Video paused

15 ਅਗਸਤ ਤੋਂ ਚਾਲਾਨ ਹੁਣ 100-50 ਵਿਚ ਨਹੀਂ ਹਜਾਰਾਂ ਵਿਚ ਹੋਣਗੇ | Motor Vehichle Act 2019

Playing next video...

15 ਅਗਸਤ ਤੋਂ ਚਾਲਾਨ ਹੁਣ 100-50 ਵਿਚ ਨਹੀਂ ਹਜਾਰਾਂ ਵਿਚ ਹੋਣਗੇ | Motor Vehichle Act 2019

Surkhab Tv
Followers

#MotorVehichleAct2019 #August15 #NewTraffic 'ਬਚਕੇ ਮੋੜ ਤੋਂ' | 15 ਅਗਸਤ ਤੋਂ ਚਾਲਾਨ ਹੁਣ 100-50 ਵਿਚ ਨਹੀਂ ਹਜਾਰਾਂ ਵਿਚ ਹੋਣਗੇ | Motor Vehichle Act 2019 ਅੱਜ ਹੈ 15 ਅਗਸਤ,ਭਾਰਤ ਦਾ ਆਜ਼ਾਦੀ ਦਿਨ ਤੇ ਇਸ ਆਜ਼ਾਦੀ ਦੇ ਦਿਨ ਤੇ ਸਰਕਾਰ ਨੇ ਲੋਕਾਂ ਨੂੰ ਤੋਹਫ਼ਾ ਦਿੰਦਿਆਂ ਕੁਝ ਨਵੇਂ ਆਵਾਜਾਈ ਤੇ ਸੜਕੀ ਕਾਨੂੰਨ ਪਾਸ ਕੀਤੇ ਹਨ। ਆਜ਼ਾਦੀ ਦੇ ਤੋਹਫ਼ੇ ਵਜੋਂ ਇਹ ਕਾਨੂੰਨ ਹੁਣ ਲੋਕਾਂ ਨੂੰ ਝਟਕਾ ਦੇ ਸਕਦੇ ਹਨ। ਮੋਟਰ ਵਹੀਕਲ ਸੋਧ ਬਿੱਲ 2019 ਪਾਸ ਹੋ ਚੁੱਕਿਆ ਹੈ ਤੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਇਸ ‘ਤੇ ਮੋਹਰ ਲਾ ਦਿੱਤੀ ਹੈ। ਹੁਣ ਇਹ ਬਿੱਲ ਪੂਰੇ ਦੇਸ਼ ‘ਚ ਅੱਜ 15 ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਬਿੱਲ ‘ਚ ਆਵਾਜਾਈ ਨਿਯਮਾਂ ਦੀ ਅਣਗਹਿਲੀ ਕਰਨ ‘ਤੇ ਭਾਰੀ ਜ਼ੁਰਮਾਨਾ ਦੇਣਾ ਪਵੇਗਾ। ਇਸ ਦੇ ਨਾਲ ਐਮਰਜੈਂਸੀ ਗੱਡੀਆਂ ਨੂੰ ਰਾਹ ਨਾ ਦੇਣ ‘ਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗੇਗਾ। ਨਵਾਂ ਬਿੱਲ ਲਾਗੂ ਹੋਣ ਤੋਂ ਬਾਅਦ ਜੇਕਰ ਕੋਈ ਨਿਯਮ ਤੋੜਦਾ ਹੈ ਤਾਂ ਉਸ ਨੂੰ ਜ਼ੁਰਮਾਨੇ ਵਜੋਂ 10 ਗੁਣਾ ਜ਼ਿਆਦਾ ਫਾਈਨ ਲੱਗੇਗਾ। 15 ਅਗਸਤ ਤੋਂ ਜ਼ੁਰਮਾਨੇ ਦੀ ਨਵੀਂ ਰੇਟ ਲਿਸਟ ਲਾਗੂ ਹੋ ਜਾਵੇਗੀ। ਜੋ ਕੁਝ ਇਸ ਤਰ੍ਹਾਂ ਹੈ- 1. ਧਾਰਾ 177: ਆਮ ਚਾਲਾਨ ‘ਤੇ ਪਹਿਲਾ 100 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 500 ਰੁਪਏ ਹੋ ਜਾਵੇਗਾ। 2. ਧਾਰਾ 177 (ਅ): ਸੜਕ ਨਿਯਮਾਂ ਨੂੰ ਤੋੜਣ ‘ਤੇ ਪਹਿਲਾ 100 ਰੁਪਏ ਦਾ ਜ਼ੁਰਮਾਨਾ ਲਗਦਾ ਸੀ ਜੋ ਹੁਣ ਵਧ ਕੇ 500 ਰੁਪਏ ਹੋ ਜਾਵੇਗਾ। 3. ਧਾਰਾ 178: ਬਗੈਰ ਟਿਕਟ ਯਾਤਰਾ ਕਰਨ ‘ਤੇ ਪਹਿਲਾ 200 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 500 ਰੁਪਏ ਹੋ ਜਾਵੇਗਾ। 4. ਧਾਰਾ 179 ਯਾਨੀ ਅਥਾਰਟੀ ਦੇ ਹੁਕਮਾਂ ਨੂੰ ਨਾ ਮੰਨਣ ‘ਤੇ ਪਹਿਲਾਂ 500 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 2000 ਰੁਪਏ ਹੋ ਜਾਵੇਗਾ। 5. ਧਾਰਾ 180 ‘ਚ ਬਗੈਰ ਲਾਈਸੈਂਸ ਦੇ ਅਣਅਧਿਕਾਰਤ ਵਾਹਨ ਨੂੰ ਚਲਾਣ ‘ਤੇ ਪਹਿਲਾਂ 1000 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 5000 ਰੁਪਏ ਹੋ ਜਾਵੇਗਾ। 6. ਧਾਰਾ 181 ‘ਚ ਬਗੈਰ ਲਾਈਸੈਂਸ ਵਾਹਨ ਚਲਾਣ ‘ਤੇ ਪਹਿਲਾਂ 500 ਰੁਪਏ ਦਾ ਜ਼ੁਰਮਾਨਾ ਲੱਗਦਾ ਸੀ ਜੋ ਹੁਣ ਵਧ ਕੇ 5000 ਰੁਪਏ ਹੋ ਜਾਵੇਗਾ। 7. ਧਾਰਾ 182 ‘ਚ ਬਗੈਰ ਯੋਗਤਾ ਦੇ ਗੱਡੀ ਚਲਾਉਣ ‘ਤੇ ਲੱਗਣ ਵਾਲਾ ਫਾਈਨ 500 ਤੋਂ ਵਧਾ ਕੇ 10000 ਰੁਪਏ ਹੋ ਜਾਵੇਗਾ। 8. ਧਾਰਾ 182ਬੀ: ਓਵਰਸਾਈਜ਼ ਗੱਡੀ ਚਲਾਉਣ ਨੂੰ ਹੁਣ ਨਵਾਂ ਨਿਯਮ ਬਣਾ ਸ਼ਾਮਲ ਕੀਤਾ ਗਿਆ ਹੈ। ਇਸ ਲਈ 5000 ਰੁਪਏ ਦਾ ਚਾਲਾਨ ਤੈਅ ਕੀਤਾ ਗਿਆ ਹੈ। 9. ਸੈਕਸ਼ਨ 183 ਯਾਨੀ ਓਵਰ ਸਪੀਡ ਤਹਿਤ ਪਹਿਲਾਂ 400 ਰੁਪਏ ਜ਼ੁਰਮਾਨਾ ਸੀ ਜੋ ਨਿਯਮ ਬਦਲਣ ਤੋਂ ਬਾਅਦ 2000 ਰੁਪਏ ਤਕ ਹੋ ਜਾਵੇਗਾ। 10. ਸੈਕਸ਼ਨ 184 ‘ਚ ਖ਼ਤਰਨਾਕ ਤਰੀਕੇ ਨਾਲ ਡ੍ਰਾਈਵਿੰਗ ਪੇਨੈਲਟੀ ‘ਚ 1000 ਰੁਪਏ ਦਾ ਜ਼ੁਰਮਾਨਾ ਹੁਣ 5000 ਰੁਪਏ ਤਕ ਵਧ ਗਿਆ ਹੈ। 11. ਧਾਰਾ 185 ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ‘ਚ 2000 ਰੁਪਏ ਜੋ ਵਧ ਕੇ 10000 ਰੁਪਏ ਹੋ ਜਾਵੇਗਾ। 12. ਇਸੇ ਤਰ੍ਹਾਂ ਸੈਕਸ਼ਨ ਰੇਸਿੰਗ ਕਰਨ ‘ਤੇ 500 ਰੁਪਏ ਦਾ ਜ਼ੁਰਮਾਨਾ ਹੁਣ 5000 ਰੁਪਏ ਹੋ ਗਿਆ ਹੈ। 13. ਧਾਰਾ 192 (ਅ) ਬਿਨਾ ਪਰਮਿਟ ਗੱਡੀ ਚਲਾਉਣਾ 5000 ਰੁਪਏ ਚਾਲਾਨ ਸੀ ਜੋ ਹੁਣ 10000 ਰੁਪਏ ਹੋ ਜਾਵੇਗਾ। 14. ਸੈਕਸ਼ਨ 193 ਤਹਿਤ ਨਵਾਂ ਨਿਯਮ ਬਣਾਇਆ ਗਿਆ ਹੈ ਜੋ ਲਾਈਸੈਂਸਿੰਗ ਕੰਡੀਸ਼ਨ ਦੇ ਉਲੰਘਣ ‘ਤੇ ਹੈ। ਇਸ ਨਿਯਮ ‘ਚ 25000 ਰੁਪਏ ਤਕ ਹੋ ਜਾਵੇਗਾ। 15. ਧਾਰਾ 194 ਓਵਰਲੋਡਿੰਗ ‘ਤੇ ਪਹਿਲਾਂ 2000 ਰੁਪਏ ਤੇ ਪ੍ਰਤੀ ਟਨ 1000 ਰੁਪਏ ਵਧੇਰਾ ਦੇਣਾ ਪੈਂਦਾ ਸੀ ਪਰ ਹੁਣ 20000 ਰੁਪਏ ਤੇ ਪ੍ਰਤੀ ਟਨ 2000 ਰੁਪਏ ਵਧੇਰਾ ਦੇਣਾ ਪਵੇਗਾ। 16. ਸੈਕਸ਼ਨ 194 (A); ਸਵਾਰੀ ਦੀ ਓਵਰਲੋਡਿੰਗ ‘ਤੇ ਨਵਾਂ ਨਿਯਮ ਬਣਿਆ ਹੈ ਜਿਸ ‘ਚ ਪ੍ਰਤੀ ਸਵਾਰੀ ਤੁਹਾਨੂੰ 1000 ਰੁਪਏ ਜ਼ੁਰਮਾਨਾ ਹੋ ਸਕਦਾ ਹੈ। 17. ਧਾਰਾ 194 (B): ਬਗੈਰ ਸੀਟ ਬੈਲਟ ਪਹਿਲਾ 100 ਰੁਪਏ ਦਾ ਜ਼ੁਰਮਾਨਾ ਸੀ ਜੋ ਹੁਣ 1000 ਰੁਪਏ ਹੋ ਗਿਆ ਹੈ। 18. ਧਾਰਾ 194 (C) ਦੋ ਪਹਿਆ ਵਹੀਕਲ ‘ਤੇ ਓਵਰਲੋਡਿੰਗ ‘ਤੇ 100 ਰੁਪਏ ਦਾ ਚਾਲਾਨ ਹੁਣ 2000 ਰੁਪਏ ਹੋ ਜਾਵੇਗਾ। 19. ਧਾਰਾ 194 (E) ਐਮਰਜੈਂਸੀ ਵਾਹਨਾਂ ਨੂੰ ਥਾਂ ਨਾ ਦੇਣਾ ਵੀ ਨਵਾਂ ਨਿਯਮ ਬਣ ਗਿਆ ਹੈ ਜਿਸ ‘ਚ ਤੁਹਾਨੂੰ 10000 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ। 20. ਧਾਰਾ 196 ‘ਚ ਬਗੈਰ ਇੰਸ਼ੋਰੈਂਸ਼ ਡ੍ਰਾਈਵਿੰਗ ‘ਤੇ ਪਹਿਲਾਂ 1000 ਰੁਪਏ ਦਾ ਚਾਲਾਨ ਹੁਣ 2000 ਰੁਪਏ ਦਾ ਹੋ ਜਾਵੇਗਾ। ਸੋ ਜੇਬਾਂ ਢਿੱਲੀਆਂ ਕਰਨ ਨੂੰ ਰਹੋ ਤਿਆਰ ਤੇ 15 ਅਗਸਤ ਤੋਂ ਸੜਕਾਂ 'ਤੇ ਜ਼ਰਾ ਸੰਭਲ ਕੇ ਚਲਿਓ,ਨਹੀਂ ਤਾਂ ਆਮ ਬੰਦੇ ਦੀ ਪੂਰੇ ਮਹੀਨੇ ਦੀ ਕਮਾਈ ਚਲਾਨ ਤੇ ਜੁਰਮਾਨੇ ਵਿਚ ਜਾ ਸਕਦੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **

Show more