ਜਦੋਂ ਗੋਰੇ ਨੇ ਕਿਹਾ-ਪੱਗ ਉਤਾਰ ਦੇ | S.Jagmeet Singh responds to man\'s comment to Cut Turban Off
ਜਦੋਂ ਗੋਰੇ ਨੇ ਕਿਹਾ-ਪੱਗ ਉਤਾਰ ਦੇ | S.Jagmeet Singh responds to man's comment to Cut Turban Off ਕਹਿੰਦੇ ਨੇ ਜੈਸਾ ਦੇਸ਼, ਵੈਸਾ ਭੇਸ। ਇਸ ਨੂੰ ਕਾਮਯਾਬੀ ਦਾ ਮੰਤਰ ਵੀ ਮੰਨਿਆ ਜਾਂਦਾ ਹੈ ਅਤੇ ਇਹੀ ਗੱਲ ਕੈਨੇਡਾ ਦੇ ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਇਕ ਗੋਰੇ ਬਜ਼ੁਰਗ ਵਿਅਕਤੀ ਨੇ ਕੀਤੀ। ਅਸਲ ਵਿਚ ਬੁੱਧਵਾਰ ਨੂੰ ਜਗਮੀਤ ਆਪਣੀ ਪਤਨੀ ਨਾਲ ਰਸਤੇ 'ਤੇ ਜਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਇੱਕ ਗੋਰੇ ਨੇ ਰੋਕ ਕੇ ਕੰਨ 'ਚ ਸਲਾਹ ਦਿੱਤੀ, ਜੋ ਨਾਲ ਖੜ੍ਹੇ ਵੀਡੀੳ ਬਣਾ ਰਹੇ ਸ਼ਖਸ ਦੇ ਕੈਮਰੇ 'ਚ ਕੈਦ ਹੋ ਗਈ। ਗੋਰੇ ਬਜ਼ੁਰਗ ਨੇ ਜਗਮੀਤ ਸਿੰਘ ਨੂੰ ਉਸਦੀ ਪੱਗ ਨਾ ਬੰਨ੍ਹਣ ਬਾਰੇ ਕਿਹਾ। ਉਸਨੇ ਕਿਹਾ ਕਿ 'ਤੁਹਾਨੂੰ ਆਪਣੀ ਪੱਗ ਹਟਾ ਦੇਣੀ ਚਾਹੀਦੀ ਹੈ ਤਾਂ ਜੋ ਤੁਸੀਂ ਕੈਨੇਡੀਅਨ ਦੀ ਤਰ੍ਹਾਂ ਪਹਿਚਾਣ ਰੱਖ ਸਕੋ।' ਜਗਮੀਤ ਨੇ ਬੜੇ ਪਿਆਰ ਨਾਲ ਉਸ ਗੋਰੇ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਤੇ ਕੈਨੇਡੀਅਨ ਲੋਕਾਂ ਨੂੰ ਕੈਨੇਡਾ 'ਚ ਜੋ ਮਰਜੀ ਕਰਨ ਦੀ ਅਜ਼ਾਦੀ ਹੈ। ਉਸੇ ਵਕਤ ਗੋਰੇ ਨੇ ਕਿਹਾ ਕਿ, 'ਰੋਮ 'ਚ ਉਹੀ ਕਰਨਾ ਪੈਂਦਾ ਹੈ ਜੋ ਰੋਮਨ ਲੋਕ ਕਹਿੰਦੇ ਹਨ।' ਇਸਦੇ ਜਵਾਬ ਵਜੋਂ ਜਗਮੀਤ ਸਿੰਘ ਨੇ ਕਿਹਾ ਕਿ, 'ਪਰ ਇਹ ਕੈਨੇਡਾ ਹੈ, ਇੱਥੇ ਤੁਹਾਨੂੰ ਕੁਝ ਵੀ ਕਰਨ ਦੀ ਅਜ਼ਾਦੀ ਹੈ।' ਜਗਮੀਤ ਦੀ ਇਹ ਵੀਡੀੳ ਜਗਮੀਤ ਸਿੰਘ ਵੱਲੋਂ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਤੇ ਨਾਲ ਲਿਖਿਆ, ''ਬਹੁਤ ਸਾਰੇ ਕੈਨੇਡੀਅਨਾਂ ਨੂੰ ਕਿਹਾ ਜਾਂਦਾ ਹੈ ਕਿ ਸਫਲ ਹੋਣ ਲਈ ਉਨ੍ਹਾਂ ਨੂੰ ਬਦਲਨਾ ਪਏਗਾ। ਮੇਰਾ ਸੁਨੇਹਾ ਤੁਹਾਨੂੰ ਸਾਰਿਆਂ ਨੂੰ - "ਬੀ ਯੂਅਰਸੈਲਫ" "ਜੋ ਵੀ ਹੋ ਉਸ 'ਚ ਸ਼ੁਕਰ ਮਨਾਉ।" ਹਾਲਾਂਕਿ ਬਾਅਦ ਵਿਚ ਬਜ਼ੁਰਗ ਨੇ ਇਹ ਵੀ ਕਿਹਾ ਕਿ ਆਸ ਹੈ ਕਿ ਤੁਸੀਂ ਇਸ ਵਾਰ ਜਿੱਤ ਜਾਓ। ਜਗਮੀਤ ਨੇ ਆਪਣੇ ਪੇਜ 'ਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,''ਬਹੁਤ ਸਾਰੇ ਕੈਨੇਡੀਅਨ ਕਹਿੰਦੇ ਹਨ ਉਨ੍ਹਾਂ ਨੂੰ ਕਾਮਯਾਬ ਹੋਣ ਲਈ ਆਪਣੇ ਆਪ ਨੂੰ ਬਦਲਣਾ ਪਿਆ। ਮੇਰਾ ਤੁਹਾਨੂੰ ਸਾਰਿਆਂ ਨੂੰ ਸੰਦੇਸ਼ ਹੈ ਜੋ ਹੋ ਉਹੀ ਰਹੋ ਅਤੇ ਆਪਣੀ ਪਛਾਣ ਸੈਲੀਬ੍ਰੇਟ ਕਰੋ। ਅਸੀਂ ਸਾਰਿਆਂ ਦੇ ਹਾਂ।'' ਵੈਸੇ ਪੁਰਾਣੀ ਕਹਾਵਤ ਵੀ ਹੈ 'ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ' ਪਰ ਗੱਲ ਜਦੋਂ ਆਪਣੀਆਂ ਧਾਰਮਿਕ ਕਦਰਾਂ-ਕੀਮਤਾਂ ਨੂੰ ਨਿਭਾਉਂਦੇ ਹੋਏ ਅੱਗੇ ਵਧਣ ਦੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਸਿੱਖਾਂ ਦਾ। ਜੋ ਦੇਸ਼ ਦੇ ਨਾਲ ਭੇਸ ਨਹੀਂ ਬਦਲਦੇ ਸਗੋਂ ਲੋਕਾਂ ਦੀ ਸੋਚ ਨੂੰ ਬਦਲਣ ਲਈ ਮਜ਼ਬੂਰ ਕਰ ਦਿੰਦੇ ਨੇ। ਕੈਨੇਡਾ ਦੇ ਸਭ ਤੋਂ ਉੱਚੇ ਅਹੁਦੇ ਦੀ ਦੌੜ ਵਿਚ ਸ਼ਾਮਲ ਜਗਜੀਤ ਨੇ ਕਦੇ ਵੀ ਆਪਣੀਆਂ ਸਿੱਖ ਕਦਰਾਂ-ਕੀਮਤਾਂ ਨੂੰ ਕਿਸੇ ਲਈ ਵੀ ਨਹੀਂ ਤਿਆਗਿਆ। ਇਹੀ ਜਗਮੀਤ ਦੀ ਖਾਸੀਅਤ ਹੈ ਤੇ ਇਹੀ ਕੈਨੇਡਾ ਦੀ। ਵੀਡੀਓ ਤੋਂ ਬਾਅਦ ਸਿੱਖ ਜਗਮੀਤ ਦੀ ਇਸ ਦੇ ਜਵਾਬ ਦੇ ਫੈਨ ਹੋ ਗਏ ਹਨ। ਇਹ ਵੀਡੀਓ ਧੜੱਲੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **