਹੋਏ ਖਾਲਸੇ ਨੂੰ ਖ਼ਤਮ ਕਰਨ ਲਈ ਬੜੇ ਜ਼ੁਲਮ ਕੀਤੇ ਗਏ। ਉਸ ਭਿਆਨਕ ਕਸ਼ਟਾਂ ਭਰੇ ਅਤੇ ਸੰਕਟਮਈ ਸਮੇਂ ਦਾ ਟਾਕਰਾ ਕਰਨ ਲਈ ਸਿੰਘਾਂ ਨੇ ਸਿੱਖੀ ਸਿਦਕ ਕੇਸਾਂ-ਸਵਾਸਾਂ ਨਾਲ ਨਿਭਾਉਣ ਲਈ ਧਰਮ ਯੁੱਧਾਂ ਵਿੱਚ ਲੜਨ ਮਰਨ ਦਾ ਪ੍ਰਣ ਕਰ ਲਿਆ। ਇਸ ਲਈ ਉਹਨਾਂ ਨੇ ਵੱਧ ਤੋਂ ਵੱਧ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ। ਸਿੰਘਾਂ ਨੇ ਆਪਣੀ ਫੌਜੀ ਵਰਦੀ (ਬਾਣਾ) ਵੱਖਰੇ ਰੂਪ ਵਿੱਚ ਧਾਰਨ ਕੀਤੀ। ਗਲ਼ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਤੇੜ ਗੋਡਿਆਂ ਤੀਕ ਕਛਹਿਰਾ, ਸਿਰ ਤੇ ਉੱਚੀ ਪਗੜੀ (ਦੁਮਾਲਾ) ਤੇ ਉਸ ਦੁਆਲੇ ਚੱਕਰ, ਇਸ ਤਰ੍ਹਾਂ ਨਿਹੰਗੀ ਬਾਣੇ ਵਿੱਚ ਖਾਲਸਾ ਅਕਾਲ ਪੁਰਖ ਦੀ ਫੌਜ ਦੇ ਰੂਪ ਚ ਮੈਦਾਨ ਵਿੱਚ ਨਿੱਤਰਿਆ। ਨਿਹੰਗ ਸਿੰਘਾਂ ਦੇ ਪੰਜ ਸ਼ਸਤਰ ਪ੍ਰਸਿੱਧ ਹਨ - ਜਿਵੇਂ ਕਿਰਪਾਨ, ਖੰਡਾ, ਬਾਘ ਨਖਾ, ਤੀਰ-ਕਮਾਨ ਅਤੇ ਚੱਕਰ; ਜੋ ਅਕਸਰ ਛੋਟੇ ਛੋਟੇ ਅਕਾਰ ਦੇ ਹੁੰਦੇ ਹਨ, ਜਿਹਨਾਂ ਨੂੰ ਨਿਹੰਗ ਸਿੰਘ ਦੁਮਾਲੇ ਵਿੱਚ ਰੱਖਦੇ ਹਨ। ਨਿਹੰਗ ਸਿੰਘਾਂ ਪਾਸ ਵੈਸੇ ਤਾਂ ਬਹੁਤ ਸਾਰੇ ਸ਼ਸਤਰ ਹੁੰਦੇ ਹਨ ਪਰ ਸਿੱਖ ਰਵਾਇਤਾਂ ਅਨੁਸਾਰ ਉਹਨਾਂ ਪਾਸ ਕਿਰਪਾਨ, ਖੰਡਾ, ਤੀਰ-ਕਮਾਨ, ਚੱਕਰ, ਪੇਸ਼ਕਬਜ਼, ਤਮਚਾ, ਕਟਾਰ ਅਤੇ ਬੰਦੂਕ ਆਦਿ ਪ੍ਰਮੁੱਖ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **

Show more