Zambian High Commissioner visit Sri Darbar Sahib
Zambian High Commissioner visit Sri Darbar Sahib ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜਾਨਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਤਮਿਕ ਅਨੰਦ ਪ੍ਰਾਪਤ ਕਰਨ ਆਉਂਦੀਆਂ ਹਨ ਭਾਵੇਂ ਕਿ ਅਜਕੱਲ ਕਈ ਲੋਕਾਂ ਲਈ ਤਾਂ ਇਹ ਪਾਵਨ ਅਸਥਾਨ ਸਿਰਫ ਇੱਕ ਸੈਰ ਸਪਾਟੇ ਤੇ ਸੈਲਫੀਆਂ ਵਾਲੀ ਥਾਂ ਬਣ ਚੁੱਕਾ ਹੈ ਜਾਣ ਫਿਰ Tiktok ਵੀਡੀਓ ਬਣਾਉਣ ਦਾ Spot। ਪਰਿਕਰਮਾਂ ਵਿੱਚ ਬੈਠ ਕੇ ਕੀਰਤਨ ਸਰਵਣ ਕਰਨ ਵਾਲੇ ਘੱਟ ਹਨ ਪਰ ਸੈਲਫੀਆਂ ਲੈਣ ਵਾਲਿਆਂ ਦੀ ਕੋਈ ਕਮੀਂ ਨਹੀਂ। ਬੀਤੇ ਦਿਨ Africa ਦੇ Zambia ਦੇਸ਼ ਦੀ ਹਾਈ ਕਮਿਸ਼ਨਰ H.E. Judith kan'goma Kapijimpanga ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੀ। ਉਹਨਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਰਸ ਭਿੰਨੀ ਬਾਣੀ ਦਾ ਆਨੰਦ ਮਾਣਿਆ ਗਿਆ। ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਭੇਂਟ ਕਰ ਸਨਮਾਨਿਤ ਕੀਤਾ ਗਿਆ। ਉਹਨਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਅੱਜ ਅੰਮ੍ਰਿਤਸਰ ਗੁਰੂ ਨਗਰੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਉਹਨਾਂ ਨੂੰ ਬਹੁਤ ਚੰਗਾ ਲੱਗਾ ਹੈ ਅਤੇ ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਕੇ ਮਨ ਨੂੰ ਬਹੁਤ ਸਾਂਤੀ ਮਿਲੀ ਹੈ। ਸਾਡੇ ਲੋਕਾਂ ਨੂੰ ਇਸ ਗੱਲ ਤੋਂ ਇਹ ਸੇਧ ਲੈਣੀ ਚਾਹੀਦੀ ਹੈ ਕਿ ਜਿਸ ਪਾਵਨ ਅਸਥਾਨ ਤੇ ਵਿਦੇਸ਼ਾਂ ਤੋਂ ਵੱਡੇ ਵੱਡੇ ਮੰਤਰੀ,ਪ੍ਰਧਾਨ ਮੰਤਰੀ ਤੱਕ ਲੋਕ ਆਤਮਿਕ ਆਨੰਦ ਲੈਣ ਆਉਂਦੇ ਹਨ ਤੇ ਸਾਡੇ ਵਾਲੇ ਟਿਕ ਟਾਕ ਤੇ ਵੀਡੀਉ ਬਣਾ ਕੇ ਭੰਗੜੇ ਪਾ ਕੇ ਮੁੜ ਆਉੰਦੇ ਨੇ। ਅਸੀਂ ਲੋਕਾਂ ਨੇ ਇਸ ਅਸਥਾਨ ਦੀ ਰੂਹਾਨੀਅਤ ਦਾ ਸੁਨੇਹਾ ਦੁਨੀਆ ਤੱਕ ਪਹੁੰਚਾਉਣਾ ਸੀ ਪਰ ਅਸੀਂ ਸਿਰਫ ਫੋਟੋਆਂ ਖਿੱਚਕੇ ਮੁੜ ਆਉਂਦੇ ਹਾਂ,ਸਾਡੇ ਪ੍ਰਚਾਰਕ ਸਰੋਵਰਾਂ ਤੇ ਸਵਾਲ ਕਰਕੇ ਸਟੇਜਾਂ ਭੰਨੀ ਜਾਂਦੇ ਤੇ ਫਿਰ ਕਹਿੰਦੇ ਕੌਮ ਦਾ ਬੁਰਾ ਹਾਲ ਹੋਗਿਆ !! ਦੁਨੀਆ ਨੂੰ ਗੁਰੂ ਗਰੰਥ ਸਾਹਿਬ ਦਾ ਸੰਦੇਸ਼ ਦੇਣ ਦੀ ਜਿੰਮੇਵਾਰੀ ਸਾਡੀ ਸੀ,ਤੇ ਅੱਜ ਬਾਹਰੋਂ ਆਕੇ ਲੋਕ ਇਹ ਆਖ ਰਹੇ ਕਿ ਇਥੇ ਆਤਮਿਕ ਆਨੰਦ ਮਿਲਦਾ,ਸਾਡੇ ਵਾਲੇ ਕਹਿੰਦੇ ਗੁਰਦਵਾਰੇ ਜਾਣ ਦੀ ਕੀ ਲੋੜ ? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **