Video paused

ਇਸ ਪੱਤਰਕਾਰ ਨੇ ਪ੍ਰਚਾਰਕਾਂ ਨੂੰ ਵੀ ਮਾਤ ਪਾ ਦਿੱਤੀ | Chanchal Manohar Singh Speech

Playing next video...

ਇਸ ਪੱਤਰਕਾਰ ਨੇ ਪ੍ਰਚਾਰਕਾਂ ਨੂੰ ਵੀ ਮਾਤ ਪਾ ਦਿੱਤੀ | Chanchal Manohar Singh Speech

Surkhab Tv
Followers

ਇਸ ਪੱਤਰਕਾਰ ਨੇ ਪ੍ਰਚਾਰਕਾਂ ਨੂੰ ਵੀ ਮਾਤ ਪਾ ਦਿੱਤੀ | Chanchal Manohar Singh Speech ਸਿੱਖ ਧਰਮ ਵਿਚ ਇਸਤਰੀ ਦਾ ਸਥਾਨ : ਨਿਰਧਾਰਿਤ ਕਰਦੇ ਸਮੇਂ ਇਹ ਵੇਖਣਾ ਪਵੇਗਾ ਕਿ ਵੈਦਿਕ ਭਾਰਤ ਵਿਚ ਇਸਤਰੀ-ਪੁਰਸ਼ ਦੇ ਕਈ ਬਰਾਬਰ ਦੇ ਅਧਿਕਾਰ ਸਨ ਪਰੰਤੂ ਕਾਨੂੰਨ ਘਾੜਿਆਂ ( ਸਿਮ੍ਰਤੀ ਗ੍ਰੰਥਾਂ ਦੇ ਰਚਨਹਾਰਿਆਂ ) ਨੇ ਇਸ ਨੂੰ ਪੁਰਸ਼ ਦੀ ਗੁਲਾਮ ਬਣਾ ਦਿੱਤਾ ਸੀ । ਧਰਮ ਸ਼ਾਸਤਰਾਂ ਦੀ ਰਹਿਤ ਮਰਯਾਦਾ ਅਤੇ ਸੰਸਥਾਵਾਂ ਵਿਚ ਇਸ ਨੂੰ ਸ਼ੂਦਰ ਦਾ ਸਥਾਨ ਪ੍ਰਦਾਨ ਕੀਤਾ ਗਿਆ ਸੀ । ਇਹਨਾਂ ਨੂੰ ਅਪਵਿੱਤਰ ਅਤੇ ਅਯੋਗ ਕਰਾਰ ਦਿੱਤਾ ਗਿਆ । ਇਸ ਲਈ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਸੁਣਨ ਅਤੇ ਧਾਰਮਿਕ ਸਿੱਖਿਆਵਾਂ ਗ੍ਰਹਿਣ ਕਰਨ ਤੋਂ ਇਸ ਨੂੰ ਵਾਂਝਿਆ ਕਰ ਦਿੱਤਾ ਗਿਆ ਸੀ । ਇਸਤਰੀ ਪ੍ਰਤੀ ਕੁਦਰਤੀ ਖਿੱਚ ਪਾਪ ਕਰਨ ਵੱਲ ਪ੍ਰੇਰਨਾ ਦੇਣ ਵਾਲੀ ਸਮਝੀ ਜਾਂਦੀ ਸੀ ਅਤੇ ਇਸ ਲਈ ਮਨੁੱਖ ਨੂੰ ਹਰ ਵਕਤ ਸੁਚੇਤ ਰਹਿਣਾ ਅਵੱਸ਼ਕ ਸਮਝਿਆ ਜਾਂਦਾ ਸੀ । ਇਸਤਰੀ ਮਾਇਆ ਜਾਂ ਧੋਖਾ ਸੀ; “ ਕੁਦਰਤ ਨੇ ਇਸਤਰੀ ਨੂੰ ਪੁਰਸ਼ ਦੀ ਖੁਸ਼ੀ ਅਤੇ ਤ੍ਰਿਪਤੀ ਲਈ ਘੜਿਆ ਹੈ ਅਤੇ ਉਸਨੂੰ ਪੁਰਸ਼ ਦੀ ਸੇਵਾ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਾ ਚਾਹੀਦਾ । ” ਮੁਸਲਮਾਨਾਂ ਦੇ ਭਾਰਤ ਵਿਚ ਆਉਣ ਨਾਲ ਪਰਦਾ ਅਤੇ ਜ਼ਨਾਨਾ ਆਇਆ ਜਿਨ੍ਹਾਂ ਵਿਚ ਇਸਤਰੀਆਂ ਨੂੰ ਘਰ ਦੇ ਅੰਦਰੂਨੇ ਹਿੱਸੇ ਵਿਚ ਰੱਖਿਆ ਜਾਂਦਾ ਸੀ । ਜਦੋਂ ਹਮਲੇ ਹੁੰਦੇ ਸਨ ਤਾਂ ਇਸਤਰੀ ਮਨੁੱਖ ਲਈ ਜਿੰਮੇਵਾਰੀ ਬਣ ਗਈ ਕਿਉਂਕਿ ਇਹਨਾਂ ਹਮਲਿਆਂ ਨਾਲ ਕੇਵਲ ਆਰਥਿਕ ਤੌਰ ਤੇ ਹੀ ਸਮਾਜ ਕਮਜ਼ੋਰ ਨਹੀਂ ਹੋਇਆ ਸਗੋਂ ਪੁਰਸ਼ਾਂ ਨੂੰ ਇਸਤਰੀ ਦੀ ਇਜ਼ਤ ਆਬਰੂ ਦੀ ਵੀ ਰਾਖੀ ਕਰਨੀ ਪੈਂਦੀ ਸੀ । ਸਮਾਜਿਕ ਅਤੇ ਸਭਿਆਚਾਰਿਕ ਕਾਰਨਾਂ ਤੋਂ ਇਲਾਵਾ ਇਕ ਇਹ ਵੀ ਕਾਰਨ ਸੀ ਜਿਸ ਕਰਕੇ ਕੁੜੀਆਂ ਨੂੰ ਮਾਰਨ ਦੀ ਪ੍ਰਥਾ ਅਰੰਭ ਹੋਈ ਅਤੇ ਇਸੇ ਕਰਕੇ ਬਾਲ-ਵਿਆਹ ਦਾ ਅਰੰਭ ਹੋਇਆ । ਵਿਧਵਾ ਦੀ ਅਵਸਥਾ ਬੜੀ ਤਰਸਯੋਗ ਸੀ । ਪੁਰਸ਼ ਲਈ ਪਤਨੀ ਦੀ ਵਿਵਸਥਾ ਮੌਜੂਦ ਸੀ ਪਰੰਤੂ ਇਸਤਰੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਵੀ ਦੁਬਾਰਾ ਸ਼ਾਦੀ ਨਹੀਂ ਕਰ ਸਕਦੀ ਸੀ । ਸਿਮ੍ਰਤੀ ਨੇ ਵਿਧਵਾ ਨੂੰ ਸਹਿਮਰਨ ਭਾਵ ਕਿ ਆਪਣੇ ਪਤੀ ਨਾਲ ਸਤੀ ਹੋਣ ਦੀ ਵਿਵਸਥਾ ਕੀਤੀ ਹੋਈ ਸੀ ਜਿਸ ਦਾ ਭਾਵ ਸੀ ਕਿ ਉਸ ਨੇ ਆਪਣੇ ਪਤੀ ਦੀ ਚਿਖਾ ਤੇ ਜਿਉਂਦੇ ਹੀ ਸੜ ਮਰਨਾ ਸੀ । ਇਹ ਛੋਟ ਸਿਰਫ ਉਥੇ ਦਿੱਤੀ ਗਈ ਸੀ ਜਿਥੇ ਇਸਤਰੀ ਗਰਭਵਤੀ ਹੋਵੇ ਜਾਂ ਉਸ ਕੋਲ ਛੋਟਾ ਬੱਚਾ ਹੋਵੇ ਪਰ ਇਸ ਨੂੰ ਸਮਾਜ ਤੋਂ ਛੇਕਿਆ ਹੋਣ ਵਾਂਗ ਰਹਿਣਾ ਪੈਂਦਾ ਸੀ ਅਤੇ ਆਪਾ ਨਿਸ਼ੇਧ ਦੇ ਸਖਤ ਅਨੁਸ਼ਾਸਨ ਵਿਚੋਂ ਗੁਜਰਨਾ ਪੈਂਦਾ ਸੀ । ਸਿੱਖ ਧਰਮ ਦੇ ਉਦਭ ਨਾਲ ਭਾਰਤੀ ਸਮਾਜ ਵਿਚ ਅਜ਼ਾਦ ਕਰਵਾਉਣ ਵਾਲੀ ਇਕ ਸ਼ਕਤੀ ਦਾ ਪ੍ਰਕਾਸ਼ ਹੋਇਆ । ਮਨੁੱਖੀ ਸਵੈਮਾਣ ਇਹ ਭਾਵੇਂ ਪੁਰਸ਼ ਹੋਵੇ ਜਾਂ ਇਸਤਰੀ ਗੁਰੂ ਨਾਨਕ ਦੀਆਂ ਸਿੱਖਿਆਵਾਂ ਦਾ ਕੇਂਦਰੀ ਧੁਰਾ ਸੀ । ਗੁਰੂ ਸਾਹਿਬ ਦੇ ਸਿਧਾਂਤ ਦਾ ਇਹ ਪੱਖ ਕਿ ਕਰਤਾ ਆਪਣੀ ਕਿਰਤ ਵਿਚ ਬਿਰਾਜਮਾਨ ਹੈ ਬਰਾਬਰਤਾ ਦੇ ਸਿਧਾਂਤ ਦਾ ਸਮਰਥਕ ਸੀ । ਗੁਰੂ ਨਾਨਕ ਨੇ ਕਿਹਾ ਕਿ ਪਰਮਾਤਮਾ ਦੇ ਸਾਮ੍ਹਣੇ ਸਾਰੇ ਜੀਵ ਬਰਾਬਰ ਹਨ ਅਤੇ ਜਨਮ ਜਾਂ ਲਿੰਗ ਦੇ ਆਧਾਰ ਤੇ ਭਿੰਨ ਭੇਦ ਕਰਨਾ ਪਾਪ ਹੈ । ਇਸਤਰੀਆਂ ਲਈ ਵਿਸ਼ੇਸ਼ ਕਰਕੇ ਗੁਰੂ ਜੀ ਨੇ ਬਹੁਤ ਨਿਡਰ ਅਤੇ ਹਮਦਰਦੀ ਭਰੇ ਸ਼ਬਦ ਲਿਖੇ ਹਨ । ਇਸ ਸੰਬੰਧ ਵਿਚ ਅਕਸਰ ਆਸਾ ਦੀ ਵਾਰ ਵਿਚੋਂ ਟੂਕਾਂ ਦਿੱਤੀਆਂ ਜਾਂਦੀਆਂ ਹਨ : ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵਿਆਹੁ ॥ ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਆਸਾ ਕੀ ਵਾਰ ਦੀ ਇਕ ਹੋਰ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਸੂਤਕ ਦੇ ਵਹਿਮ ਦਾ ਖੰਡਨ ਕਰਦੇ ਹਨ ਜਿਸ ਅਨੁਸਾਰ ਇਸਤਰੀ ਬੱਚੇ ਨੂੰ ਜਨਮ ਦੇਣ ਉਪਰੰਤ ਕਈ ਦਿਨਾਂ ਤਕ ਅਪਵਿੱਤਰ ਰਹਿੰਦੀ ਹੈ ਅਤੇ ਇਹ ਉਸ ਦੀ ਜਾਤ ਦੇ ਅਨੁਸਾਰ ਹੁੰਦਾ ਹੈ ਜਿਸ ਨਾਲ ਉਸਦਾ ਸੰਬੰਧ ਹੁੰਦਾ ਹੈ । ਬੱਚੇ ਦੇ ਜਨਮ ਨਾਲ ਅਪਵਿੱਤਰਤਾ ਪੈਦਾ ਨਹੀਂ ਹੁੰਦੀ ਇਸ ਸੰਬੰਧੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ , “ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥ ਸਭੋ ਸੂਤਕੁ ਭਰਮੁ ਹੈ ਦੂਜੇ ਲਗੈ ਜਾਇ ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ ( ਗੁ.