ਪਹਿਲੀ ਸਿੱਖ ਪਾਵਰਲਿਫਟਰ Karenjeet Kaur Bains | First Sikh woman to lift Weights for Britain
#KarenjeetKaurBains #FirstSikhwoman #Powerlifter ਪਹਿਲੀ ਸਿੱਖ ਪਾਵਰਲਿਫਟਰ Karenjeet Kaur Bains | First Sikh woman to lift Weights for Britain ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਕਿ ਕਾਬਲੀਅਤ ਸਿੱਖਾਂ ਦੇ ਵਿਚ ਕੁੱਟ ਕੁੱਟਕੇ ਭਰੀ ਹੋਈ ਹੈ। ਚਾਹੇ ਉਹ ਕੋਈ ਵੀ ਖੇਤਰ ਹੋਵੇ,ਕੋਈ ਵੀ ਮੁਲਕ ਹੋਵੇ ਸਿੱਖ ਕੌਮ ਨੇ ਆਪਣੀ ਕੌਮ ਦਾ ਨਾਮ ਹਮੇਸ਼ਾ ਉੱਚਾ ਕੀਤਾ ਹੈ ਤੇ ਹੁਣ ਇਸ ਸੂਚੀ ਵਿਚ ਸਿੱਖ ਪਰਿਵਾਰ ਦੀ ਧੀ ਕਰਨਜੀਤ ਕੌਰ ਬੈਂਸ ਦਾ ਨਾਮ ਵੀ ਜੁੜ ਚੁੱਕਾ ਹੈ। ਕਰਨਜੀਤ ਕੌਰ ਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਦੀਆਂ ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਕਰਨਜੀਤ ਕੌਰ ਦੁਨੀਆ ਦੀ ਪਹਿਲੀ ਔਰਤ ਸਿੱਖ powerlifter ਬਣ ਗਈ ਹੈ ਜੋ ਕਿ ਅਗਲੇ ਮਹੀਨੇ ਸਵੀਡਨ ਵਿਚ ਹੋਣ ਵਾਲੀ world powerlifting championship ਵਿਚ ਹਿੱਸਾ ਲੈਣ ਜਾ ਰਹੀ ਹੈ ਜਿਥੇ ਉਹ ਬਰਤਾਨੀਆ ਦੀ ਨੁਮਾਇੰਦਗੀ ਕਰੇਗੀ। 22 ਸਾਲਾਂ ਦੀ ਕਰਨਜੀਤ ਕੌਰ ਪਹਿਲੀ ਸਿੱਖ ਖਿਡਾਰਨ ਹੋਵੇਗੀ ਕਿ ਬਰਤਾਨੀਆ ਦੇ ਵਲੋਂ ਕਿਸੇ ਵੀ ਕੌਮਾਂਤਰੀ ਪੱਧਰ ਦੇ ਮੁਕਾਬਲੇ ਵਿਚ ਹਿੱਸਾ ਲਵੇਗੀ। ਇੱਕ ਬਰਤਾਨਵੀ ਚੈਨਲ ਨਾਲ ਗਲਬਾਤ ਕਰਦਿਆਂ ਕਰਨਜੀਤ ਕੌਰ ਨੇ ਦੱਸਿਆ ਕਿ ਉਸਨੂੰ ਆਪਣੇ ਸਿੱਖੀ ਵਿਰਸੇ ਅਤੇ ਆਪਣੇ ਪੰਜਾਬੀ ਹੋਣ ਤੇ ਮਾਣ ਹੈ ਤੇ ਉਹ ਚਾਹੁੰਦੀ ਹੈ ਕਿ ਹੋਰ ਵੀ ਪੰਜਾਬੀ ਜਿਨਾਂ ਵਿਚ ਅਜਿਹੀ ਕਾਬਲੀਅਤ ਹੈ ਉਹ ਦੁਨੀਆ ਵਿਚ ਅੱਗੇ ਆਉਣ ਤੇ ਸਿੱਖ ਕੌਮ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ। ਕਰਨਜੀਤ ਕੌਰ ਤੇ ਪਿਤਾ ਕੁਲਦੀਪ ਸਿੰਘ ਵੀ powerlifter ਰਹਿ ਚੁੱਕੇ ਹਨ ਤੇ ਉਹਨਾਂ ਨੇ ਹੀ ਬਚਪਨ ਤੋਂ ਕਰਨਜੀਤ ਨੂੰ ਟਰੇਨਿੰਗ ਦਿੱਤੀ ਹੈ। ਕਰਨਜੀਤ ਅਨੁਸਾਰ ਉਹ ਆਪਣੇ ਪਿਤਾ ਕਰਕੇ ਹੀ ਅੱਜ ਇਸ ਮੁਕਾਮ ਤੇ ਖੜੀ ਹੈ ਜਿਨ੍ਹਾਂ ਉਸਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ। ਸੋ ਸਾਡੇ ਵਲੋਂ ਵੀ ਕਰਨਜੀਤ ਕੌਰ ਨੂੰ ਸ਼ੁਭਕਾਮਨਾਵਾਂ ਹਨ ਕਿ ਉਹ world powerlifting championship ਵਿਚ ਜਿੱਤ ਹਾਸਿਲ ਕਰਕੇ ਅਤੇ ਸਿੱਖ ਕੌਮ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **