Video paused

ਕਨੇਡਾ ਵਿੱਚ ਸਿੱਖਾਂ ਦਾ ਇਤਿਹਾਸ History of Sikhs in Canada ਗਿਆਨੀ ਕੇਸਰ ਸਿੰਘ Late S. Kesar Singh Novelist

Playing next video...

ਕਨੇਡਾ ਵਿੱਚ ਸਿੱਖਾਂ ਦਾ ਇਤਿਹਾਸ History of Sikhs in Canada ਗਿਆਨੀ ਕੇਸਰ ਸਿੰਘ Late S. Kesar Singh Novelist

Des Pardes TV
Followers

ਕੇਸਰ ਸਿੰਘ ਨੂੰ ਲੋਕ ਬਹੁਤਾਂ ਨਾਵਾਂ ਨਾਲ ਯਾਦ ਕਰਦੇ ਹਨ - ਕੇਸਰ ਸਿੰਘ, ਨਾਵਲਕਾਰ ਕੇਸਰ ਸਿੰਘ, ਗਿਆਨੀ ਕੇਸਰ ਸਿੰਘ। ਪਰ ਉਹਨਾਂ ਦੀ ਅਸਲ ਪਹਿਚਾਨ ਇੱਕ ਨਾਵਲਕਾਰ ਵਜੋਂ ਹੀ ਸਥਾਪਤ ਹੋਈ ਭਾਵੇਂ ਉਹ ਕਵਿਤਾਵਾਂ, ਕਹਾਣੀਆਂ ਅਤੇ ਵਾਰਤਕ ਵੀ ਲਿਖਦੇ ਸਨ। ਇਸ ਦੇ ਨਾਲ ਨਾਲ ਉਹਨਾਂ ਨੇ ਆਪਣੀ ਆਤਮ ਕਥਾ ਵੀ ਲਿਖੀ ਅਤੇ ਡਾਿੲਰੀ ਵੀ। ਮੁੱਖ ਰੂਪ ਵਿੱਚ ਉਹਨਾਂ ਦੇ ਨਾਵਲ ਕ੍ਰਾਂਤੀਕਾਰੀਆਂ ਅਤੇ ਦੇਸ਼ ਨੂੰ ਅਜ਼ਾਦ ਕਰਾਉਣ ਦੀਆਂ ਲਹਿਰਾਂ ਬਾਰੇ ਹਨ। ਉਹਨਾਂ ਨੇ ਇਹਨਾਂ ਲਹਿਰਾਂ ਦੇ ਨਾਇਕਾਂ ਨੂੰ ਆਪਣੇ ਨਾਵਲਾਂ ਦੇ ਨਾਇਕ ਬਣਾਇਆ ਹੈ। ਅਜਮੇਰ ਰੋਡੇ ਦੇ ਅਨੁਸਾਰ "ਕੇਸਰ ਸਿੰਘ ਜੀ ਹੋਰਾਂ ਨੇ ਆਪਣੇ ਨਾਵਲਾਂ ਦੇ ਵਿਸ਼ੇ ਅੰਤਰਰਾਸ਼ਟਰੀ ਵਿਸਥਾਰ ਵਾਲੇ ਲਏ ਅਤੇ ਹਿੰਦੁਸਤਾਨ ਦੀ ਆਜ਼ਾਦੀ ਲਈ ਵਿਦੇਸ਼ਾਂ ਵਿੱਚ ਹੋਏ ਸੰਗਰਾਮਾਂ ਨੂੰ ਦੁਬਾਰਾ ਜ਼ਿੰਦਾ ਕੀਤਾ।" ਜੀਵਨ ਗਿਆਨੀ ਕੇਸਰ ਸਿੰਘ ਜੀ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ ਵਿੱਚ ਹੋਇਆ। ਉਹ ਚਾਲੀ ਦਿਨਾਂ ਦੇ ਸਨ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਕੁਝ ਚਿਰ ਆਪਣੀ ਭੈਣ ਕੋਲ ਰਹੇ ਅਤੇ ਫਿਰ ਉਹ ਅੰਮ੍ਰਿਤਸਰ ਦੇ ਯਤੀਮਖਾਨੇ ਆ ਗਏ ਅਤੇ ਉੱਥੇ ਵੱਡੇ ਹੋਏ। ਅੰਮ੍ਰਿਤਸਰ ਵਿਖੇ ਉਹਨਾਂ ਸ਼ ਸ਼ ਅਮੋਲ ਹੁਰਾਂ ਕੋਲੋਂ ਗਿਆਨੀ ਪਾਸ ਕੀਤੀ। ਸੰਨ 1936 ਵਿੱਚ ਉਹ ਪੀਨਾਂਗ, ਮਲਾਇਆ ਚਲੇ ਗਏ। ਉੱਥੇ ਉਹ ਇੱਕ ਗੁਰਦਵਾਰੇ ਵਿੱਚ ਗ੍ਰੰਥੀ ਅਤੇ ਰਾਗੀ ਦਾ ਕੰਮ ਕਰਦੇ ਰਹੇ। ਮਲਾਇਆ ਵਿੱਚ ਰਹਿੰਦਿਆਂ ਉਹਨਾਂ ਦਾ ਸੰਪਰਕ ਹਿੰਦੁਸਤਾਨ ਦੀ ਅਜ਼ਾਦੀ ਲਈ ਕੰਮ ਕਰ ਰਹੇ ਦੇਸ਼ ਭਗਤਾਂ ਨਾਲ ਹੋਇਆ। ਇਸ ਸਮੇਂ ਦੌਰਾਨ ਉਹ ਪੂਰਬੀ ਏਸ਼ੀਆ ਦੇ ਦੂਸਰੇ ਦੇਸ਼ਾਂ ਜਿਵੇਂ ਸਿੰਘਾਪੁਰ, ਮਲਾਇਆ, ਥਾਈਲੈਂਡ ਆਦਿ ਵਿੱਚ ਵਿਚਰਦੇ ਰਹੇ। ਛੇਤੀ ਹੀ ਉਹ ਅਜ਼ਾਦ ਹਿੰਦ ਫੌਜ ਨਾਲ ਕੰਮ ਕਰਨ ਲੱਗੇ। ਅਜ਼ਾਦ ਹਿੰਦ ਫੌਜ ਵਿੱਚ ਉਹ ਸਿਵਲ ਐਡਮਿਨਸਟ੍ਰੇਟਰ ਵੀ ਰਹੇ ਅਤੇ ਇਨਕਲਾਬ ਦਾ ਇਤਿਹਾਸ ਅਤੇ ਜਾਪਾਨੀ ਭਾਸ਼ਾ ਪੜ੍ਹਾਉਣ ਦਾ ਕੰਮ ਵੀ ਕਰਦੇ ਰਹੇ। ਅਕਤੂਬਰ 1946 ਵਿੱਚ ਉਹ ਹਿੰਦੁਸਤਾਨ ਵਾਪਸ ਆ ਗਏ। ਹਿੰਦੁਸਤਾਨ ਵਿੱਚ ਆ ਕੇ ਉਹ ਕੁਝ ਚਿਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਵੀ ਰਹੇ। ਸੰਨ 1951 ਵਿੱਚ 40 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੈਟਰਿਕ ਪਾਸ ਕੀਤੀ। ਮੈਟਰਿਕ ਤੋਂ ਬਾਅਦ ਉਹਨਾਂ ਨੇ ਬੀ. ਏ. ਬੀ. ਟੀ. ਅਤੇ ਐੱਮ ਏ ਦੀ ਪੜ੍ਹਾਈ ਕੀਤੀ ਅਤੇ ਸਕੂਲ ਅਧਿਆਪਨ ਦਾ ਕੰਮ ਕੀਤਾ। ਇੱਕ ਦਹਾਕੇ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਅਜ਼ਾਦ ਹਿੰਦੁਸਤਾਨ ਵਿੱਚ ਬਿਤਾਕੇ ਉਹ ਸੰਨ 1957 ਵਿੱਚ ਇੰਗਲੈਂਡ ਆ ਗਏ। ਇੰਗਲੈਂਡ ਆ ਕੇ ਉਹ ਲਿਵਰਪੂਲ ਦੇ ਇੱਕ ਸਕੂਲ ਵਿੱਚ ਅਧਿਆਪਕ ਰਹੇ। ਸੰਨ 1965-66 ਵਿੱਚ ਉਹ ਕੈਨੇਡਾ ਆ ਗਏ ਅਤੇ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਪਹਿਲਾਂ ਇੱਕ ਸਕੂਲ ਅਧਿਆਪਕ ਵੱਜੋਂ ਕੰਮ ਕੀਤਾ ਅਤੇ ਫਿਰ ਸਕੂਲ ਵਿੱਚ ਕਾਉਂਸਲਰ ਵੱਜੋਂ ਕੰਮ ਕਰਦੇ ਰਹੇ। ਅਲਬਰਟਾ ਦੇ ਸਕੂਲ ਦੀ ਨੌਕਰੀ ਤੋਂ ਰਿਟਾਇਰ ਹੋਣ ਬਾਅਦ ਗਿਆਨੀ ਕੇਸਰ ਸਿੰਘ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਆ ਗਏ। ਲੰਮਾ ਸਮਾਂ ਸਰੀ ਵਿੱਚ ਰਹਿਣ ਤੋਂ ਬਾਅਦ ਉਹ ਸੰਨ 2001 ਵਿੱਚ ਆਪਣੇ ਪੁੱਤਰ ਕੋਲ ਰਹਿਣ ਐਡਮੰਟਨ ਚਲੇ ਗਏ। ਐਡਮੰਟਨ ਵਿੱਚ 9 ਸਤੰਬਰ 2006 ਨੂੰ 94 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ। ਲਿਖਤਾਂ :- ਅਜ਼ਾਦੀ ਦੀ ਕਵਿਤਾ (ਕਵਿਤਾ) ਗਦਰੀ ਤੇ ਕਾਮਾ (ਬਾਬਾ ਨਿਰੰਜਨ ਸਿੰਘ ਢਿੱਲੋਂ ਬਾਰੇ - ਸੰਪਾਦਨ: ਵਾਰਤਕ), ਅਵਾਮੀ ਪ੍ਰਿੰਟਿੰਗ ਪ੍ਰੈਸ, ਜਲੰਧਰ ਲਹਿਰ ਵਧਦੀ ਗਈ (ਨਾਵਲ) ਸ਼ਹੀਦ ਊਧਮ ਸਿੰਘ (ਨਾਵਲ) ਜੰਗੀ ਕੈਦੀ (ਨਾਵਲ) ਬਾਬਾ ਹਰੀ ਸਿੰਘ ਉਸਮਾਨ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1975 ਅਮਰ ਸ਼ਹੀਦ ਮਦਨ ਲਾਲ ਢੀਂਗਰਾ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1977 ਅਮਰ ਸ਼ਹੀਦ ਮੇਵਾ ਸਿੰਘ ਲੋਪੋਕੇ (ਨਾਵਲ), ਖਾਲਸਾ ਬ੍ਰਦਰਜ਼ ਅੰਮ੍ਰਿਤਸਰ, 1978 ਸਿੰਘ ਸਾਹਿਬ ਦੀ ਸ਼ਹਾਦਤ (ਨਾਵਲ), ਖਾਲਸਾ ਬ੍ਰਦਰਜ਼ ਅੰਮ੍ਰਿਤਸਰ, 1982 ਜੰਝ ਲਾੜਿਆਂ ਦੀ (ਨਾਵਲ), ਨਾਨਾਕ ਸਿੰਘ ਪੁਸਤਕ ਮਾਲਾ ਅੰਮ੍ਰਿਤਸਰ, 1982 ਤੀਜੀ ਪੀੜ੍ਹੀ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1984 ਵਾਰੇ ਸ਼ਾਹ ਦੀ ਮੌਤ (ਨਾਵਲ), ਅਮਰਜੀਤ ਸਾਹਿਤ ਪ੍ਰਕਾਸ਼ਨ ਪਟਿਆਲਾ, 1984 ਕਾਮਾਗਾਟਾਮਾਰੂ (ਨਾਵਲ) ਗਦਰੀ ਗੁਲਾਬ (ਨਾਵਲ) ਹੀਰੋਸ਼ੀਮਾ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1990 ਇੱਕ ਮਾਂਗ ਸਧੂਰੀ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1991 ਮਨੁੱਖਤਾ ਦੀ ਮੌਤ (ਨਾਵਲ) ਵਾਹਗਾ ਤੋੜੋ (ਨਾਵਲ) ਬੇਵਤਨੇ (ਨਾਵਲ) ਸਾਂਝਾ ਪੰਜਾਬ (ਨਾਵਲ) ਗਦਾਰ ਬੇਲਾ ਸਿੰਘ (ਨਾਵਲ) ਹਥਿਆਰਬੰਦ ਇਨਕਲਾਬ (ਨਾਵਲ) ਲੰਡਨ ਰੋਡ (ਨਾਵਲ), ਪੰਜਾਬੀ ਪ੍ਰਕਾਸ਼ਨ, ਪਟਿਆਲਾ ਗਰੀਨ ਕਾਰਡ (ਨਾਵਲ), ਪੰਜਾਬੀ ਪ੍ਰਕਾਸ਼ਨ, ਪਟਿਆਲਾ https://pa.wikipedia.org/wiki/....%E0%A8%95%E0%A9%87%E Komagamaru Guru Nanak Jahaz Facebook | https://www.facebook.com/despardestvpage Website | https://www.despardestv.ca Instagram | https://www.instagram.com/despardestv Email | [email protected] Phone | India: +91 9814081457 | Canada: +1 604 599 6962 #despardestv #punjab #punjabi #kesarsingh #sikhsincanada #sikhhistory #canadiansikh #gurunanakjahaz #komagatamaru

Show more