ਗ੍ਰੰ.472 ) । ਬ੍ਰਹਮਚਰਯ ਅਤੇ ਤਿਆਗ ਦੇ ਵਿਪਰੀਤ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਧਰਮ ਅਪਨਾਉਣ ਲਈ ਆਦੇਸ਼ ਦਿੱਤਾ ਅਤੇ ਕਿਹਾ ਕਿ ਗ੍ਰਹਿਸਥੀ ਦੇ ਜੀਵਨ ਵਿਚ ਪਤੀ ਪਤਨੀ ਦੋਵੇਂ ਬਰਾਬਰ ਦੇ ਹਿੱਸੇਦਾਰ ਹਨ । ਦੋਵਾਂ ਲਈ ਵਫ਼ਾਦਾਰ ਹੋਣਾ ਅਵੱਸ਼ਕ ਕਰ ਦਿੱਤਾ । ਪਵਿੱਤਰ ਬਾਣੀ ਵਿਚ ਘਰੇਲੂ ਖੁਸ਼ੀ ਇਕ ਆਦਰਸ਼ ਦੇ ਤੌਰ ਤੇ ਸਥਾਪਿਤ ਕਰ ਦਿੱਤੀ ਅਤੇ ਦੰਪਤੀ ਦਾ ਪਿਆਰ ਦੈਵੀ ਪ੍ਰੇਮ ਲਈ ਇਕ ਨਮੂਨਾ ਅਤੇ ਪ੍ਰਤੀਕ ਬਣ ਗਿਆ । ਅਰੰਭ ਦੇ ਸਿੱਖ ਧਰਮ ਦੇ ਕਵੀ , ਭਾਈ ਗੁਰਦਾਸ ਜੋ ਸਿੱਖ ਧਰਮ ਦੇ ਪ੍ਰਮਾਣਿਕ ਵਿਆਖਿਆਕਾਰ ਸਨ ਇਸਤਰੀ ਨੂੰ ਇਕ ਵੱਡੀ ਸ਼ਰਧਾਂਜਲੀ ਦਿੰਦੇ ਹੋਏ ਲਿਖਦੇ ਹਨ , “ ਪੇਵਕੜੇ ਘਰਿ ਲਾਡੁਲੀ ਮਾਊ ਪੀਊ ਖਰੀ ਪਿਆਰੀ । ਵਿਚਿ ਭਿਰਾਵਾਂ ਭੈਨੜੀ ਨਾਨਕ ਦਾਦਕ ਸਪਰਵਾਰੀ । ਲਖਾਂ ਖਰਚ ਵਿਆਹੀਐ ਗਹਣੇ ਦਾਜੁ ਸਾਜੁ ਅਤਿ ਭਾਰੀ । ਸਾਹੁਰੜੈ ਘਰਿ ਮੰਨੀਐ ਸਣਖਤੀ ਪਰਵਾਰ ਸਧਾਰੀ । ਸੁਖ ਮਾਣੈ ਪਿਰੁ ਸੇਜੜੀ ਛਤੀਹ ਭੋਜਨ ਸਦਾ ਸੀਗਾਰੀ । ਲੋਕ ਵੇਦ ਗੁਣੁ ਗਿਆਨ ਵਿਚਿ ਅਰਧ ਸਰੀਰੀ ਮੋਖ ਦੁਆਰੀ । ਗੁਰਮੁਖਿ ਸੁਖ ਫਲ ਨਿਹਚਉ ਨਾਰੀ ॥ ( ਵਾਰ ਪੰਜਵੀਂ ਪਉੜੀ 16 ) ।(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **

Show more