ਆਹ ਡਾਕਟਰ ਸਾਬ ਦੇ ਵਿਚਾਰ ਸੁਣ ਕੇ ਦੱਸਿਉ ਕੀ ਕਹੋਗੇ ਇਸ ਬਾਰੇ ? | Pargat Singh Bhurji | Surkhab TV
ਆਹ ਡਾਕਟਰ ਸਾਬ ਦੇ ਵਿਚਾਰ ਸੁਣ ਕੇ ਦੱਸਿਉ ਕੀ ਕਹੋਗੇ ਇਸ ਬਾਰੇ ? | Pargat Singh Bhurji | Surkhab TV ਕੋਰੋਨਾ ਵਾਇਰਸ ਦਾ ਜੋ ਸਾਡੇ ਦਿਲੋਂ ਦਿਮਾਗ ਅੰਦਰ ਡਰ ਬੈਠ ਗਿਆ ਉਸਦਾ ਇਲਾਜ ਦੱਸਣ ਜਾ ਰਹੇ ਹਾਂ। ਪਰ ਪਹਿਲਾਂ ਕੁਝ ਅੰਕੜੇ ਦਿੰਦੇ ਹਾਂ। ਦੁਨੀਆ 'ਤੇ ਹਰ ਰੋਜ਼ 150,000 ਲੋਕ ਵੱਖ ਵੱਖ ਕਾਰਨਾਂ ਕਰਕੇ ਮਰਦੇ ਹਨ, ਲਗਭਗ ਹਰ ਮਿੰਟ 104 ਜਣੇ, ਪਰ ਉਨ੍ਹਾਂ ਦੀ ਰੋਜ਼ਾਨਾ ਗੱਲ ਨਹੀਂ ਹੁੰਦੀ। Google ਤੇ Search ਕਰੋਂਗੇ ਲਿਖਕੇ ਕਿ how many people die daily in world ਤਾਂ ਇਹ ਅੰਕੜੇ ਤੁਹਾਡੇ ਸਾਹਮਣੇ ਆ ਜਾਣਗੇ। ਇਹ ਜਰੂਰ ਹੈ ਕਿ ਕਰੋਨਾ ਵਾਇਰਸ ਗੰਭੀਰ ਬਿਮਾਰੀ ਹੈ, ਅਗ਼ਾਂਹ ਤੋਂ ਅਗ਼ਾਂਹ ਲਾਗ ਨਾਲ ਵਧਦੀ ਹੈ ਪਰ ਇਸ ਦੇ ਮਰੀਜ਼ ਠੀਕ ਵੀ ਹੁੰਦੇ ਹਨ। ਇਸਦਾ ਅਜੇ ਇਲਾਜ ਨਾ ਹੋਣ ਕਰਕੇ ਇਸਨੂੰ ਡਰ ਬਣਾਕੇ ਫੈਲਾਇਆ ਜਾ ਰਿਹਾ ਹੈ ਕਿ ਜੇ ਕੋਰੋਨਾ ਹੋਗਿਆ ਤਾਂ ਮੌਤ ਹੋਣੀ ਲਾਜਮੀ ਹੈ,ਪਰ ਅਜਿਹਾ ਨਹੀਂ। ਕਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਮਰੀਜ਼ਾ ਪਿੱਛੇ 3 ਜਾਂ 4 ਹੈ, ਉਹ ਵੀ ਜਿਨ੍ਹਾਂ ਨੂੰ ਪਹਿਲਾਂ ਕਿਸੇ ਨਾ ਕਿਸੇ ਹੋਰ ਬਿਮਾਰੀ ਨੇ ਘੇਰਿਆ ਹੋਇਆ ਹੈ। ਮੀਡੀਆ 'ਚ ਹੋਰ ਕੋਈ ਖਬਰ ਹੀ ਨਾ ਆਉਣ ਕਾਰਨ ਚਾਰੇ ਪਾਸੇ ਇਸਦੀ ਹੀ ਚਰਚਾ ਹੈ ਅਤੇ ਓਹੀ ਗੱਲਾਂ ਸੁਣ-ਸੁਣ ਲੋਕ ਘਬਰਾ ਰਹੇ ਹਨ। ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਹੋ ਗਈ। ਉਹ ਕਰੋਨਾ ਵਾਇਰਸ ਦੇ ਮਰੀਜ਼ ਸਨ ਪਰ ਉਨ੍ਹਾਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ, ਫੇਫੜਿਆਂ 'ਚ ਨੁਕਸ ਪੈਣ ਨਾਲ ਨਹੀਂ, ਜੋ ਕਿ ਨੁਕਸ ਕਰੋਨਾ ਵਾਇਰਸ ਪਾਉਂਦਾ ਹੈ। ਇਹ ਡਾਕਟਰ ਸਾਬ ਨੇ ਪ੍ਰਗਟ ਸਿੰਘ ਭੁਰਜੀ,ਇਹਨਾਂ ਨੇ ਤਾਂ ਸਿੱਧਾ ਹੀ ਆਖ ਦਿੱਤਾ ਕਿ ਕੋਰੋਨਾ ਤੋਂ ਡਰਨਾ ਨਹੀਂ,ਕੋਰੋਨਾ ਦੇ ਫਾਇਦੇ ਵੀ ਹਨ,ਸੁਣੋ ਕੀ ਕੀ ਫਾਇਦੇ ਹਨ ? ਸੋ ਦੋਸਤੋ, ਅਜਿਹੇ ਸਮੇਂ ਚੜ੍ਹਦੀ ਕਲਾ 'ਚ ਰਹਿਣਾ, ਉਸਾਰੂ ਸੋਚਣਾ ਅਤੇ ਮੁਸੀਬਤ ਦਾ ਡੱਟ ਕੇ ਟਾਕਰਾ ਕਰਨਾ ਹੀ ਸਾਨੂੰ ਬਚਾ ਸਕਦਾ ਹੈ। ਢਹਿੰਦੀ ਕਲਾ ਜਾਂ ਨਾਂਹ-ਪੱਖੀ ਹਾਏ ਹਾਏ ਨੇ ਸਾਡਾ ਕੁਝ ਨੀ ਸੁਆਰਨਾ, ਵਿਗਾੜਨਾ ਹੀ ਹੈ। ਇਹ ਸਮਾਂ ਨਾ ਤਾਂ ਬੇਵਜ੍ਹਾ ਡਰਨ ਦਾ ਹੈ ਅਤੇ ਨਾ ਹੀ ਲਾਪਰਵਾਹ ਹੋਣ ਦਾ। ਬੱਸ ਦੋਵਾਂ 'ਚ ਸੰਤੁਲਨ ਬਣਾ ਕੇ ਰੱਖੋ,ਤੁਹਾਨੂੰ ਕੁਝ ਨਹੀਂ ਹੁੰਦਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **